ਟੈਕਸਾਸ (ਏਜੰਸੀ) : ਗੂਗਲ ਦੀ ਬਿਨਾਂ ਡਰਾਈਵਰ ਕਾਰ ਦੀ ਟੈਸਟਿੰਗ ਹੁਣ ਲੰਡਨ ਵਿਚ ਵੀ ਕੀਤੀ ਜਾਵੇਗੀ। ਹੁਣ ਤਕ ਇਹ ਟਰਾਇਲ ਕੈਲੀਫੋਰਨੀਆ ਤੇ ਟੈਕਸਸ ਵਿਚ ਹੋ ਰਿਹਾ ਹੈ। ਉਂਝ ਅਗਲੇ ਕੁਝ ਮਹੀਨਿਆਂ ਵਿਚ ਇਹ ਵਾਸ਼ਿੰਗਟਨ ਵਿਚ ਵੀ ਚਲਾਈ ਜਾਵੇਗੀ। ਇਸ ਤੋਂ ਪਹਿਲਾਂ ਮੰਨਿਆ ਜਾਂਦਾ ਸੀ ਕਿ ਅਗਲੇ ਸਾਲ ਤਕ ਇਸ ਦੀ ਲਾਂਚਿੰਗ ਹੋ ਸਕਦੀ ਹੈ।
ਪਹਿਲਾਂ ਗੂਗਲ ਨੇ ਵੀ ਅਮਰੀਕਾ ਵਿਚ ਹੀ ਇਸ ਦੀ ਮੁਕੰਮਲ ਪਰਖ ਦੀ ਯੋਜਨਾ ਰੱਖੀ ਸੀ ਪਰ ਕਿਉਂਕਿ ਕੰਪਨੀਆਂ ਹੁਣ ਇਸ ਤਰ੍ਹਾਂ ਦੀ ਕਾਰ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ, ਇਸ ਲਈ ਉਸ ਨੂੰ ਅੰਦਾਜ਼ਾ ਹੈ ਕਿ ਇਸ ਸੈਕਟਰ ਵਿਚ ਉਸ ਨੂੰ ਸਖ਼ਤ ਮੁਕਾਬਲਾ ਮਿਲਣ ਵਾਲਾ ਹੈ। ਇਧਰ ਬਿ੍ਰਟੇਨ ਨੂੰ ਵੀ ਲੱਗ ਰਿਹਾ ਹੈ ਕਿ ਇਸ ਕਾਰ ਦੀ ਟੈਸਟਿੰਗ ਉਥੇ ਹੋ ਜਾਵੇ ਤਾਂ ਉਸ ਲਈ ਆਵਾਜਾਈ ਪ੍ਰਬੰਧਾਂ ਦੀ ਤਿਆਰੀ ਕਰਨ ਵਿਚ ਸਹੂਲਤ ਹੋ ਜਾਵੇਗੀ।
ਲੰਡਨ ਦੇ ਅਧਿਕਾਰੀ ਇਸ ਸਿਲਸਿਲੇ ਵਿਚ ਗੂਗਲ ਨਾਲ ਗੱਲਬਾਤ ਕਰ ਰਹੇ ਹਨ। ਹਾਲੇ ਦੋਵੇਂ ਪਾਸਿਓਂ ਅਧਿਕਾਰਤ ਤੌਰ ‘ਤੇ ਕੁਝ ਨਹੀਂ ਕਿਹਾ ਗਿਆ ਹੈ ਪਰ ਮੰਨਿਆ ਜਾਂਦਾ ਹੈ ਕਿ ਤਿੰਨ-ਚਾਰ ਮਹੀਨਿਆਂ ਮਗਰੋਂ ਵਾਸ਼ਿੰਗਟਨ ਦੇ ਨਾਲ ਹੀ ਲੰਡਨ ਵਿਚ ਇਸ ਦਾ ਟਰਾਇਲ ਸ਼ੁਰੂ ਹੋ ਸਕਦਾ ਹੈ। ਇਸ ਕਾਰ ਦਾ ਟਰਾਇਲ 14 ਲੱਖ ਕਿਲੋਮੀਟਰ ਪੈਂਡੇ ਤੋਂ ਵੱਧ ਪੈਂਡੇ ਤਕ ਹੋ ਸਕਦਾ ਹੈ ਪਰ ਕੁਝ ਹਾਦਸੇ ਹੋਣ ਕਾਰਨ ਇਸ ਵਿਚ ਹੋਰ ਸੁਧਾਰ ਕੀਤੇ ਜਾ ਰਹੇ ਹਨ। ਇਸ ਕਾਰ ਵਿਚ ਰਡਾਰ, ਲੇਜ਼ਰ ਤੇ ਕੈਮਰੇ ਲੱਗੇ ਹਨ। ਇਸ ਕਾਰਨ ਇਹ ਚਾਰੇ ਪਾਸੇ ਨਜ਼ਰ ਰੱਖ ਸਕਦੀ ਹੈ। ਇਸ ਵਿਚ ਮੌਸਮ ਮੁਤਾਬਕ ਬਦਲਾਅ ਦੀਆਂ ਕੋਸ਼ਿਸ਼ਾਂ ਵੀ ਹੋ ਰਹੀਆਂ ਹਨ। ਇਸਦਾ ਆਕਾਰ ਵੀ ਉਮੀਦ ਨਾਲੋਂ ਛੋਟਾ ਹੈ। ਪਰ ਇਸ ਨੂੰ ਚਾਲਕ ਰਹਿਤ ਅਤੇ ਚਾਲਕ ਵਾਲੇ ਵਾਹਨਾਂ ਦੇ ਨਾਲ ਸੜਕ ‘ਤੇ ਦੌੜਨਾ ਹੈ। ਇਸ ਨੂੰ ਉਸੇ ਤਰ੍ਹਾਂ ਪੈਦਲ ਚੱਲਣ ਵਾਲਿਆਂ ਦਾ ਧਿਆਨ ਰੱਖਣਾ ਹੈ ਜਿਸ ਤਰ੍ਹਾਂ ਹੋਰ ਕਾਰਾਂ ਦੇ ਚਾਲਕ ਰੱਖਦੇ ਹਨ। ਅਜਿਹੀ ਹਾਲਤ ਵਿਚ ਇਸਦੀ ਵੱਖ-ਵੱਖ ਦੇਸ਼ਾਂ ਵਿਚ ਟੈਸਟਿੰਗ ਦੀ ਜ਼ਰੂਰਤ ਵੀ ਹੈ।
from Punjab News – Latest news in Punjabi http://ift.tt/1W8LJfB
0 comments