ਵਾਸ਼ਿੰਗਟਨ ਡੀਸੀ (ਗਿੱਲ) : ਖਡੂਰ ਸਾਹਿਬ ਚੋਣ ਮੁਹਿੰਮ ਵਿੱਚ ਹਿੱਸਾ ਲੈਣ ਆਏ ਸ਼੍ਰੋਮਣੀ ਅਕਾਲੀ ਦਲ ਅਮਰੀਕਾ ਦੀ ਜਥੇਬੰਦੀ ਦੇ ਈਸਟ ਕੋਸਟ ਤੋਂ ਚੇਅਰਮੈਨ ਸਤਪਾਲ ਸਿੰਘ ਬਰਾੜ ਦਾ ਨਵੀਂ ਦਿੱਲੀ ਵਿਖੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਅਵਤਾਰ ਸਿੰਘ ਹਿੱਤ ਨੇ ਸਨਮਾਨ ਕੀਤਾ। ਸ. ਬਰਾੜ ਨੂੰ ਨਵੀਂ ਦਿੱਲੀ ਵਿਖੇ ਪਾਰਟੀ ਪ੍ਰਧਾਨ ਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਰਿਹਾਇਸ਼ ‘ਤੇ ਨਾਸ਼ਤੇ ਦਾ ਸੱਦਾ ਦਿੱਤਾ ਗਿਆ।
ਇਸ ਮੌਕੇ ਉਨ੍ਹਾਂ ਨਾਲ ਮਨਜੀਤ ਸਿੰਘ ਜੀ ਕੇ ਤੇ ਅਵਤਾਰ ਸਿੰਘ ਹਿੱਤ ਵੀ ਪਹੁੰਚੇ। ਇਸ ਮੌਕੇ ਸ. ਸੁਖਬੀਰ ਸਿੰਘ ਬਾਦਲ ਨਾਲ ਮੀਟਿੰਗ ‘ਚ ਸ. ਬਰਾੜ ਨੇ ਅਮਰੀਕਾ ਅਕਾਲੀ ਦਲ ਦੀ ਕਾਰਗੁਜ਼ਾਰੀ ‘ਤੇ ਚਾਣਨਾ ਪਾਇਆ। ਸ. ਬਾਦਲ ਨੇ ਉਨ੍ਹਾਂ ਨੂੰ ਥਾਪੜਾ ਦਿੱਤਾ ਕਿ ਉਹ ਪੂਰੇ ਅਮਰੀਕਾ ਵਿੱਚ ਪਾਰਟੀ ਦੀ ਕਾਰਗੁਜ਼ਾਰੀ ‘ਤੇ ਨਜ਼ਰ ਰੱਖਣ। ਇਸ ਮੌਕੇ ਅਮਰੀਕਾ ਵਿੱਚ ਪੰਜਾਬੀ ਮੀਡੀਏ ਦੀ ਭੂਮਿਕਾ ‘ਤੇ ਵੀ ਵਿਚਾਰਾਂ ਕੀਤੀਆਂ ਗਈਆਂ।
ਪ੍ਰਵਾਸੀ ਆਹੁਦੇਦਾਰਾਂ ਦੇ ਪਛਾਣ ਪੱਤਰਾਂ ਦਾ ਮੁੱਦਾ ਵੀ ਵਿਚਾਰਿਆ ਗਿਆ। ਸ. ਸੁਖਬੀਰ ਸਿੰਘ ਬਾਲ ਨੇ ਸ. ਬਰਾੜ ਨੂੰ ਬੇਝਿਜਕ ਹੋ ਕੇ ਕੰਮ ਕਰਨ ਅਤੇ ਉਨ੍ਹਾਂ ਨੂੰ ਜਾਣਕਾਰੀ ਦਿੰਦੇ ਰਹਿਣ ਲਈ ਥਾਪੜਾ ਦਿੱਤਾ।ਸ. ਸੁਖਬੀਰ ਸਿੰਘ ਬਾਲ ਨੇ ਅਮਰੀਕਾ ਅਕਾਲੀ ਦਲ ਦੀ ਕਾਰਗੁਜ਼ਾਰੀ ‘ਤੇ ਸੰਤੁਸ਼ਟੀ ਪ੍ਰਗਟ ਕਰਦੇ ਹੋਏ ਅਮਰੀਕਾ ਆਉਣ ਬਾਰੇ ਆਪਣੀ ਦਿਲਚਸਪੀ ਦਿਖਾਈ।ਇਸ ਬਾਰੇ ਪ੍ਰੋਗਰਾਮ ਸ. ਬਰਾੜ ਦੀ ਵਾਪਸੀ ‘ਤੇ ਉਲੀਕਿਆ ਜਾਵੇਗਾ।
from Punjab News – Latest news in Punjabi http://ift.tt/1Whjvzr
0 comments