ਫਰਿਜਨੋ : ਪੰਜਾਬ ਬਚਾਓ ਮੁਹਿੰਮ 2017 ਦੇ ਤਹਿਤ ਆਮ ਆਦਮੀ ਪਾਰਟੀ ਆਮ ਲੋਕਾਂ ਤੱਕ ਪਹੁੰਚ ਕਰਨ ਲਈ ਹਰ ਹੀਲਾ ਵਰਤ ਰਹੀ ਹੈ, ਇਸੇ ਕੜੀ ਤਹਿਤ ਆਪ ਲੀਡਰਸ਼ਿਪ ਵੱਲੋਂ ਦੁਨੀਆਂ ਭਰ ਵਿੱਚ ਵਸਦੇ ਪ੍ਰਦੇਸੀ ਪੰਜਾਬੀਆਂ ਨਾਲ ਸੰਵਾਦ ਰਚਾਉਣ ਲਈ ਗੂਗਲ-ਹੈਂਗ-ਆਉਟ ਜ਼ਰੀਏ ਸਾਂਝ ਪਾਈ ਜਾ ਰਹੀ ਹੈ।
ਇਸੇ ਸਬੰਧ ਵਿੱਚ ਲੰਘੇ ਸ਼ਨੀਵਾਰ ਫਰਿਜ਼ਨੋ ਦੇ ਇੰਡੀਆ ਓਵਨ ਰੈਸਟੋਰੈਂਟ ਵਿੱਚ ਪੰਜਾਬ ਦਰਦੀ ਪ੍ਰਵਾਸੀ ਪੰਜਾਬੀਆਂ ਦਾ ਇੱਕ ਇਕੱਠ ਹੋਇਆ ਜਿਸ ਵਿੱਚ ਆਪ ਲੀਡਰ ਸੁਖਪਾਲ ਸਿੰਘ ਖਹਿਰਾ ਅਤੇ ਪ੍ਰੋਫੈਸਰ ਬਲਜਿੰਦਰ ਕੌਰ ਨੇ ਹਾਜ਼ਰੀਨ ਨੂੰ ਸੰਬੋਧਨ ਕੀਤਾ ਅਤੇ ਲੋਕਾਂ ਦੇ ਸੁਆਲਾਂ ਦੇ ਜੁਆਬ ਦਿੱਤੇ, ਉਨ੍ਹਾਂ ਪ੍ਰਵਾਸੀ ਪੰਜਾਬੀਆਂ ਨੂੰ ਪੰਜਾਬ ਦੇ ਸਿਆਸੀ ਸਮੀਕਰਨ ਬਦਲਣ ਲਈ ਆਮ ਆਦਮੀ ਪਾਰਟੀ ਲਈ ਕੀਤੀ ਜਾ ਰਹੀ ਸਪੋਰਟ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਉਨ੍ਹਾਂ ਪੰਜਾਬ ਪ੍ਰਤੀ ਇਮਾਨਦਾਰੀ ਨਾਲ ਸੇਵਾ ਨਿਭਾਉਣ ਦੀ ਵਚਨਬੱਧਤਾ ਵੀ ਦੁਹਰਾਈ। ਇਸ ਮੌਕੇ ਬੋਲਣ ਵਾਲੇ ਬੁਲਾਰਿਆਂ ਨੇ ਪੰਜਾਬ ਵਿੱਚ ਵਧ ਰਹੀ ਗੁੰਡਾ ਗਰਦੀ ਲਈ ਬਾਦਲ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਨਸ਼ਾ ਤਸਕਰੀ ਅਤੇ ਭ੍ਰਿਸ਼ਟਾਚਾਰ ਵਰਗੇ ਮੁੱਦਿਆਂ ਤੇ ਚਿੰਤਾ ਪ੍ਰਗਟ ਕੀਤੀ। ਬੋਲਣ ਵਾਲੇ ਬੁਲਾਰਿਆਂ ਵਿੱਚ ਗੁਰਨੇਕ ਸਿੰਘ ਬਾਗੜੀ, ਜਗਰੂਪ ਭੰਡਾਲ, ਸੁਰਿੰਦਰ ਗਿੱਲ, ਮਿੱਕੀ ਸਰਾਂ, ਜੰਗੀਰ ਗਿੱਲ, ਅਮੋਲਕ ਸਿੱਧੂ, ਸੁਖਬੀਰ ਭੰਡਾਲ, ਆਪ ਅਮਰੀਕਾ ਦੇ ਕਰਵੀਨਰ ਪ੍ਰਦੀਪ ਸੁੰਦਰਆਲ, ਸ਼੍ਰੀ ਕਾਂਠ ਆਦਿ ਨੇ ਆਪਣੇ ਵਿਚਾਰ ਰੱਖੇ। ਸਟੇਜ ਸੰਚਾਲਨ ਪੱਤਰਕਾਰ ਨੀਟਾ ਮਾਛੀਕੇ ਨੇ ਬਾਖ਼ੂਬੀ ਕੀਤਾ।
from Punjab News – Latest news in Punjabi http://ift.tt/1RSC39V

0 comments