ਹਰ ਰੋਜ਼ ਢਾਈ ਹਜ਼ਾਰ ਕਿਸਾਨ ਛੱਡ ਰਹੇ ਨੇ ਖੇਤੀ

full5781ਨਵੀਂ ਦਿੱਲੀ, 14 ਫ਼ਰਵਰੀ: ਘਾਟੇ ਦਾ ਸੌਦਾ ਹੋਣ ਕਰ ਕੇ ਹਰ ਰੋਜ਼ ਢਾਈ ਹਜ਼ਾਰ ਕਿਸਾਨ ਖੇਤੀ ਛੱਡ ਰਹੇ ਹਨ | ਹੋਰ ਤਾਂ ਹੋਰ ਦੇਸ਼ ‘ਚ ਅਜੇ ਕਿਸਾਨਾਂ ਦੀ ਕੋਈ ਇਕ ਪਰਿਭਾਸ਼ਾ ਵੀ ਨਹੀਂ ਹੈ | ਵਿੱਤੀ ਯੋਜਨਾਵਾਂ ‘ਚ, ਕੌਮੀ ਅਪਰਾਧ ਰੀਕਾਰਡ ਬਿਊਰੋ ਅਤੇ ਪੁਲਿਸ ਦੀ ਨਜ਼ਰ ‘ਚ ਕਿਸਾਨਾਂ ਦੀਆਂ ਵੱਖੋ-ਵੱਖ ਪਰਿਭਾਸ਼ਾਵਾਂ ਹਨ | ਅਜਿਹੇ ‘ਚ ਕਿਸਾਨ ਹਿਤਾਂ ਨਾਲ ਜੁੜੇ ਲੋਕ ਸਵਾਲ ਕਰ ਰਹੇ ਹਨ ਕਿ ਕੁੱਝ ਹੀ ਸਮੇਂ ਬਾਅਦ ਪੇਸ਼ ਹੋਣ ਵਾਲੇ ਆਮ ਬਜਟ ‘ਚ ਪਿੰਡ, ਖੇਤੀ ਅਤੇ ਕਿਸਾਨ ਨੂੰ ਬਚਾਉਣ ਲਈ ਕੀ ਪਹਿਲ ਹੋਵੇਗੀ?
ਲੇਖਕ ਅਤੇ ਸਮਾਜਕ ਕਾਰਕੁਨ ਕਿਸ਼ਨ ਪਟਨਾਇਕ ਨੇ ਕਿਹਾ ਹੈ ਕਿ ਖੇਤੀ ਅਤੇ ਕਿਸਾਨ ਦੀ ਮੌਜੂਦਾ ਦਸ਼ਾ ਵਿਚਕਾਰ ਸਵਾਲ ਇਹ ਪੈਦਾ ਹੋਇਆ ਹੈ ਕਿ ਅਸਲ ‘ਚ ਕਿਸਾਨ ਕੌਣ ਹੈ, ਕਿਸਾਨ ਦੀ ਕੀ ਪਰਿਭਾਸ਼ਾ ਹੋਵੇ? ਅਜਿਹਾ ਇਸ ਲਈ ਹੈ ਕਿ ਵਿੱਤੀ ਯੋਜਨਾਵਾਂ ਦੇ ਸੰਦਰਭ ‘ਚ ਕਿਸਾਨ ਦੀ ਇਕ ਪਰਿਭਾਸ਼ਾ ਹੈ ਤਾਂ ਰਾਸ਼ਟਰੀ ਅਪਰਾਧ ਰੀਕਾਰਡ ਬਿਊਰੋ ਦਾ ਕੋਈ ਦੂਜਾ ਮਾਪਦੰਡ ਹੈ, ਪੁਲਿਸ ਦੀ ਨਜ਼ਰ ‘ਚ ਕਿਸਾਨ ਦੀਆਂ ਵੱਖੋ-ਵੱਖ ਪਰਿਭਾਸ਼ਾਵਾਂ ਹਨ | ਇਸ ਵਿਚਕਾਰ ਕਿਸਾਨ ਬਦਹਾਲ ਅਤੇ ਪ੍ਰੇਸ਼ਾਨ ਹੈ |
ਉਤਰਾਅ-ਚੜ੍ਹਾਅ ਵਿਚਕਾਰ ਖੇਤੀਬਾੜੀ ਵਿਕਾਸ ਦਰ ਰਫ਼ਤਾਰ ਨਹੀਂ ਫੜ ਰਹੀ | ਖੇਤੀਬਾੜੀ ਮੰਤਰਾਲਾ ਦੇ ਅੰਕੜਿਆਂ ਮੁਤਾਬਕ 2012-13 ਵਿਚਕਾਰ ਖੇਤੀਬਾੜੀ ਵਿਕਾਸ ਦਰ 1.2 ਫ਼ੀ ਸਦੀ ਸੀ ਜੋ 2013-14 ‘ਚ ਵਧ ਕੇ 3.7 ਫ਼ੀ ਸਦੀ ਹੋਈ ਅਤੇ 2014-15 ‘ਚ ਫਿਰ ਘਟ ਕੇ 1.1 ਫ਼ੀ ਸਦੀ ‘ਤੇ ਆ ਗਈ | ਪਿਛਲੇ ਕਈ ਸਾਲਾਂ ‘ਚ ਬੁਆਈ ਦੇ ਰਕਬੇ ‘ਚ 18 ਫ਼ੀ ਸਦੀ ਦੀ ਕਮੀ ਆਈ ਹੈ |
