ਲੰਡਨ : ਵਾਇਲਨ ਵਾਦਕ ਰੋਜਮੇਰੀ ਜਾਨਸਨ ਕਰੀਬ 50 ਸਾਲ ਦੀ ਹੈ। ਉਹ 1988 ਵਿਚ ਸੜਕ ਹਾਦਸੇ ਵਿਚ ਇੰਨੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਸੀ ਕਿ ਬੋਲਣ, ਇੱਥੋਂ ਤਕ ਕਿ ਹੱਥ-ਪੈਰ ਹਿਲਾਉਣੋਂ ਵੀ ਲਾਚਾਰ ਹੈ। ਫਿਰ ਵੀ ਉਸਦਾ ਇਕ ਤਾਜ਼ਾ ਗਾਣਾ ਰਿਕਾਰਡ ਹੋ ਰਿਹਾ ਹੈ ਤੇ ਛੇਤੀ ਹੀ ਮਾਰਕੀਟ ਵਿਚ ਆਵੇਗਾ। ਇਹ ਸੰਭਵ ਹੋਇਆ ਹੈ ਡਾਕਟਰਾਂ-ਇੰਜੀਨੀਅਰਾਂ ਕਾਰਨ। ਉਸਦਾ ਦਿਮਾਗ ਜੋ ਸੰਕੇਤ ਦੇ ਰਿਹਾ ਹੈ, ਉਹ ਕੰਪਿਊਟਰ ਵਿਚ ਦਰਜ ਹੋ ਰਿਹਾ ਹੈ। ਉਸ ਨੂੰ ਡੀਕੋਡ ਕਰਕੇ ਉਸਦੇ ਆਧਾਰ ‘ਤੇ ਗਾਣਾ ਰਿਕਾਰਡ ਕੀਤਾ ਜਾ ਰਿਹਾ ਹੈ। ਜਿਸ ਸਮੇਂ ਇਹ ਹਾਦਸਾ ਹੋਇਆ ਸੀ, ਰੋਜਮੇਰੀ ਬਿ੍ਰਟੇਨ ਦੀ ਵੇਲਸ਼ ਨੈਸ਼ਨਲ ਓਪੇਰਾ ਅਕੈਡਮੀ ਦੀ ਚਮਕਦੀ ਸਟਾਰ ਸੀ। ਮੰਨਿਆ ਜਾ ਰਿਹਾ ਹੈ ਕਿ ਉਹ ਜਲਦੀ ਹੀ ਸਾਰੀ ਦੁਨੀਆਂ ਵਿਚ ਧੂਮ ਮਚਾ ਦੇਵੇਗੀ। ਹਾਦਸੇ ਵਿਚ ਉਹ ਕੋਮੇ ਵਿਚ ਚਲੀ ਗਈ ਸੀ। ਹਸਪਤਾਲ ਵਿਚੋਂ ਨਿਕਲਣ ਦੇ 17 ਸਾਲ ਬਾਅਦ ਵੀ ਉਸਦੀ ਹਾਲਤ ਓਦਾਂ ਦੀ ਹੀ ਹੈ।
from Punjab News – Latest news in Punjabi http://ift.tt/1ScunjB
0 comments