ਕੌਮੀ ਰਾਜ ਮਾਰਗ ਤੇ ਵੱਧ ਰਹੀ ਭਿਖਾਰਿਆਂ ਦੀ ਗਿਣਤੀ ਚਿੰਤਾ ਦਾ ਵਿਸ਼ਾ

14_02_2016-13cty371p-c-1.5ਕਰਤਾਰਪੁਰ : ਇਕ ਪਾਸੇ ਸੂਬਾ ਸਰਕਾਰ ਵਿਕਾਸ ਦੇ ਦਾਅਵੇ ਪੇਸ਼ ਕਰਦੀ ਹੈ ਦੂਜੇ ਪਾਸੇ ਮੁੱਖ ਕੌਮੀ ਰਾਜ ਮਾਰਗਾਂ ‘ਤੇ ਵੱਧ ਰਹੀ ਭਿਖਾਰੀਆਂ ਦੀ ਗਿਣਤੀ ਸੂਬਾ ਸਰਕਾਰ ਵਿਕਾਸ ਦੀ ਪੋਲ ਖੋਲ੍ਹਦੇ ਨਜ਼ਰ ਆਉਂਦੇ ਹਨ। ਨਿੱਕੇ-ਨਿੱਕੇ ਬੱਚੇ ਤੇ ਅੌਰਤਾਂ ਸੜਕ ‘ਤੇ ਖੜ੍ਹੇ ਰਾਹਗੀਰਾਂ ਨੂੰ ਪਰੇਸ਼ਾਨ ਕਰਦੇ ਹਨ। ਜੋ ਇਕ ਗੰਭੀਰ ਤੇ ਚਿੰਤਾ ਦਾ ਵਿਸ਼ਾ ਹੈ।

ਜਿਕਰਯੋਗ ਹੈ ਕਿ ਸਰਕਾਰਾਂ ਬਚਪਨ ਬਚਾਓ ਤੇ ਬੇਟੀ ਬਚਾਓ ਦੇ ਨਾਅਰੇ ਤਾਂ ਪੂਰੇ ਜ਼ੋਰਾਂ ਸ਼ੋਰਾਂ ਨਾਲ ਠੋਕ ਰਹੀ ਹੈ ਪਰ ਭੀਖ ਮੰਗਣ ਵਾਲਿਆਂ ‘ਚ ਬੱਚੇ ਤੇ ਕੁੜੀਆਂ ਵੀ ਹਨ, ਜਿਨ੍ਹਾਂ ਵੱਲ ਪ੍ਰਸ਼ਾਸਨ ਦਾ ਧਿਆਨ ਨਹੀਂ ਜਾਂਦਾ। ਸਰਕਾਰ ਨੂੰ ਇਨ੍ਹਾਂ ਭਿਖਾਰੀਆਂ ਗਿਣਤੀ ਰੋਕਣ ਲਈ ਠੋਸ ਉਪਰਾਲੇ ਕਰਨ ਦੀ ਪਹਿਲ ਕਰਨੀ ਚਾਹੀਦੀ ਹੈ। ਇਸ ਦੇ ਨਾਲ-ਨਾਲ ਇਨ੍ਹਾਂ ਭੀਖਾਰਿਆਂ ਨੂੰ ਚੰਗੇ ਕਿੱਤੇ ਤੇ ਸਿੱਖਿਆ ਵੱਲ ਸਿਜਾਇਆ ਜਾਵੇ ਤਾਂ ਜੋ ਸੂਬੇ ‘ਚ ਵਿਕਾਸ ਦਾ ਅਹਿਸਾਸ ਹੋ ਸਕੇ। ਕੌਮੀ ਰਾਜ ਮਾਰਗਾਂ ਤੇ ਭਿਖਾਰੀਆਂ ਦੀ ਗਿਣਤੀ ਕਿਸੇ ਵੇਲੇ ਵੀ ਵੱਡੇ ਸੜਕੀ ਹਾਦਸੇ ਨੂੰ ਸੱਦਾ ਦੇ ਸਕਦੀ ਹੈ।



from Punjab News – Latest news in Punjabi http://ift.tt/243eobH
thumbnail
About The Author

Web Blog Maintain By RkWebs. for more contact us on rk.rkwebs@gmail.com

0 comments