ਵੋਟਾਂ ਕਾਂਗਰਸ ਨੂੰ ਤੇ ਪੈਸਾ ਅਕਾਲੀਆਂ ਨੂੰ

full5780ਚੰਡੀਗੜ, 14 ਫ਼ਰਵਰੀ : ਬੜੀ ਹੀ ਦਿਲਚਸਪ ਗੱਲ ਹੈ ਕਿ ਸਾਲ ਬਾਰਾਂ ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਲੁਧਿਆਣਾ ਅਤੇ ਬਰਨਾਲਾ ਜ਼ਿਲਿ੍ਹਆਂ ਵਿਚਲੇ ਹਲਕਿਆਂ ਵਿਚ ਵੋਟ ਤਾਂ ਕਾਂਗਰਸੀ ਜਾਂ ਆਜ਼ਾਦ ਉਮੀਦਵਾਰਾਂ ਨੂੰ ਵੱਧ ਪਈ ਪਰ ਪਾਰਟੀ ਦਾਨ ਦੇਣ ਦੇ ਮਾਮਲੇ ਵਿਚ ਪੂਰੇ ਪੰਜਾਬ ਅੰਦਰ ਸੱਭ ਤੋਂ ਵੱਧ ਇਨ੍ਹਾਂ ਦੋਹਾਂ ਜ਼ਿਲਿ੍ਹਆਂ ਵਿਚੋਂ ‘ਵਿੱਤੀ ਸਹਾਇਤਾ’ ਆਈ ਹੈ |
ਲੁਧਿਆਣਾ ਸ਼ਹਿਰ ਨਾਲ ਸਬੰਧਤ ਅੱਧਾ ਦਰਜਨ ਦੇ ਕਰੀਬ ਵਿਧਾਨ ਸਭਾ ਹਲਕਿਆਂ ਵਿਚੋਂ ਸਿਰਫ਼ ਇਕ ਪੂਰਬੀ ਹਲਕੇ ਤੋਂ ਹੀ ਅਕਾਲੀ ਦਲ ਦੇ ਰਣਜੀਤ ਸਿੰਘ ਢਿੱਲੋਂ ਨੂੰ ਜਿੱਤ ਹਾਸਲ ਹੋਈ ਜਦਕਿ ਬਾਕੀ ਸਾਰੇ ਸ਼ਹਿਰੀ ਹਲਕਿਆਂ ਵਿਚ ਕਾਂਗਰਸ ਅਤੇ ਆਜ਼ਾਦ ਉਮੀਦਵਾਰ ਬੈਂਸ ਭਰਾ ਬਾਜ਼ੀ ਮਾਰ ਗਏ | ਬਰਨਾਲਾ ਜ਼ਿਲ੍ਹੇ ਵਿਚਲੇ ਤਾਂ ਤਿੰਨੇ ਬਰਨਾਲਾ, ਭਦੌੜ ਅਤੇ ਮਹਿਲਕਲਾਂ ਹਲਕਿਆਂ ਵਿਚ ਕਾਂਗਰਸ ਦਾ ਕਬਜ਼ਾ ਹੈ |
ਇਸ ਸੱਭ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਦੇ 2014-15 ਦੇ ਵਿੱਤੀ ਮਦਦਗਾਰਾਂ ਦੀ ਪੰਜਾਬ ਵਿਚਲੀ ਸੂਚੀ ਇਨ੍ਹਾਂ ਦੋਹਾਂ ਕਾਂਗਰਸੀ ਵਿਧਾਇਕਾਂ ਵਾਲੇ ਜ਼ਿਲਿ੍ਹਆਂ ਤਕ ਹੀ ਸੀਮਤ ਹੈ |
ਉਘੇ ਆਰ ਟੀ ਆਈ ਕਾਰਕੁਨ ਤੇ ਆਮ ਆਦਮੀ ਪਾਰਟੀ ਦੇ ਆਰ ਟੀ ਆਈ ਟੀਮ ਪੰਜਾਬ ਦੇ ਸੂਬਾ ਇੰਚਾਰਜ ਐਡਵੋਕੇਟ ਦਿਨੇਸ਼ ਚੱਢਾ ਨੇ ਇਹ ਅਹਿਮ ਪ੍ਰਗਟਾਵਾ ਕਰਦਿਆਂ ਦਸਿਆ ਕਿ 2014-15 ਵਿਚ ਸ਼੍ਰੋਮਣੀ ਅਕਾਲੀ ਦਲ ਦੇ 30 ਹਜ਼ਾਰ ਰੁਪਏ ਤੋਂ ਵੱਧ ਰਕਮ ਦੇਣ ਵਾਲੇ 144 ਮਦਦਗਾਰਾਂ ਦੀ ਸੂਚੀ ਪਾਰਟੀ ਦੇ ਖ਼ਜ਼ਾਨਚੀ ਸ੍ਰੀ ਨਰਿੰਦਰ ਕੁਮਾਰ ਸ਼ਰਮਾ ਵਲੋਂ ਚੋਣ ਕਮਿਸ਼ਨ ਕੋਲ ਜਮ੍ਹਾਂ ਕਰਵਾਈ ਗਈ ਹੈ |
