ਮੈਰੀਲੈਂਡ (ਗਿੱਲ) : ਅਮਰੀਕਾ ਦੇ ਆਜ਼ਾਦੀ ਦਿਵਸ 4 ਜੁਲਾਈ ਦੀ ਪਰੇਡ ਲਈ ਤਿੰਨ ਸਟੇਟਾਂ ‘ਚ ਜਿਨ੍ਹਾਂ ‘ਚ ਪੈਨਸਿਲਵੇਨੀਆ ਦਾ ਫਿਲਾਡੇਲਫੀਆ ਨਿਊਯਾਰਕ ਅਤੇ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ‘ਚ ਇੱਥੇ ਦੇ ਸਿੱਖਾਂ ਨੂੰ ਆਪਣੀ ਪਛਾਣ ਉਭਾਰਨ ਲਈ ਸਟੇਟ ਵੱਲੋਂ ਬੀਤੇ ਦਿਨ ਪ੍ਰਵਾਨਗੀ ਦੇ ਦਿੱਤੀ ਗਈ ਹੈ। ਪ੍ਰਵਾਨਗੀ ਕਰਨ ਉਪਰੰਤ ਇਸ ਪਰੇਡ ਨੂੰ ਕੱਢਣ ਲਈ ਰੂਪ ਰੇਖਾ ਤਿਆਰ ਕਰਨ ਸਬੰਧੀ ਸੰਸਥਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਦੀ ਅਗਵਾਈ ‘ਚ ਸਿਖਸ ਆਫ਼ ਅਮਰੀਕਾ ਦੀ ਪਹਿਲੀ ਮੀਟਿੰਗ ਜੀਵਲ ਆਫ਼ ਇੰਡੀਆ ਨਾਂ ਦੇ ਭਾਰਤੀ ਰੈਸਟੋਰੈਂਟ ਵਿਖੇ ਕੀਤੀ ਗਈ, ਜਿੱਥੇ ਇਸ ਦੇ ਬਜਟ, ਫਲੋਟ ਦੀ ਤਿਆਰੀ, ਅਨੁਸ਼ਾਸਨ ਅਤੇ ਪ੍ਰਬੰਧਾਂ ਸਬੰਧੀ ਵਿਚਾਰਾਂ ਹੋਈਆਂ ਅਤੇ ਡਿਊਟੀਆਂ ਨੂੰ ਵਿਸਥਾਰ ਪੂਰਵਕ ‘ਚ ਵਿਚਾਰਿਆ ਗਿਆ। ਇਸ ਪਰੇਡ ਦੀ ਕਾਮਯਾਬੀ ਅਤੇ ਖ਼ਰਚੇ ਦੀ ਜਾਣਕਾਰੀ ਦੇ ਨਾਲ-ਨਾਲ ਰਾਜਨੀਤੀ ਅਤੇ ਰਾਜਨੀਤਕਾਂ ਤੋਂ ਮੁਕਤ ਰੱਖ ਕੇ ਵਿਚਾਰਨ ‘ਤੇ ਜ਼ੋਰ ਦਿੱਤਾ ਅਤੇ ਸਿੱਖ ਆਗੂਆਂ ਕੰਵਲਜੀਤ ਸਿੰਘ ਸੋਨੀ, ਡਾ. ਦਰਸ਼ਨ ਸਿੰਘ ਸਲੂਜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖ ਸੰਸਥਾ ਇੱਕ ਪੰਜ ਮੈਂਬਰੀ ਕਮੇਟੀ ਬਣਾ ਕੇ ਨਿਊਯਾਰਕ ਅਤੇ ਫਿਲਾਡੇਲਫੀਆ ਦੀ ਪਰੇਡ ਸਬੰਧੀ ਜਾਣਕਾਰੀ ਹਾਸਲ ਕਰਕੇ ਉਨ੍ਹਾਂ ਸੂਬਿਆਂ ‘ਚ ਕਮੇਟੀਆਂ ਗਠਿਤ ਕਰੇਗੀ ਤਾਂ ਜੋ ਸਿੱਖੀ ਦੀ ਪਛਾਣ ਨੂੰ ਪ੍ਰਫੁਲਿਤ ਕੀਤਾ ਜਾਵੇ ਅਤੇ ਅਮਰੀਕਾ ਨੂੰ ਸਿੱਖਾਂ ਦੀ ਪਛਾਣ ਪ੍ਰਤੀ ਜਾਗਰੂਕ ਕੀਤਾ ਜਾਵੇ।
