-ਨੱਕ, ਉਂਗਲੀ, ਕੰਨ, ਪੈਰ ਦੇ ਅੰਗੂਿਠਆਂ ‘ਤੇ ‘ਸਨੋਬਾਈਟ’ ਦਾ ਕਹਿਰ, ਪਸੀਨਾ ਬਣ ਜਾਂਦਾ ਹੈ ਬਰਫ਼
-ਪਖਾਨੇ ਦਾ ਵੀ ਹੁੰਦਾ ਹੈ ਜੁਗਾੜ, ਦੇਰ ਲੱਗੀ ਤਾਂ ‘ਫ੍ਰਾਸਟਬਾਈਟ’ ਦਾ ਖ਼ਤਰਾ
-ਖਾਣ-ਪੀਣ ਦੀਆਂ ਵਸਤਾਂ ਦੀ ਭਰਮਾਰ, ਕਮੀ ਹੈ ਤਾਂ ਭੁੱਖ ਅਤੇ ਨੀਂਦ ਦੀ
ਨਵੀਂ ਦਿੱਲੀ : ਸਿਆਚਿਨ ‘ਚ ਤਾਇਨਾਤ ਜਵਾਨਾਂ ਦੀ ਸਮਰੱਥਾ ਸੁਪਰ ਹੀਰੋ ਤੋਂ ਘੱਟ ਨਹੀਂ ਹੁੰਦੀ। ਉਹ ਮਾਈਨਸ 50 ਡਿਗਰੀ ਤਾਪਮਾਨ ‘ਚ ਮੁਸਤੈਦ ਰਹਿੰਦੇ ਹਨ। ਹਾਲਾਤ ਇਸ ਤਰ੍ਹਾਂ ਕਿ ਕੋਈ ਵੀ ਡਰ ਨਾ ਥਰਾ ਜਾਏ। ਜਵਾਨ ਉਥੇ ਨਹਾ ਨਹੀਂ ਸਕਦੇ ਕਿਉਂਕਿ ਪਾਣੀ ਪਾਇਆ ਤਾਂ ਸਰੀਰ ‘ਤੇ ਹੀ ਜੰਮ ਜਾਏਗਾ, ਸਰੀਰਕ ਅਭਿਆਸ ਕਰਦੇ ਸਮੇਂ ਆਇਆ ਪਸੀਨਾ ਵਿਸ਼ਰਾਮ ਦੀ ਮੁਦਰਾ ‘ਚ ਆਉਂਦੇ ਹੀ ਸਰੀਰ ‘ਤੇ ਜੰਮ ਜਾਂਦਾ ਹੈ, ਦਸਤਾਨੇ ਉਤਾਰ ਕੇ ਬਰਤਨ ਨਾਲ ਹੱਥ ਛੂਹਿਆ ਤਾਂ ‘ਮੈਟਲ ਬਾਈਟ’ ਨਾਲ ਚਮੜੀ ਉਤਰਣ ਲੱਗਦੀ ਹੈ।
ਨੱਕ, ਉਂਗਲੀ, ਕੰਨ ਦੇ ਹੇਠਲੇ ਹਿੱਸੇ (ਈਅਰਲਾਬਸ) ਅਤੇ ਪੰਜਿਆਂ ‘ਤੇ ‘ਸਨੋਬਾਈਟ’ ਦਾ ਖ਼ਤਰਾ। ਸਰੀਰ ਨੂੰ ਗਰਮ ਰੱਖਣ ਲਈ ਹੀਟਰ ਨਹੀਂ, ਸਿਰਫ ਮਿੱਟੀ ਦੇ ਤੇਲ ਦੇ ਸਟੋਵ ਹਨ। ਤੇਲ ਜੇਕਰ ਰੁੜ ਜਾਏ ਤਾਂ ਚਮੜੀ ‘ਤੇ ‘ਆਇਲ ਬਰਨ’ ਦਾ ਖਦਸ਼ਾ ਹੋ ਜਾਂਦਾ ਹੈ। ਬਰਫ਼ ਨਾਲ ਢੱਕੇ ਅੰਨ੍ਹੇ ਖੱਡੇ ਕਿਸੇ ਵੀ ਸਮੇਂ ਕਬਰ ‘ਚ ਬਦਲ ਸਕਦੇ ਹਨ। ਬਰਫ਼ ਦੇ ਤੋਦੇ ਵੱਡੀ ਆਫਤ ਬਣ ਕੇ ਆਉਂਦੇ ਹਨ।
ਮੌਸਮ ਦੀਆਂ ਮੁਸ਼ਕਲਾਂ
