ਮਾਣਹਾਨੀ ਮਾਮਲੇ ‘ਚ ਆਪ ਆਗੂ ਸੰਜੇ ਸਿੰਘ ਦੀ ਜ਼ਮਾਨਤ

ਲੁਧਿਆਣਾ : ਬਿਕਰਮਜੀਤ ਸਿੰਘ ਮਜੀਠੀਆ ਮਾਣਹਾਨੀ ਮਾਮਲੇ ਵਿਚ ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਜੱਜ ਬਿਕਰਮਦੀਪ ਸਿੰਘ ਦੀ ਅਦਾਲਤ ਵਿਚ ਪੇਸ਼ ਹੋਏ ਜਿੱਥੇ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ। ਇਸ ਮਾਮਲੇ ਦੀ ਪੈਰਵੀ ਕਰ ਰਹੇ ਆਪ ਲੀਗਲ ਸੈੱਲ ਪੰਜਾਬ ਦੇ ਮੁਖੀ ਵਕੀਲ ਹਿੰਮਤ ਸਿੰਘ ਸ਼ੇਰਗਿੱਲ ਅਤੇ ਆਪ ਯੂਥ ਵਿੰਗ ਪੰਜਾਬ ਪ੫ਧਾਨ ਐਡਵੋਕੇਟ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸੰਜੇ ਸਿੰਘ ਖ਼ੁਦ ਜ਼ਿਲ੍ਹਾ ਅਦਾਲਤ ਵਿਚ ਪੇਸ਼ ਹੋਏ ਹਨ, ਉਨ੍ਹਾਂ ਨੂੰ ਜ਼ਮਾਨਤੀ ਬੋਂਡ ਭਰਨ ਤੋਂ ਬਾਅਦ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਗਈ। ਅਗਲੀ ਤਰੀਕ 20 ਫਰਵਰੀ ਤੈਅ ਕੀਤੀ ਗਈ ਹੈ।

ਇਥੇ ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਵਰਗੇ ਸੂਰਮਿਆਂ ਦੀ ਧਰਤੀ ‘ਤੇ ਭਿ੫ਸ਼ਟ ਤੱਤਾਂ ਖਿਲਾਫ ਸੰਘਰਸ਼ ਜਾਰੀ ਰਹੇਗਾ ਤੇ ਪੰਜਾਬ ਵਿਚ ਜੇਕਰ ਆਪ ਦੀ ਸਰਕਾਰ ਬਣੀ ਤਾਂ ਲੱਖਾਂ ਨੌਜਵਾਨਾਂ ਦੀਆਂ ਜ਼ਿੰਦਗੀਆਂ ਤਬਾਹ ਕਰਨ ਵਾਲੇ ਨੂੰ ਜ੍ਹੇਲ ਭੇਜਿਆ ਜਾਵੇਗਾ। ਇਸ ਮੌਕੇ ਆਪ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਕਾਂਗਰਸ ਆਖਦੀ ਹੈ ਕਿ ਆਪ ਨੇ ਇਨਕਲਾਬ ਦਾ ਨਾਅਰਾ ਦੇ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ ਜਦਕਿ ਪੰਜਾਬ ਵਿਚ ਕਾਂਗਰਸ ਤੇ ਅਕਾਲੀਆਂ ਨੂੰ ਸੱਤਾ ਤੋਂ ਬਾਹਰ ਰੱਖਣ ਲਈ ਇਨਕਲਾਬ ਕਰਨ ਦੀ ਜ਼ਰੂਰਤ ਹੈ।

ਇਸ ਮੌਕੇ ਆਮ ਆਦਮੀ ਪਾਰਟੀ ਦੇ ਜਥੇਬੰਦਕ ਇੰਚਾਰਜ ਦੁਰਗੇਸ਼ ਪਾਠਕ, ਫਤਿਹਗੜ੍ਹ ਸਾਹਿਬ ਦੇ ਜ਼ੋਨ ਕੋਆਰਡੀਨੇਟਰ ਵਕੀਲ ਵਰਿੰਦਰ ਖਾਰਾ, ਐਂਟੀ ਕੁਰੱਪਸ਼ਨ ਵਿੰਗ ਪੰਜਾਬ ਦੇ ਕੋਆਰਡੀਨੇਟਰ ਜਤਿੰਦਰ ਮੋਦਗਿਲ, ਕਿਸਾਨ ਤੇ ਮਜ਼ਦੂਰ ਵਿੰਗ ਦੇ ਅਹਿਬਾਬ ਸਿੰਘ ਗਰੇਵਾਲ, ਮਹਿਲਾ ਆਗੂ ਰਜਵੰਤ ਕੌਰ, ਵਕੀਲ ਇੰਦਰਜੀਤ ਸਿੰਘ, ਯੂਥ ਆਗੂ ਤਸ਼ਿਤ ਗੁਪਤਾ, ਪਿਊਸ਼, ਕਈ ਵਕੀਲ ਤੇ ਵਲੰਟੀਅਰਜ਼ ਹਾਜ਼ਰ ਸਨ।



from Punjab News – Latest news in Punjabi http://ift.tt/23TGTse
thumbnail
About The Author

Web Blog Maintain By RkWebs. for more contact us on rk.rkwebs@gmail.com

0 comments