ਵਰਜੀਨੀਆ (ਗਿੱਲ) : ਵਿਸਾਖੀ ਮੇਲਾ 2016 ਦੀ ਪਹਿਲੀ ਮੀਟਿੰਗ ਅੰਗੀਠੀ ਰੈਸਟੋਰੈਂਟ ਵਿਖੇ ਕੀਤੀ ਗਈ ਜਿਸ ਵਿੱਚ ਮੈਰੀਲੈਂਡ, ਵਰਜੀਨੀਆ ਤੇ ਡੀਸੀ ਤੋਂ ਉੱਘੀਆਂ ਸਖਸ਼ੀਅਤਾਂ ਨੇ ਹਿੱਸਾ ਲਿਆ। ਜਿੱਥੇ ਪੂਰੇ ਮੇਲੇ ਦੇ ਬਜਟ ਦੀ ਰੂਪ ਰੇਖਾ ਨੂੰ ਵਿਚਾਰਿਆ ਗਿਆ, ਉੱਥੇ ਹੀ ਇਸ ਮੇਲੇ ਦੀ ਬੱਚਤ ਰਾਸ਼ੀ ਨੂੰ ਭਾਈਚਾਰੇ ਦੇ ਕੰਮਾਂ ‘ਤੇ ਖ਼ਰਚ ਕਰਨ ਦਾ ਫ਼ੈਸਲਾ ਵੀ ਲਿਆ ਗਿਆ। ਵਨ ਪੰਜਾਬੀ ਦੇ ਮੁਖੀ ਗੁਰਮੀਤ ਸਿੰਘ ਅਤੇ ਗੁਰਪ੍ਰਤਾਪ ਸਿੰਘ ਵੱਲਾ ਟਰਾਂਸਪੋਰਟ ਮਾਲਕ ਨੇ ਕਿਹਾ ਕਿ ਇਹ ਮੇਲਾ ਪੰਜਾਬੀਆਂ ਨੂੰ ਰੂਹ ਦੀ ਖ਼ੁਰਾਕ ਮੁਹੱਈਆ ਕਰਵਾਏਗਾ। ਅਜਿਹੇ ਮੇਲਿਆ ਨਾਲ ਤੰਦਰੁਸਤੀ ਅਤੇ ਖੇਡਾਂ ਨੂੰ ਪ੍ਰਫੁਲਿਤ ਕਰਨ ਦਾ ਸੰਦੇਸ਼ ਮਿਲਦਾ ਹੈ। ਭਾਈਚਾਰੇ ਦੇ ਸੁਝਾਅ ਨੂੰ ਮੁੱਖ ਰੱਖਦਿਆਂ ਮੇਲੇ ਦੀ ਬਚਤ ਰਾਸ਼ੀ ਨਾਲ ਕਮਿਊਨਟੀ ਲਈ ਫਿਊਨਲ ਹੋਮ ਤੇ ਕਮਿਊਨਿਟੀ ਸੈਂਟਰ ਬਣਾਉਣ ਦਾ ਫੈਸਲਾ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਇਹ ਮੇਲਾ ਇਤਿਹਾਸ ਸਿਰਜੇਗਾ।ਉਨ੍ਹਾਂ ਕਿਹਾ ਕਿ ਇਹ ਮੇਲਾ ਹਰ ਸਾਲ ਕਰਵਾਇਆ ਜਾਵੇਗਾ।
from Punjab News – Latest news in Punjabi http://ift.tt/1TfS76L
0 comments