ਨਿਊਯਾਰਕ-ਯੂ.ਐਸ.ਏ. ਅਕਾਲੀ ਦਲ (ਬ) ਦੇ ਸਕੱਤਰ ਜਨਰਲ ਅਤੇ ਬੁਲਾਰੇ ਸ. ਕਰਨੈਲ ਸਿੰਘ ਬਾਠ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਅਕਾਲੀ ਦਲ ਬੀਜੇਪੀ ਗੱਠਜੋੜ ਵਾਸਤੇ 2017 ਦੀਆਂ ਚੋਣਾਂ ਵਿੱਚ ਇੱਕ ਵੱਡਾ ਇਮਤਿਹਾਨ ਹੈ, ਜੋ ਸਿਰਫ਼ ਫੇਸਬੁੱਕ ‘ਤੇ ਫ਼ੋਟੋਆਂ ਪਾਉਣ ਨਾਲ ਹੱਲ ਨਹੀਂ ਹੋਣ ਵਾਲ ਜਿੰਨਾ ਚਿਰ ਤੁਸੀਂ ਸਰਕਾਰ ਦੀਆਂ ਪਿਛਲੀਆਂ ਪ੍ਰਾਪਤੀਆਂ ਅਤੇ ਅਤੇ ਭੱਵਿਖ ਦੇ ਪ੍ਰੋਗਰਾਮਾਂ ਬਾਰੇ ਨਹੀਂ ਦੱਸਦੇ। ਲੋਕ ਫੋਕੀਆਂ ਟੌਹਰਾਂ ਨੂੰ ਸਵੀਕਾਰ ਨਹੀਂ ਕਰਦੇ। ਜਿੰਨਾ ਚਿਰ ਤੁਸੀਂ ਇੱਕ ਨਿਮਾਣੇ ਵਰਕਰ ਦੇ ਤੌਰ ‘ਤੇ ਲੋਕਾਂ ਵਿੱਚ ਨਹੀਂ ਵਿਚਰਦੇ ਤੇ ਲੋਕਾਂ ਦੀ ਤਸੱਲੀ ਨਹੀਂ ਕਰਵਾਉਂਦੇ। ਸ. ਬਾਠ ਨੇ ਬਿਆਨ ਵਿੱਚ ਅੱਗੇ ਕਿਹਾ ਕਿ ਮੈਂ 40 ਸਾਲ ਤੋਂ ਵੀ ਵੱਧ ਸਮੇਂ ਤੋਂ ਪਾਰਟੀ ਵਿੱਚ ਹਾਂ ਤੇ ਅੱਜ ਵੀ ਇੱਕ ਵਰਕਰ ਵਜੋਂ ਹੀ ਕੰਮ ਕਰ ਰਿਹਾ ਹਾਂ। ਕਦੇ ਵੀ ਕਿਸੇ ਵੱਡੇ ਅਹੁਦੇ ਦਾ ਕੋਈ ਲਾਲਚ ਨਹੀਂ ਕੀਤਾ। ਜੋ ਪਾਰਟੀ ਵਿੱਚ ਸਖ਼ਤ ਮਿਹਨਤ ਕਰ ਰਹੇ ਹਨ ਉਨ੍ਹਾਂ ਅੱਗੇ ਮੇਰਾ ਸਿਰ ਝੁਕਦਾ ਹੈ। ਸ. ਪ੍ਰਕਾਸ਼ ਸਿੰਘ ਬਾਦਲ, ਸ. ਸੁਖਬੀਰ ਸਿੰਘ ਬਾਦਲ ਅਤੇ ਸਮੁੱਚੀ ਪਾਰਟੀ ਜਨਤਾ ਲਈ ਜੋ ਕਰ ਰਹੀ ਹੈ, ਉਸਨੂੰ ਜਨਤਾ ਵਿੱਚ ਚੰਗੇ ਤਰੀਕੇ ਨਾਲ ਲੈ ਕੇ ਜਾਵੋ। ਸਿਰਫ਼ ਆਪਣੇ ਆਪ ਨੂੰ ਪ੍ਰਮੋਟ ਨਾ ਕਰੋ।
