ਨਵੀਂ ਦਿੱਲੀ : ਅਸਹਿਣਸ਼ੀਲਤਾ ‘ਤੇ ਬਿਆਨ ਤੋਂ ਬਾਅਦ ਅਦਾਕਾਰ ਆਮਿਰ ਖਾਨ ਦੀਆਂ ਮੁਸ਼ਕਲਾਂ ਲਗਾਤਾਰ ਵਧ ਰਹੀਆਂ ਹਨ। ਪਹਿਲਾਂ ‘ਅਤੁਲਯ ਭਾਰਤ’ ਮੁਹਿੰਮ ਦੇ ਬ੍ਰਾਂਡ ਅੰਬੈਸਡਰ ਅਹੁਦੇ ਤੋਂ ਹਟਾਏ ਗਏ ਹੁਣ ਸਨੈਪਡੀਲ ਨੇ ਵੀ ਉਸ ਤੋਂ ਕਿਨਾਰਾ ਕਰ ਲਿਆ ਹੈ। ਸੂਤਰਾਂ ਨੇ ਦੱਸਿਆ ਕਿ ਆਨਲਾਈਨ ਸ਼ਾਪਿੰਗ ਸਾਈਟ ਸਨੈਪਡੀਲ ਦਾ ਆਮਿਰ ਨਾਲ ਕਰਾਰ 31 ਜਨਵਰੀ ਨੂੰ ਖਤਮ ਹੋ ਗਿਆ ਹੈ। ਕੰਪਨੀ ਨੇ ਇਸ ਤੋਂ ਅੱਗੇ ਨਾ ਵਧਾਉਣ ਦਾ ਫ਼ੈਸਲਾ ਲਿਆ ਹੈ। ਆਮਿਰ ਸਨੈਪਡੀਲ ਦੇ ਬ੍ਰਾਂਡ ਅੰਬੈਸਡਰ ਰਹੇ, ਜਿਸ ਦੀ ਟੈਗ ਲਾਈਨ ਰਹੀ ‘ਦਿਲ ਦੀ ਡੀਲ’ ਪਰ ਵਿਵਾਦਮਈ ਬਿਆਨ ਤੋਂ ਬਾਅਦ ਕੰਪਨੀ ਨੇ ਇਹ ਇਸ਼ਤਿਹਾਰ ਦਿਖਾਉਣਾ ਬੰਦ ਕਰ ਦਿੱਤਾ ਸੀ। ਇਸ ਮਾਮਲੇ ‘ਤੇ ਜਦ ਸਨੈਪਡੀਲ ਦੇ ਇਕ ਬੁਲਾਰੇ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ, ‘ਅਸੀਂ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਹਾਂ।’ ਅਦਾਕਾਰ ਦੀ ਵੀ ਕੋਈ ਟਿੱਪਣੀ ਨਹੀਂ ਮਿਲ ਸਕੀ। ਜ਼ਿਕਰਯੋਗ ਹੈ ਕਿ ਤਿੰਨ ਮਹੀਨੇ ਪਹਿਲੇ ਆਮਿਰ ਖਾਨ ਨੇ ਦੇਸ਼ ‘ਚ ਅਸਹਿਣਸ਼ੀਲਤਾ ਨੂੰ ਲੈ ਕੇ ਵਿਵਾਦਮਈ ਬਿਆਨ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਪਤਨੀ ਕਿਰਨ ਰਾਓ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦੇਸ਼ ‘ਚ ਡਰ ਲੱਗਦਾ ਹੈ। ਉਨ੍ਹਾਂ ਨੇ ਦੇਸ਼ ਛੱਡ ਕੇ ਜਾਣ ਦੀ ਗੱਲ ਕਹੀ ਸੀ। ਇਸ ਬਿਆਨ ਦਾ ਦੇਸ਼ ਭਰ ‘ਚ ਵਿਰੋਧ ਹੋਇਆ ਸੀ।
from Punjab News – Latest news in Punjabi http://ift.tt/1PYWNXZ
0 comments