ਇਨ੍ਹਾਂ 144 ਮਦਦਗਾਰਾਂ ਕੋਲੋਂ ਕੁਲ ਤਿੰਨ 3,01,27,000/- ਰੁਪਏ ਇਕੱਠੇ ਕੀਤੇ ਗਏ ਹਨ | ਇਨ੍ਹਾਂ ਵਿਚੋਂ 44 ਮਦਦਗਾਰ ਤਾਂ ਸ਼ੋ੍ਰਮਣੀ ਅਕਾਲੀ ਦਲ ਦੇ ਮੰਤਰੀ, ਵਿਧਾਇਕ ਜਾਂ ਨੇਤਾ ਹੀ ਹਨ ਜਿਨ੍ਹਾਂ  ਕੋਲੋਂ 27,18,000/- ਰੁਪਏ ਇਕੱਠੇ ਕੀਤੇ ਗਏ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਬਾਕੀ ਬਚੇ 100 ਮਦਦਗਾਰਾਂ ਵਿਚੋਂ 38 (ਬਾਕੀ ਸਫ਼ਾ 11 ‘ਤੇ)
ਇਕੱਲੇ ਲੁਧਿਆਣਾ ਤੋਂ ਹਨ | ਇਨ੍ਹਾਂ ਕੋਲੋਂ ਕੁਲ 1,170,1000/- ਰੁਪਏ ਇਕੱਠੇ ਕੀਤੇ ਗਏ ਹਨ |
ਇਸ ਤਰ੍ਹਾਂ ਹੀ ਇਨ੍ਹਾਂ ਵਿਚੋਂ ਬਰਨਾਲਾ ਦੇ 26 ਮਦਦਗਾਰਾਂ ਕੋਲੋਂ 63,50,000/- ਰੁਪਏ ਇਕੱਠੇ ਕੀਤੇ ਗਏ ਹਨ | ਨਾਲ ਹੀ ਅਕਾਲੀ ਦਲ ਦੇ 23 ਮਦਦਗਾਰ ਜਿਨ੍ਹਾਂ ਨੇ ਕੁਲ 52 ਲੱਖ 2 ਹਜ਼ਾਰ ਰੁਪਏ ਦਿਤੇ ਹਨ, ਪੰਜਾਬ ਤੋਂ ਬਾਹਰਲੇ ਦਿੱਲੀ, ਕਲਕੱਤਾ, ਬਿਹਾਰ, ਮੱਧ-ਪ੍ਰਦੇਸ਼ ਆਦਿ ਨਾਲ ਸਬੰਧਤ ਹਨ |
ਅਕਾਲੀ ਦਲ ਨੂੰ ਬਠਿੰਡਾ ਵਿਚੋਂ 7, ਮੁਹਾਲੀ ਵਿਚੋਂ 4 ਅਤੇ ਪਟਿਆਲਾ ਵਿਚੋਂ ਇਕ ਮਦਦਗਾਰ ਹੀ ਮਿਲਿਆ ਹੈ | ਇਸ ਤਰ੍ਹਾਂ ਅਕਾਲੀ ਦਲ ਨੇ ਵਿੱਤੀ ਮਦਦ ਸੂਬੇ ਤੋਂ ਬਾਹਰੋਂ, ਉਦਯੋਗਿਕ ਨਗਰ ਲੁਧਿਆਣਾ ਤੋਂ ਜਾਂ ਬਰਨਾਲਾ ਤੋਂ ਹੀ ਇਕੱਠੀ ਕੀਤੀ ਹੈ ਜਦਕਿ ਬਾਕੀ ਸੂਬੇ ਵਿਚੋਂ ਅਕਾਲੀ ਦਲ ਨੂੰ ਕੋਈ ਵਿੱਤੀ ਮਦਦ ਵੀ ਨਹੀਂ ਮਿਲੀ |



from Punjab News – Latest news in Punjabi http://ift.tt/1PylgpU
thumbnail
About The Author

Web Blog Maintain By RkWebs. for more contact us on rk.rkwebs@gmail.com

0 comments