ਦੁਕਾਨ ਅੱਗੇ ਖੜ੍ਹੇ ਹੋਣ ਤੋਂ ਰੋਕਿਆ ਤਾਂ ਕਰ ਦਿੱਤਾ ਕਤਲ

13_02_2016-13asr-p301-c-2ਵਲਟੋਹਾ : ਥਾਣਾ ਵਲਟੋਹਾ ਦੇ ਅਧੀਨ ਪੈਂਦੇ ਪਿੰਡ ਦਾਸੂਵਾਲ ਵਿਖੇ ਮਾਮੂਲੀ ਤਕਰਾਰ ਨੇ ਇਕ ਦੁਕਾਨਦਾਰ ਦੀ ਜਾਨ ਲੈ ਲਈ। ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਸ ਦੋਸ਼ੀਆਂ ਦੀ ਗਿ੍ਰ੍ਰਫਤਾਰੀ ਲਈ ਛਾਪੇ ਮਾਰ ਰਹੀ ਹੈ। ¢

ਮਿ੍ਰਤਕ ਦੁਕਾਨਦਾਰ ਰਾਮ ਸਿੰਘ ਦੇ ਪੁੱਤਰ ਹਰਪਾਲ ਸਿੰਘ ਨੇ ਪੁਲਸ ਨੂੰ ਦਰਜ ਕਰਵਾਈ ਸ਼ਿਕਾਇਤ ‘ਚ ਦੱਸਿਆ ਕਿ ਉਸਦਾ ਪਿਤਾ ਰਾਮ ਸਿੰਘ ਪਿੰਡ ਵਿਚ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ। ਹਰ ਰੋਜ਼ ਦੁਕਾਨ ਦੇ ਬਾਹਰ ਗੁਰਪ੫ੀਤ ਸਿੰਘ ਪੁੱਤਰ ਸੇਵਾ ਸਿੰਘ, ਸੇਵਾ ਸਿੰਘ ਪੁੱਤਰ ਰੂੜ ਸਿੰਘ, ਕੁਲਦੀਪ ਸਿੰਘ ਪੁੱਤਰ ਗੁਰਨਾਮ ਸਿੰਘ, ਬੰਸੀ ਲੱਲੀ ਪੁੱਤਰ ਗੁਰਨਾਮ ਸਿੰਘ ਬੈਠੇ ਰਹਿੰਦੇ ਸੀ ਜਿਨ੍ਹਾਂ ਨੂੰ ਰਾਮ ਸਿੰਘ ਨੇ ਕਈ ਵਾਰ ਵਰਜਦਿਆਂ ਕਿਹਾ ਸੀ ਕਿ ਦੁਕਾਨ ‘ਤੇ ਸੌਦਾ ਲੈਣ ਪਿੰਡ ਦੀਆਂ ਧੀਆਂ ਭੈਣਾਂ ਆਉਂਦੀਆਂ ਹਨ। ਇਸ ਲਈ ਤੁਸੀਂ ਦੁਕਾਨ ਦੇ ਬਾਹਰ ਖੜ੍ਹੇ ਨਾ ਰਿਹਾ ਕਰੋ। ਇਸ ਦੀ ਰੰਜਿਸ਼ ਉਕਤ ਲੋਕਾਂ ਨੇ ਮਨ ਵਿਚ ਰੱਖ ਲਈ। ਉਸਦਾ ਪਿਤਾ ਜਦੋਂ ਦੁਕਾਨ ਬੰਦ ਕਰਕੇ ਬੀਤੀ ਰਾਤ ਘਰ ਆ ਰਿਹਾ ਸੀ ਤਾਂ ਉਕਤ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੇ ਕੋ ਹਮਲਾ ਕਰ ਦਿੱਤਾ ਜਿਸ ਵਿਚ ਉਸਦਾ ਪਿਤਾ ਗੰਭੀਰ ਜ਼ਖਮੀ ਹੋ ਗਿਆ। ਜਦੋਂ ਮੇਰੇ ਵੱਡੇ ਭਰਾ ਨਿਸ਼ਾਨ ਸਿੰਘ ਨੇ ਪਿਤਾ ਨੂੰ ਬਚਾਉਣ ਲਈ ਰੌਲਾ ਪਾਇਆ ਤਾਂ ਉਕਤ ਸਾਰੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ।¢ਹਰਪਾਲ ਸਿੰਘ ਨੇ ਦੱਸਿਆ ਕਿ ਜਦੋਂ ਉਸ ਨੂੰ ਪਤਾ ਲੱਗਾ ਤਾਂ ਉਹ ਤੁਰੰਤ ਅਪਣੇ ਪਿਤਾ ਨੂੰ ਇਲਾਜ ਕਰਵਾਉਣ ਲਈ ਸਰਕਾਰੀ ਹਸਪਤਾਲ ਘਰਿਆਲਾ ਵਿਖੇ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਗੰਭੀਰ ਹੋਣ ਕਰਕੇ ਪੱਟੀ ਰੈਫਰ ਕਰ ਦਿੱਤਾ। ਪੱਟੀ ਲੈ ਕੇ ਜਾਂਦੇ ਸਮੇਂ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਉਸਨੇ ਦਮ ਤੋੜ ਦਿੱਤਾ।

ਥਾਣਾ ਮੁਖੀ ਵਲਟੋਹਾ ਸੁਰਜੀਤ ਸਿੰਘ ਬੁੱਟਰ ਨੇ ਦੱਸਿਆ ਕਿ ਮਿ੫ਤਕ ਦੇ ਲੜਕੇ ਦੇ ਬਿਆਨਾਂ ਦੇ ਆਧਾਰ ‘ਤੇ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਜਦੋਂਕਿ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ‘ਚ ਨਾਮਜ਼ਦ ਲੋਕਾਂ ਦੀ ਗਿ੍ਰਫਤਾਰੀ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ।



from Punjab News – Latest news in Punjabi http://ift.tt/243eosn
thumbnail
About The Author

Web Blog Maintain By RkWebs. for more contact us on rk.rkwebs@gmail.com

0 comments