ਯੂਪੀਏ ਕਾਰਜਕਾਲ ਦੇ ਕਾਲੇ ਧਨ ਦੀ ਹੋਵੇਗੀ ਜਾਂਚ

15_02_2016-Black Moneyਨਵੀਂ ਦਿੱਲੀ: ਸੁਪਰੀਮ ਕੋਰਟ ਦੀ ਨਿਗਰਾਨੀ ‘ਚ ਕਾਲੇ ਧਨ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਡੀਆਰਆਈ ਨੂੰ ਯੂਪਏ ਕਾਰਜਕਾਲ ‘ਚ ਵਿਦੇਸ਼ ਭੇਜੇ ਗਏ ਕਾਲੇ ਧਨ ਦੀ ਜਾਂਚ ਦਾ ਨਿਰਦੇਸ਼ ਦਿੱਤਾ ਗਿਆ ਹੈ। ਦੋਸ਼ ਹਨ ਕਿ 2004 ਤੋਂ 2013 ਵਿਚਕਾਰ ਮਨਮੋਹਨ ਸਿੰਘ ਦੇ ਪ੫ਧਾਨ ਮੰਤਰੀ ਰਹਿੰਦਿਆਂ ਭਾਰਤ ‘ਚੋਂ 510 ਅਰਬ ਡਾਲਰ (ਲਗਪਗ 34.68 ਲੱਖ ਕਰੋੜ ਰੁਪਏ) ਦਾ ਕਾਲਾ ਧਨ ਵਿਦੇਸ਼ ਭੇਜੇ ਗਏ। ਇਹ ਖੁਲਾਸਾ ਗਲੋਬਲ ਫਾਈਨੈਂਸ਼ੀਅਲ ਇੰਟੇਗਿ੫ਟੀ (ਜੀਐਫਆਈ) ਨੇ ਕਾਲੇ ਧਨ ਦੀ ਦੁਨੀਆਂ ਭਰ ‘ਚ ਆਵਾਜਾਈ ‘ਤੇ ਦਸੰਬਰ 2015 ‘ਚ ਆਪਣੀ ਸਲਾਨਾ ਰਿਪੋਰਟ ‘ਚ ਕੀਤਾ ਸੀ।

ਅਮਰੀਕੀ ਏਜੰਸੀ ਜੀਐਫਆਈ ਦੀ ਇਸ ਰਿਪੋਰਟ ‘ਚ ਇਸ ਅਰਸੇ ਦੌਰਾਨ ਦੁਨੀਆਂ ਭਰ ‘ਚ 7 ਖਰਬ ਡਾਲਰ ਦੀ ਰਾਸ਼ੀ ਗੈਰਕਾਨੂੰਨੀ ਤੌਰ ‘ਤੇ ਇਕ ਦੇਸ਼ ‘ਚੋਂ ਦੂਜੇ ਦੇਸ਼ ਭੇਜੀ ਗਈ। ਐਸਆਈਟੀ ਵੱਲੋਂ ਪਿਛਲੇ ਹਫ਼ਤੇ ਡੀਆਰਆਈ ਨੂੰ ਜਾਰੀ ਨਿਰਦੇਸ਼ ‘ਚ ਕਿਹਾ ਗਿਆ ਹੈ ਕਿ ਕਮੇਟੀ ਨੂੰ ਜੀਐਫਆਈ ਵੱਲੋਂ ਜਾਣਕਾਰੀ ਉਪਲਬਧ ਕਰਵਾਈ ਗਈ ਹੈ ਕਿ ਇਸ ਅਰਸੇ ਦੌਰਾਨ ਕਿਸ ਦੇਸ਼ ‘ਚੋਂ ਕਿੰਨੀ ਰਾਸ਼ੀ ਬਾਹਰ ਭੇਜੀ ਗਈ ਹੈ। ਇਸ ਅਰਸੇ ‘ਚ ਅੌਸਤਨ ਹਰ ਸਾਲ 51 ਅਰਬ ਡਾਲਰ ਦੀ ਰਾਸ਼ੀ ਗੈਰਕਾਨੂੰਨੀ ਤੌਰ ‘ਤੇ ਭਾਰਤ ‘ਚੋਂ ਬਾਹਰ ਭੇਜੀ ਗਈ। ਹੁਣ ਡੀਆਰਆਈ ਨੂੰ ਇਸ ਪੂਰੇ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ। ਡੀਆਰਆਈ ਦੀ ਰਿਪੋਰਟ ਆਉਣ ਮਗਰੋਂ ਵਿਸ਼ੇਸ਼ ਟੀਮ ਇਸ ‘ਤੇ ਅਗਲੇਰੀ ਕਾਰਵਾਈ ਕਰੇਗੀ।

ਜਾਣਕਾਰਾਂ ਦਾ ਮੰਨਣਾ ਹੈ ਕਿ ਸਿਰਫ ਭਾਰਤੀ ਏਜੰਸੀਆਂ ਲਈ ਹੀ ਨਹੀਂ ਸਗੋਂ ਦੁਨੀਆਂ ਭਰ ਦੀਆਂ ਏਜੰਸੀਆਂ ਲਈ ਜੀਐਫਆਈ ਦੀ ਰਿਪੋਰਟ ਦੀ ਤਸਦੀਕ ਕਰਨਾ ਵੱਡੀ ਚੁਣੌਤੀ ਹੈ। ਜੀਐਫਆਈ ਨੇ ਮੋਟੇ ਅੰਦਾਜ਼ੇ ਦੇ ਆਧਾਰ ‘ਤੇ ਸਭ ਤੋਂ ਸਿਖਰ ‘ਤੇ ਚੀਨ ਨੂੰ ਰੱਖਿਆ ਹੈ। ਰੂਸ ਦੂਜੇ, ਮੈਕਸੀਕੋ ਤੀਜੇ ਤੇ ਭਾਰਤ ਚੌਥੇ ਸਥਾਨ ‘ਤੇ ਹੈ।



from Punjab News – Latest news in Punjabi http://ift.tt/1oFcvl7
thumbnail
About The Author

Web Blog Maintain By RkWebs. for more contact us on rk.rkwebs@gmail.com

0 comments