ਬਰਫ਼ਬਾਰੀ ਨਾਲ ਜੰਮੂ-ਸ੍ਰੀਨਗਰ ਹਾਈਵੇ ਬੰਦ

11_02_2016-Highwayਸ੍ਰੀਨਗਰ : ਜੰਮੂ ਕਸ਼ਮੀਰ ‘ਚ ਵੀਰਵਾਰ ਨੂੰ ਮੌਸਮ ਦਾ ਮਿਜ਼ਾਜ ਪੂਰੀ ਤਰ੍ਹਾਂ ਵਿਗੜ ਗਿਆ। ਉਪਰਲੇ ਪਹਾੜੀ ਇਲਾਕਿਆਂ ਦੇ ਨਾਲ- ਨਾਲ ਕਈ ਹੇਠਲੇ ਇਲਾਕੇ ਵੀ ਬਰਫ਼ ਦੀ ਚਿੱਟੀ ਚੱਦਰ ਨਾਲ ਢਕੇ ਗਏ। ਕੜਾਕੇ ਦੀ ਠੰਢ ਨਾਲ ਕਸ਼ਮੀਰ ਜਿਵੇਂ ਜੰਮ ਜਿਹਾ ਗਿਆ। ਉੱਥੇ ਭਾਰੀ ਬਰਫ਼ਬਾਰੀ ਨਾਲ ਜੰਮੂ-ਸ੍ਰੀਨਗਰ ਹਾਈਵੇ ਬੰਦ ਹੋ ਗਿਆ, ਜਿਸ ਨਾਲ ਕਾਜ਼ੀਗੁੰਡ, ਰਾਮਬਨ ਅਤੇ ਊਧਮਪੁਰ ਦੇ ਨਜ਼ਦੀਕ ਯਾਤਰੀ ਗੱਡੀਆਂ ਸਮੇਤ ਹਜ਼ਾਰਾਂ ਗੱਡੀਆਂ ਫਸ ਗਈਆਂ ਹਨ। ਇਸ ਤੋਂ ਇਲਾਵਾ ਭਾਰੀ ਬਰਫ਼ਬਾਰੀ ਨਾਲ ਜੰਮੂ ਅਤੇ ਸ੍ਰੀਨਗਰ ਦੇ ਕਈ ਇਲਾਕਿਆਂ ਦਾ ਸੰਪਰਕ ਵੀ ਇਕ ਦੂਜੇ ਨਾਲੋਂ ਕੱਟ ਗਿਆ ਹੈ। ਸ੍ਰੀਨਗਰ ਹਵਾਈ ਅੱਡੇ ਤੋਂ ਸੱਤ ਉਡਾਣਾਂ ਰੱਦ ਕਰਨੀਆਂ ਪਈਆਂ। ਮੌਸਮ ਵਿਭਾਗ ਨੇ ਅਗਲੇ 24 ਘੰਟੇ ਦੌਰਾਨ ਜ਼ਿਆਦਾਤਰ ਹਿੱਸਿਆਂ ‘ਚ ਬਰਫ਼ਬਾਰੀ ਅਤੇ ਬਾਰਸ਼ ਦੀ ਸੰਭਾਵਨਾ ਨਾਲ ਬਰਫ਼ ਦੇ ਤੋਦੇ ਡਿੱਗਣ ਦੀ ਚਿਤਾਵਨੀ ਦਿੱਤੀ ਹੈ।

ਵਾਦੀ ‘ਚ ਖ਼ੁਸ਼ਕ ਮੌਸਮ ਦਾ ਦੌਰ ਖ਼ਤਮ ਹੋ ਗਿਆ ਅਤੇ ਗ਼ੁਲਮਰਗ ਸਮੇਤ ਸਾਰੇ ਪਹਾੜੀ ਇਲਾਕਿਆਂ ‘ਚ ਬਰਫ਼ਬਾਰੀ ਦੀ ਸਿਲਸਿਲਾ ਸ਼ੁਰੂ ਹੋ ਗਿਆ। ਸ੍ਰੀਨਗਰ ‘ਚ ਵੀਰਵਾਰ ਦੁਪਹਿਰ ਤਕ ਬਾਰਸ਼ ਹੁੰਦੀ ਰਹੀ। ਇਸ ਤੋਂ ਬਾਅਦ ਬਰਫ਼ ਦੇ ਗੋਲੇ ਡਿੱਗਣੇ ਸ਼ੁਰੂ ਹੋ ਗਏ ਅਤੇ ਇਹ ਸਿਲਸਿਲਾ 4.30 ਵਜੇ ਤਕ ਜਾਰੀ ਰਿਹਾ, ਪਰ ਬਾਰਸ਼ ਨੇ ਬਰਫ਼ ਨੂੰ ਜਮ੍ਹਾਂ ਨਹੀਂ ਹੋਣ ਦਿੱਤਾ। ਮਾਤਾ ਵੈਸ਼ਣੋ ਦੇਵੀ ਦੇ ਤਿ੫ਕੁਟਾ ਪਰਵਤ ਤੋਂ ਇਲਾਵਾ ਪਤਨੀਟਾਪ, ਨੱਥਾਟਾਪ, ਕਿਸ਼ਤਵਾੜ ਅਤੇ ਰਾਜੌਰੀ ਪੁਣਛ ਵੀ ਬਰਫ਼ ਨਾਲ ਢੱਕ ਗਏ ਹਨ। ਕੱਟੜਾ ‘ਚ ਹੈਲੀਕਾਪਟਰ ਸੇਵਾ ਮੁਲਤਵੀ ਰਹੀ। ਜਵਾਹਰ ਸੁਰੰਗ ਦੇ ਨਜ਼ਦੀਕ ਤੜਕੇ ਤੋਂ ਹੀ ਭਾਰੀ ਬਰਫ਼ਬਾਰੀ ਸ਼ੁਰੂ ਹੋ ਗਈ ਸੀ, ਪਰ ਦੁਪਹਿਰ 12 ਵਜੇ ਤਕ ਰਸਤੇ ‘ਚ ਫਸੀਆਂ ਗੱਡੀਆਂ ਨੂੰ ਕੱਿਢਆ ਜਾਂਦਾ ਰਿਹਾ। ਦੁਪਹਿਰ ਬਾਅਦ ਬਰਫ਼ਬਾਰੀ ‘ਚ ਆਈ ਤੇਜ਼ੀ ਕਾਰਨ ਹਾਈਵੇ ਦੋ ਵਜੇ ਰਸਮੀ ਤੌਰ ‘ਤੇ ਗੱਡੀਆਂ ਦੀ ਆਵਾਜਾਈ ਲਈ ਬੰਦ ਕੀਤਾ ਗਿਆ।



from Punjab News – Latest news in Punjabi http://ift.tt/1RuKxUG
thumbnail
About The Author

Web Blog Maintain By RkWebs. for more contact us on rk.rkwebs@gmail.com

0 comments