ਸਾਬਕਾ ਅਕਾਲੀ ਮੰਤਰੀ ਰਣਜੀਤ ਸਿੰਘ ਬਾਲੀਆਂ ਦਾ ਦੇਹਾਂਤ

11702CD-_17SNG_1ਸੰਗਰੂਰ, 17 ਫਰਵਰੀ : ਅਕਾਲੀ ਆਗੂ ਅਤੇ ਸਾਬਕਾ ਮੰਤਰੀ ਰਣਜੀਤ ਸਿੰਘ ਬਾਲੀਆਂ ਦਾ ਕੁੱਝ ਦਿਨ ਬਿਮਾਰ ਰਹਿਣ ਮਗਰੋਂ ਬੀਤੀ ਰਾਤ ਮੁਹਾਲੀ ਦੇ ਮੈਕਸ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ ਕਰੀਬ 60 ਵਰ੍ਹਿਆਂ ਦੇ ਸਨ। ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ ਰਾਜਵੀਰ ਕੌਰ, ਪੁੱਤਰ ਹਰਜੋਤ ਸਿੰਘ ਤੇ ਧੀ ਹੁਸਨਜੋਤ ਕੌਰ ਹਨ। ਸ੍ਰੀ ਬਾਲੀਆਂ ਦੇ ਛੋਟੇ ਭਰਾ ਕਰਮਜੀਤ ਸਿੰਘ ਨੇ ਦੱਸਿਆ ਕਿ ਇਸ ਅਕਾਲੀ ਨੇਤਾ ਦਾ ਅੰਤਿਮ ਸੰਸਕਾਰ ਭਲਕੇ 18 ਫਰਵਰੀ ਨੂੰ ਦੁਪਹਿਰ ਪਿੰਡ ਬਾਲੀਆਂ ਵਿੱਚ ਕੀਤਾ ਜਾਵੇਗਾ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਇਸ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਇਲਾਕੇ ’ਚ ਹਰਮਨ ਪਿਆਰੇ ਸ੍ਰੀ ਬਾਲੀਆਂ ਚਾਰ ਦਹਾਕਿਆਂ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹੋਏ ਸਨ। ਉਨ੍ਹਾਂ ਯੂਥ ਅਕਾਲੀ ਦਲ ਦੇ ਵਰਕਰ ਵਜੋਂ ਆਪਣਾ ਸਿਆਸੀ ਜੀਵਨ ਸ਼ੁਰੂ ਕੀਤਾ ਸੀ ਅਤੇ 1980 ਵਿੱਚ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਬਣੇ। ਉਹ 1985 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ’ਤੇ ਚੋਣ ਜਿੱਤ ਕੇ ਪਹਿਲੀ ਵਾਰ ਵਿਧਾਇਕ ਚੁਣੇ ਗਏ। ਇਸ ਮਗਰੋਂ ਸਾਲ 1997 ਵਿੱਚ ਮੁੜ ਵਿਧਾਇਕ ਬਣੇ ਅਤੇ ਸਾਲ 1999 ਵਿੱਚ ਨੂੰ ਰਾਜ ਮੰਤਰੀ ਬਣੇ। ਸਾਲ 1997 ਵਿੱਚ ਇੱਕ ਸੜਕ ਹਾਦਸੇ ਦੌਰਾਨ ਉਨ੍ਹਾਂ ਦੀ ਰੀੜ੍ਹ ਦੀ ਹੱਡੀ ’ਤੇ ਸੱਟ ਲੱਗੀ ਸੀ ਅਤੇ ਉਦੋਂ ਤੋਂ ਉਹ ਵ੍ਹੀਲ ਚੇਅਰ ’ਤੇ ਸਨ ।



from Punjab News – Latest news in Punjabi http://ift.tt/1PRUE1l
thumbnail
About The Author

Web Blog Maintain By RkWebs. for more contact us on rk.rkwebs@gmail.com

0 comments