ਸ. ਬਾਠ ਨੇ ਕਿਹਾ ਕਿ ਉਨ੍ਹਾਂ ਕੁੱਝ ਚਲਾਕ ਲੀਡਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਪਾਰਟੀ ਵਿੱਚ ਵਧੀਆ ਕੰਮ ਕਰਨ ਵਾਲਿਆਂ ਨੂੰ ਹਾਈ ਕਮਾਨ ਦੀ ਨਿਗਾਹ ਤੋਂ ਦੂਰ ਕਰਨ ਦੀ ਕੋਸ਼ਿਸ਼ ਨਾ ਕਰੋ। ਇਹ ਅਕਾਲੀ ਦਲ ਵਾਸਤੇ ਘਾਤਕ ਸਿੱਧ ਹੋਵੇਗਾ। ਅੱਜ ਸ. ਸੁਖਬੀਰ ਸਿੰਘ ਬਾਦਲ ਦੇ ਉਸ ਬਿਆਨ ਦੀ ਹਰ ਪਾਸਿਉਂ ਸ਼ਲਾਘਾ ਹੋ ਰਹੀ ਹੈ ਕਿ ਹਲਕੇ ਦੇ ਵਿਧਾਨਕਾਰ ਨੂੰ ਉਨ੍ਹਾਂ ਦੀਆਂ ਉਪਲਬਧੀਆਂ ਦੇ ਆਧਾਰ ‘ਤੇ ਟਿਕਟ ਦਿੱਤੀ ਜਾਵੇਗੀ, ਨਹੀਂ ਤਾਂ ਨਵੇਂ ਚਿਹਰੇ ਸ਼ਾਮਲ ਕੀਤੇ ਜਾਣਗੇ। ਬਿਆਨ ਦੀ ਹਿਮਾਇਤ ਕਰਨ ਵਾਲਿਆਂ ਵਿੱਚ ਸ. ਸਰਬਜੋਤ ਸਿੰਘ ਸਵੱਦੀ, ਅਮਰੀਕ ਸਿੰਘ ਅਮਰ ਕਾਰਪੈਟ ਸ਼ਿਕਾਗੋ, ਸ. ਜਰਨੈਲ ਸਿੰਘ ਗਿਲਜ਼ੀਆ, ਸ. ਮਲਕੀਤ ਸਿੰਘ ਸਰੀਂਹ, ਸ. ਹਰਜੀਤ ਸਿੰਘ ਹੁੰਦਲ, ਸ. ਨਰਿੰਦਰਪਾਲ ਸਿੰਘ ਹੁੰਦਲ- ਉੱਪ ਪ੍ਰਧਾਨ ਅਕਾਲੀ ਦਲ, ਸ. ਜਸਮੇਲ ਸਿੰਘ ਗੁਰਾਲਾ, ਸ. ਬਲਕਾਰ ਸਿੰਘ ਸੱਲ੍ਹਾਂ, ਸ. ਕੁਲਦੀਪ ਸਿੰਘ ਮੱਲ੍ਹਾ, ਸ. ਅਜਾਇਬ ਸਿੰਘ ਐਮ.ਏ., ਸ. ਹਾਕਮ ਸਿੰਘ ਗਰੇਵਾਲ- ਮੈਂਬਰ ਕੋਰ ਕਮੇਟੀ, ਸ. ਪ੍ਰਤਾਪ ਸਿੰਘ ਗਿੱਲ ਤਰਨ ਤਾਰਨ ਤੇ ਸ. ਭੁਪਿੰਦਰ ਸਿੰਘ ਸਨੌਰ ਆਦਿ ਸ਼ਾਮਲ ਹਨ। ਸ. ਬਾਠ ਨੇ ਕਿਹਾ ਕਿ ਯੂਥ ਅਕਾਲੀ ਦਲ ਯੂ.ਐਸ.ਏ. ਦੀ ਸਥਾਪਨਾ ਅਜੇ ਨਹੀਂ ਹੋਈ, ਕੋਈ ਵੀ ਪ੍ਰਧਾਨ ਦੇ ਤੌਰ ‘ਤੇ ਆਪਣਾ ਨਾਂ ਨਾ ਵਰਤੇ।
from Punjab News – Latest news in Punjabi http://ift.tt/1RSC2To

0 comments