ਮਾਹਰਾਂ ਅਨੁਸਾਰ ਕਈ ਰੀਪੋਰਟਾਂ ਨੂੰ ਧਿਆਨ ਨਾਲ ਵੇਖਣ ‘ਤੇ ਖੇਤੀਬਾੜੀ ਖੇਤਰ ਦੀ ਬਦਹਾਲੀ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਪਿਛਲੇ ਦੋ ਦਹਾਕਿਆਂ ‘ਚ ਵੱਡੀ ਗਿਣਤੀ ‘ਚ ਕਿਸਾਨ ਖ਼ੁਦਕੁਸ਼ੀ ਕਰ ਚੁੱਕੇ ਹਨ ਅਤੇ ਜ਼ਿਆਦਾਤਰ ਖ਼ੁਦਕੁਸ਼ੀਆਂ ਦਾ ਕਾਰਨ ਕਰਜ਼ਾ ਹੈ, ਜਿਸ ਨੂੰ ਚੁਕਾਉਣ ਤੋਂ ਕਿਸਾਨ ਅਸਮਰੱਥ ਹੈ | 2007 ਅਤੇ 2012 ਵਿਚਕਾਰ ਲਗਭਗ 3.2 ਕਰੋੜ ਪਿੰਡਾਂ ਵਾਲੇ, ਜਿਨ੍ਹਾਂ ‘ਚ ਕਾਫ਼ੀ ਕਿਸਾਨ ਹਨ, ਸ਼ਹਿਰਾਂ ਵੱਲ ਚਲੇ ਗਏ | ਇਨ੍ਹਾਂ ‘ਚੋਂ ਕਾਫ਼ੀ ਲੋਕ ਅਪਣੀ ਜ਼ਮੀਨ ਅਤੇ ਘਰ ਵੇਚ ਕੇ ਸ਼ਹਿਰਾਂ ‘ਚ ਗਏ |
ਮਸ਼ਹੂਰ ਚਿੰਤਕ ਐਨ. ਗੋਵਿੰਦਾਚਾਰੀਆ ਨੇ ਕਿਹਾ ਕਿ ਕਿਸਾਨਾਂ ਦੀ ਖ਼ਰਾਬ ਸਥਿਤੀ ਲਈ ਪੰਚਾਇਤਾਂ ਦਾ ਵਿੱਤੀ ਤੌਰ ‘ਤੇ ਆਤਮਨਿਰਭਰ ਨਾ ਹੋਣਾ ਹੈ | ਉਨ੍ਹਾਂ ਕਿਹਾ ਕਿ ਕੇਂਦਰੀ ਬਜਟ ਦਾ 7 ਫ਼ੀ ਸਦੀ ਸਿੱਧਾ ਪਿੰਡਾਂ ਨੂੰ ਦਿਤਾ ਜਾਵੇ ਤਾਕਿ ਪਿੰਡਾਂ ‘ਚ ਸਰੋਤ ਵਿਕਸਤ ਕੀਤੇ ਜਾ ਸਕਣ |
ਪਿੰਡਾਂ ਤੋਂ ਜਾਣ ਵਾਲੇ ਕਿਸਾਨ ਅਤੇ ਖੇਤੀ ਮਜ਼ਦੂਰਾਂ ਦੀ ਸਥਿਤੀ ਇਹ ਹੈ ਕਿ ਕੋਈ ਹੁਨਰ ਨਾ ਹੋਣ ਕਰ ਕੇ ਉਨ੍ਹਾਂ ‘ਚੋਂ ਜ਼ਿਆਦਾਤਰ ਨੂੰ ਨਿਰਮਾਣ ਖੇਤਰ ‘ਚ ਮਜ਼ਦੂਰੀ ਜਾਂ ਦਿਹਾੜੀ ਕਰਨੀ ਪੈਂਦੀ ਹੈ | 2011 ਦੀ ਮਰਦਮਸ਼ੁਮਾਰੀ ਅਨੁਸਾਰ ਹਰ ਰੋਜ਼ ਢਾਈ ਹਜ਼ਾਰ ਕਿਸਾਨ ਖੇਤੀ ਛੱਡ ਰਹੇ ਹਨ |
ਮਾਹਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਹਾਕਿਆਂ ‘ਚ ਭੋਜਨ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਬਦਲਵੇਂ ਭੋਜਨ ਪਦਾਰਥ, ਜਿਵੇਂ ਡੇਅਰੀ ਉਤਪਾਦ, ਮੱਛੀ ਅਤੇ ਪੋਲਟਰੀ ਦੇ ਬਦਲਾਂ ‘ਤੇ ਵੀ ਧਿਆਨ ਦੇਣ ਦੀ ਜ਼ਰੂਰਤ ਹੈ, ਕਿਉਾਕਿ ਖੇਤੀ ਦੇ ਸਮਾਨਅੰਤਰ ਰੁਜ਼ਗਾਰ ਦੇ ਨਵੇਂ ਬਦਲਾਂ ਦੀ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਹੈ |



from Punjab News – Latest news in Punjabi http://ift.tt/1oCz0Y4
thumbnail
About The Author

Web Blog Maintain By RkWebs. for more contact us on rk.rkwebs@gmail.com

0 comments