ਰਿਟਾਇਰਡ ਲੈਫਟੀਨੈਂਟ ਜਨਰਲ ਅਜਾ ਹਸਨੈਨ ਦੁਨੀਆਂ ਦੇ ਸਭ ਤੋਂ ਉੱਚੇ ਜੰਗੀ ਖੇਤਰ ਸਿਆਚਿਨ ‘ਚ ਜੀਓਸੀ ਦੇ ਤੌਰ ‘ਤੇ ਤਾਇਨਾਤ ਰਹਿ ਚੁੱਕੇ ਹਨ। ਸਿਆਚਿਨ ਦੇ ਮੌਸਮ ਸਬੰਧੀ ਅਨੇਕ ਮੁਸ਼ਕਲਾਂ ਦੇ ਬਾਰੇ ਉਨ੍ਹਾਂ ਜਾਣਕਾਰੀ ਦਿੱਤੀ।
ਬਰਫ਼ ਦੇ ਬੈਗ ਦੇ ਬੰਕਰ
ਸਾਲਟੋਰੋ ਰਿਜ ਤੋਂ ਲੈ ਕੇ ਸਿਆਚਿਨ ਤਕ ਭਾਰਤੀ ਫ਼ੌਜ ਦੀ ਤਾਇਨਾਤੀ ਹੈ। ਸਾਰੇ ਅਧਿਕਾਰੀਆਂ, ਫ਼ੌਜੀਆਂ ਲਈ ਮੁਸ਼ਕਲਾਂ ਇਕੋ ਜਿਹੀਆਂ ਹਨ। ਬਰਫ਼ ਦੇ ਬੈਗਾਂ ਨਾਲ ਬੰਕਰ ਬਣਦੇ ਹਨ, ਇਕ ਸਨੋ ਬੈਗ ‘ਤੇ ਬੈਠਣ ਨਾਲ ਸਰੀਰ ਦਾ ਇਕ ਹਿੱਸਾ ਸੁੰਨ ਹੋ ਜਾਂਦਾ ਹੈ, ਸਰੀਰਕ ਅਭਿਆਸ ਨਾਲ ਹੀ ਉਹ ਸਹੀ ਹੁੰਦਾ ਹੈ। ਸਵੇਰੇ ਪਖਾਨੇ ‘ਚ ਬੈਠ ਕੇ ਅਖ਼ਬਾਰ ਪੜ੍ਹਨ ਦੀ ਆਦਤ ਹੈ ਤਾਂ ਉਸ ਨੂੰ ਭੁੱਲ ਜਾਉ। ਉਥੇ ਨਾ ਪਖਾਨਾ ਹੈ, ਨਾ ਅਖ਼ਬਾਰ।
ਰੂਟੀਨ
ਮਿੱਟੇ ਦੇ ਤੇਲ ਦੇ ਕੈਨ (ਜਰੀਕਨ) ਪਿੱਠ ‘ਤੇ ਲੱਦ ਕੇ ਹੇਠਲੀ ਥਾਂ ਤੋਂ ਉਪਰਲੇ ਇਲਾਕੇ ‘ਚ ਲਿਜਾਉਣਾ ਰੂਟੀਨ ‘ਚ ਸ਼ਾਮਲ ਹੈ। ਰਾਤ ਦੋ ਵਜੇ ਸੌਂ ਕੇ ਦੋ ਘੰਟੇ ‘ਚ ਹੀ ਉੱਠ ਕੇ ਮਾਈਨਸ 15 ਡਿਗਰੀ ਤਾਪਮਾਨ ਵਾਲੀ ਹੱਟ ਤੋਂ ਮਾਈਨਸ 50 ਡਿਗਰੀ ਵਾਲੇ ਫੀਲਡ ‘ਚ ਪਹੰੁਚ ਜਾਂਦਾ ਹੈ ਜਵਾਨ।
ਭੰਬਲਭੂਸੇ ਦੀ ਸਥਿਤੀ
ਕੜਾਕੇ ਦੀ ਠੰਢ, ਬਰਫ਼ੀਲੇ ਤੂਫਾਨ ਦੇ ਕਾਰਨ ਭੰਬਲਭੂਸੇ ਵਾਲੀ ਸਥਿਤੀ ਬਣ ਜਾਂਦੀ ਹੈ। ਲੱਗਦਾ ਹੈ ਕਿ ਸਾਹਮਣੇ ਤੋਂ ਦੁਸ਼ਮਣ ਫ਼ੌਜੀ ਆ ਰਿਹਾ ਹੈ। ਇਸ ਇਲਾਕੇ ‘ਚ ਸੀਜ਼ਫਾਇਰ ਮਾਇਨੇ ਨਹੀਂ ਰੱਖਦਾ। ਇਸ ਲਈ ਦੁਸ਼ਮਣ ਨੂੰ ਕੋਈ ਮੌਕਾ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਇਕ ਵਾਰੀ ਜੇਕਰ ਕਿਸੇ ਚੌਕੀ ‘ਤੇ ਦੁਸ਼ਮਣ ਦਾ ਕਬਜ਼ਾ ਹੋ ਗਿਆ ਤਾਂ ਉਸ ਨੂੰ ਵਾਪਸ ਲੈਣ ਲਈ ਕਈ ਜ਼ਿੰਦਗੀਆਂ ਦਾ ਬਲੀਦਾਨ ਦੇਣਾ ਪੈ ਸਕਦਾ ਹੈ।
