ਮੈਲਬੌਰਨ : ਆਸਟ੫ੇਲੀਆ ਨੇ ਭਾਰਤੀ ਮੂਲ ਦੀ ਹਰਿੰਦਰ ਸਿੱਧੂ ਨੂੰ ਭਾਰਤ ‘ਚ ਦੇਸ਼ ਦੀ ਅਗਲੀ ਹਾਈ ਕਮਿਸ਼ਨਰ ਦੇ ਰੂਪ ‘ਚ ਨਿਯੁਕਤ ਕੀਤੇ ਜਾਣ ਦਾ ਐਲਾਨ ਕੀਤਾ ਹੈ। ਭਾਰਤੀ ਪਿਛੋਕੜ ਵਾਲੀ ਸਿੱਧੂ ਸਿੰਗਾਪੁਰ ‘ਤੋਂ ਆਪਣੇ ਪਰਿਵਾਰ ਨਾਲ ਬਚਪਨ ‘ਚ ਹੀ ਆਸਟ੫ੇਲੀਆ ਆ ਗਈ ਸੀ। ਉਹ ਮੌਜੂਦਾ ਹਾਈ ਕਮਿਸ਼ਨਰ ਪੈਟਰਿਕ ਸਕਲਿੰਗ ਦੀ ਥਾਂ ਲੈਣਗੇ। ਵਪਾਰ ਤੇ ਵਿਦੇਸ਼ ਮਾਮਲਿਆਂ ਦੇ ਵਿਭਾਗ ‘ਚ ਸੀਨੀਅਰ ਕੈਰੀਅਰ ਅਧਿਕਾਰੀ ਸਿੱਧੂ ਮਲਟੀਨੈਸ਼ਨਲ ਪਾਲਿਸੀ ਡਿਵੀਜ਼ਨ ਦੀ ਪਹਿਲੀ ਸਹਾਇਕ ਸਕੱਤਰ ਦੇ ਰੂਪ ਵਿਚ ਵੀ ਆਪਣੀਆਂ ਸੇਵਾਵਾਂ ਦੇ ਰਹੇ ਹਨ।
ਇਸ ਤੋਂ ਪਹਿਲਾਂ ਉਹ ਪੌਣ ਪਾਣੀ ਤਬਦੀਲੀ ਵਿਭਾਗ ਵਿਚ ਮੁੱਖ ਸਹਾਇਕ ਸਕੱਤਰ, ਰਾਸ਼ਟਰੀ ਮੁਲਾਂਕਣ ਦਫਤਰ ‘ਚ ਸਹਾਇਕ ਡਾਈਰੈਕਟਰ ਜਨਰਲ ਅਤੇ ਪ੍ਰਧਾਨਮੰਤਰੀ ਦਫਤਰ ‘ਚ ਸੀਨੀਅਰ ਸਲਾਹਕਾਰ ਰਹਿ ਚੁੱਕੇ ਹਨ। ਉਨ੍ਹਾਂ ਨੇ ਯੂਨੀਵਰਸਿਟੀ ਆਫ ਸਿਡਨੀ ਤੋਂ ਕਾਨੂੰਨ ਤੇ ਅਰਥ ਸ਼ਾਸ਼ਤਰ ‘ਚ ਡਿਗਰੀ ਹਾਸਲ ਕੀਤੀ ਹੋਈ ਹੈ।
from Punjab News – Latest news in Punjabi http://ift.tt/1RuKyaY
0 comments