ਮੈਕਸਿਕੋ ਸਿਟੀ : ਮਸ਼ਹੂਰ ਕੌਮਾਂਤਰੀ ਸਿੱਖ ਮਾਡਲ ਅਤੇ ਹਾਲੀਵੁੱਡ ਦੇ ਅਦਾਕਾਰ ਵਾਰਿਸ ਆਹਲੂਵਾਲੀਆ ਨੂੰ ਉਸ ਸਮੇਂ ਜਹਾਜ਼ ‘ਚ ਚੜ੍ਹਨ ਤੋਂ ਰੋਕ ਦਿੱਤਾ ਗਿਆ ਜਦੋਂ ਉਹ ਨਿਊਯਾਰਕ ਜਾਣ ਵਾਲੇ ਸਨ। ਉਨ੍ਹਾਂ ਨੂੰ ਸਿੱਖ ਹੋਣ ਕਾਰਨ ਹੀ ਜਹਾਜ਼ ‘ਚ ਨਹੀਂ ਚੜ੍ਹਨ ਦਿੱਤਾ ਗਿਆ। ਨਿਊਯਾਰਕ ‘ਚ ਰਹਿਣ ਵਾਲੇ ਆਹਲੂਵਾਲੀਆ ਕੌਮਾਂਤਰੀ ਫੈਸ਼ਨ ਇੰਡਸਟਰੀ ‘ਚ ਹੋਣ ਅਤੇ ਹਾਲੀਵੁੱਡ ਫਿਲਮਾਂ ‘ਚ ਕੰਮ ਕਰਨ ਦੇ ਬਾਵਜੂਦ ਦਸਤਾਰ ਸਜਾਉਂਦੇ ਹਨ ਅਤੇ ਦਾੜ੍ਹੀ ਰੱਖਦੇ ਹਨ। ਉਹ ਇਕੱਲੇ ਸਿੱਖ ਮਾਡਲ ਹਨ ਜਿਹੜੇ ਅਮਰੀਕਾ ਦੀ ਬਹੁਰਾਸ਼ਟਰੀ ਕਪੜਿਆਂ ਦੀ ਕੰਪਨੀ ਗੈਪ ਨਾਲ ਜੁੜੇ ਹਨ। ਇਸ ਤੋਂ ਪਹਿਲਾਂ ਸੂਤਰਾਂ ਤੋਂ ਮਿਲੀ ਜਾਣਕਾਰੀ ‘ਚ ਕਿਹਾ ਗਿਆ ਸੀ ਕਿ ਵਾਰਿਸ ਆਹਲੂਵਾਲੀਆ ਨੂੰ ਸੁਰੱਖਿਆ ਚੈਕਿੰਗ ਲਈ ਦਸਤਾਰ ਲਾਹੁਣ ਲਈ ਕਿਹਾ ਗਿਆ ਸੀ ਪਰ ਉਨ੍ਹਾਂ ਇਸ ਤੋਂ ਇਨਕਾਰ ਕਰ ਦਿੱਤਾ ਸੀ। ਸਿੱਖ ਜਥੇਬੰਦੀਆਂ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ।
from Punjab News – Latest news in Punjabi http://ift.tt/23TGVAq
0 comments