ਸਿਹਤ ਦੀ ਸਲਾਮਤੀ ਜ਼ਰੂਰੀ
ਸਿਹਤ ਸਲਾਮਤ ਰੱਖਣਾ ਸਭ ਤੋਂ ਜ਼ਰੂਰੀ ਹੈ। ਇਸ ਲਈ ਨਹਾਉਣਾ ਮੈਡੀਕਲ ਕਾਰਨਾਂ ਨਾਲ ਗ਼ਲਤ ਹੈ। ਕਈ ਚੌਕੀਆਂ ‘ਤੇ ਰੱਸੀ ਨਾਲ ਸਿੱਧੀ ਚੜ੍ਹਾਈ ਕਰਨਾ ਜ਼ਰੂਰੀ ਹੁੰਦਾ ਹੈ।
ਬ੍ਰਾਂਡਿਡ ਸਾਮਾਨ
ਫ਼ੌਜੀਆਂ ਦੇ ਸਾਹਮਣੇ ਖਾਣ ਪੀਣ ਦੀਆਂ ਚੀਜ਼ਾਂ ਵੀ ਨਹੀਂ ਹੁੰਦੀਆਂ। ਬ੍ਰਾਂਡਿਡ ਕੰਪਨੀਆਂ ਦੀਆਂ ਚਾਕਲੇਟ, ਸੂਪ, ਡਰਾਈ ਫ੍ਰੂਟ ਦੀ ਭਰਮਾਰ ਹੁੰਦੀ ਹੈ ਪਰ ਗ਼ਾਇਬ ਰਹਿੰਦੀ ਹੈ ਤਾਂ ਸਿਰਫ਼ ਭੁੱਖ ਅਤੇ ਨੀਂਦ।
ਇਕ ਪੋਸਟ ਦੋ ਜਵਾਨ
ਕੁਝ ਪੋਸਟਾਂ ਇਸ ਤਰ੍ਹਾਂ ਦੀਆਂ ਹਨ ਜਿਥੇ ਜਵਾਨ ਰਹਿ ਤਾਂ ਸਕਦੇ ਹਨ ਪਰ ਇਕ ਵਾਰੀ ‘ਚ ਇਕ ਹੀ ਸੌਂ ਸਕਦਾ ਹੈ ਕਿਉਂਕਿ ਥਾਂ ਰੇਲਵੇ ਦੀ ਥ੍ਰੀ ਟੀਅਰ ਮਿਡਲ ਕਲਾਸ ਬਰਥ ਜਿੰਨੀ ਹੁੰਦੀ ਹੈ। ਇਸ ਤਰ੍ਹਾਂ ਦੀ ਇਕ ਚੌਕੀ ‘ਚ ਘੱਟੋ ਘੱਟ 45 ਦਿਨ ਤਾਇਨਾਤ ਰਹਿਣਾ ਜ਼ਰੂਰੀ ਹੁੰਦਾ ਹੈ। ਜੇਕਰ ਫ਼ੌਜੀ ਦੇ ਦੰਦ ‘ਚ ਦਰਦ ਹੋ ਗਿਆ ਤਾਂ ਉਥੇ ਡੈਂਟਿਸਟ ਨਹੀਂ ਮਿਲੇਗਾ। ਇਲਾਜ ਲਈ ਹੈਲੀਕਾਪਟਰ ਰਾਹੀਂ ਹੀ ਜਾਣਾ ਪਵੇਗਾ। ਡਾਕਟਰ ਸਿਆਚਿਨ ਭੇਜਣ ਤੋਂ ਪਹਿਲਾਂ ਜਵਾਨਾਂ ਦੇ ਦੰਦਾਂ ਦੀ ਪੂਰੀ ਤਰ੍ਹਾਂ ਨਾਲ ਜਾਂਚ ਕਰਦੇ ਹਨ। ਦਰਦ ਵਾਲੇ ਦੰਦ ਦਾ ਇਲਾਜ ਨਹੀਂ ਕਰਦੇ ਬਲਕਿ ਉਸ ਨੂੰ ਕੱਢ ਹੀ ਦਿੰਦੇ ਹਨ।
from Punjab News – Latest news in Punjabi http://ift.tt/1PGzRxF
0 comments