ਬਖਸ਼ੀਸ਼ ਸਿੰਘ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਵੀ ਇਸ ਪ੍ਰੇਡ ਦੀ ਜਿੰਮੇਵਾਰੀ ਦਿੱਤੀ ਜਾਵੇ ਅਤੇ ਹੋਰ ਨੌਜਵਾਨਾਂ ਨੂੰ ਵੀ ਨਾਲ ਜੋੜਿਆ ਜਾਵੇ। ਮਨਪ੍ਰੀਤ ਸਿੰਘ ਪ੍ਰੇਡ ਕੋਆਰਡੀਨੇਟਰ ਨੇ ਕਿਹਾ ਕਿ ਹੁਣ ਤੋਂ ਹੀ ਇਸ ਪ੍ਰੇਡ ਦੀ ਤਿਆਰੀ ਲਈ ਬਜਟ ਦਾ ਪ੍ਰਬੰਧ ਕੀਤਾ ਜਾਵੇ। ਡਾ. ਸੁਰਿੰਦਰ ਸਿੰਘ ਗਿੱਲ ਨੇ ਕਿਹਾ ਕਿ ਇਨ੍ਹਾਂ ਪ੍ਰੇਡਾਂ ‘ਤੇ ਇੱਕ ਲੱਖ ਡਾਲਰ ਖ਼ਰਚ ਕਰਨ ਦੀ ਤਜਵੀਜ਼ ਨੂੰ ਅਗਲੀ ਮੀਟਿੰਗ ਵਿੱਚ ਅੰਤਿਮ ਰੂਪ ਦਿੱਤਾ ਜਾਵੇਗਾ। ਮੀਤਾ ਸਲੂਜਾ ਨੇ ਕਿਹਾ ਕਿ ਹੋਰ ਔਰਤਾਂ ਨੂੰ ਵੀ ਨਾਲ ਜੋੜਿਆ ਜਾਵੇ ਤੇ ਵਿਸਾਖੀ ਦੀ ਪ੍ਰੇਡ ਨੂੰ ਵੀ ਸਹਿਯੋਗ ਦਿੱਤਾ ਜਾਵੇ ਤਾਂ ਜੋ ਸਿੱਖਾਂ ਦੇ ਹਰ ਕਾਰਜ ਦੀ ਪੂਰਤੀ ਕੀਤੀ ਜਾ ਸਕੇ।
ਇਨ੍ਹਾਂ ਤਿੰਨੇ ਸੂਬਿਆਂ ਦੀ ਪਰੇਡ ਨੂੰ ਅੰਤਿਮ ਰੂਪ ਦੇਣ ਵਾਲਿਆਂ ‘ਚ ਹੋਰਨਾਂ ਤੋਂ ਇਲਾਵਾ ਚਤਰ ਸਿੰਘ, ਗੁਰਪ੍ਰਤਾਪ ਸਿੰਘ ਵੱਲ੍ਹਾ, ਸੁਰਿੰਦਰ ਸਿੰਘ ਇੰਜੀਨੀਅਰ, ਕੁਲਵਿੰਦਰ ਸਿੰਘ ਫਲੋਰਾ, ਸਰਵਣ ਸਿੰਘ ਮਣਕੂ, ਭੁਪਿੰਦਰ ਸਿੰਘ, ਬਲਜਿੰਦਰ ਸਿੰਘ, ਸੁਰਿੰਦਰ ਸਿੰਘ ਰਹੇਜਾ, ਸ਼ਾਜਿਦ ਤਰਾਰ ਅਤੇ ਹਰੀਰਾਜ ਸਿੰਘ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
from Punjab News – Latest news in Punjabi http://ift.tt/1PJJMol

0 comments