ਤਖ਼ਤ ਸ੍ਰੀ ਪਟਨਾ ਪਬੰਧਕ ਕਮੇਟੀ ਦੀ ਮੀਟਿੰਗ ‘ਚ ਹੰਗਾਮਾ

08_02_2016-Takhatਪਟਨਾ ਸਿਟੀ : ਤਖ਼ਤ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੀ ਮੀਟਿੰਗ ਸੋਮਵਾਰ ਨੂੰ ਦੁਪਹਿਰ ਵੇਲੇ ਸ਼ੁਰੂ ਹੋਈ। ਜਥੇਦਾਰ ਦੇ ਅਰਦਾਸ ਦੇ ਮੁੱਦੇ ‘ਤੇ ਮੀਟਿੰਗ ਦੌਰਾਨ ਦੋਵਾਂ ਧਿਰਾਂ ਦਰਮਿਆਨ ਦੂਸ਼ਣਬਾਜ਼ੀ ਕਾਰਨ ਹੰਗਾਮਾ ਹੋਣ ਲੱਗ ਪਿਆ। ਪਿਛਲੀ ਕਮੇਟੀ ਦੇ ਪੰਜ ਮੈਂਬਰ ਮੌਜੂਦਾ ਜਥੇਦਾਰ ਨੂੰ ਤਨਖ਼ਾਹੀਆ ਦੱਸ ਕੇ ਮੀਟਿੰਗ ਵਿਚ ਸ਼ਾਮਲ ਨਹੀਂ ਹੋਏ। ਉਥੇ ਜਥੇਦਾਰ ਨੇ ਪਿਛਲੇ ਕਮੇਟੀ ਦੇ ਮੈਂਬਰਾਂ ਨੂੰ ਤਨਖ਼ਾਹੀਆ ਦੱਸਿਆ। ਬਾਅਦ ਵਿਚ ਐਸਜੀਪੀਸੀ ਅੰਮਿ੍ਰਤਸਰ ਤੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਮੀਟਿੰਗ ਮੁਲਤਵੀ ਕਰਨ ਦਾ ਐਲਾਨ ਕਰਨਾ ਪਿਆ। ਮੱਕੜ ਨੇ ਕਿਹਾ ਕਿ ਅਗਲੇ ਮਹੀਨੇ ਮੀਟਿੰਗ ਸੱਦ ਕੇ ਸ਼ਤਾਬਦੀ ਸਮਾਗਮ ਦੀਆਂ ਤਿਆਰੀਆਂ ‘ਤੇ ਚਰਚਾ ਕੀਤੀ ਜਾਵੇਗੀ। ਪ੍ਰਬੰਧਕ ਕਮੇਟੀ ਦੇ 15 ਵਿੱਚੋਂ 14 ਮੈਂਬਰ ਦਿਨੇ 11.30 ਵਜੇ ਮੀਟਿੰਗ ਵਾਲੀ ਥਾਂ ‘ਤੇ ਪੁੱਜ ਗਏ ਸਨ। ਕਮਰੇ ਵਿਚ ਮੱਕੜ ਗਰੁੱਪ ਦੇ ਅੱਠ ਮੈਂਬਰਾਂ ਤੇ ਸ਼ਤਾਬਦੀ ਕਮੇਟੀ ਦੇ ਸੁਰਿੰਦਰਪਾਲ ਸਿੰਘ ਉਬਰਾਏ ਤੇ ਸਰਨਾ ਧੜੇ ਦੇ ਮੈਂਬਰ ਜਸਪਾਲ ਸਿੰਘ ਦਾਖ਼ਲ ਹੋਏ। ਜਥੇਦਾਰ ਇਕਬਾਲ ਸਿੰਘ ਨੇ ਅਰਦਾਸ਼ ਸ਼ੁਰੂ ਕੀਤੀ। ਉਥੇ ਕਮੇਟੀ ਦੇ ਸਾਬਕਾ ਪ੍ਰਧਾਨ ਆਰਐਸ ਗਾਂਧੀ, ਸਾਬਕਾ ਜਨਰਲ ਸਕੱਤਰ ਚਰਨਜੀਤ ਸਿੰਘ, ਸਾਬਕਾ ਸੀਨੀਅਰ ਮੀਤ ਪ੍ਰਧਾਨ ਆਰਐਸ ਜੀਤ, ਸਾਬਕਾ ਜੂਨੀਅਰ ਮੀਤ ਪ੍ਰਧਾਨ ਮਹਾਰਾਜਾ ਸਿੰਘ ਸੋਨੂੰ ਤੇ ਮੈਂਬਰ ਭਜਨ ਸਿੰਘ ਵਾਲੀਆ ਕਮਰੇ ਤੋਂ ਬਾਹਰ ਰਹਿ ਕੇ ਵਿਰੋਧ ਪ੍ਰਗਟਾਉਂਦੇ ਰਹੇ। ਇਨ੍ਹਾਂ ਦਾ ਕਹਿਣਾ ਸੀ ਕਿ ਜਥੇਦਾਰ ਨੂੰ ਸਰਬੱਤ ਖ਼ਾਲਸਾ ਦੇ ਪੰਜ ਪਿਆਰਿਆਂ ਨੇ ਤਨਖ਼ਾਹੀਆ ਐਲਾਨ ਦਿੱਤਾ ਸੀ, ਉਹ ਅਰਦਾਸ ਵਿਚ ਕਿਵੇਂ ਸ਼ਾਮਲ ਹੋਣਗੇ? ਉਥੇ ਅਰਦਾਸ ਕਰਨ ਮਗਰੋਂ ਜਥੇਦਾਰ ਗਿ. ਇਕਬਾਲ ਸਿੰਘ ਨੇ ਕਿਹਾ ਕਿ ਪਿਛਲੀ ਕਮੇਟੀ ਦੇ ਪੰਜ ਅਹੁਦੇਦਾਰਾਂ ਨੂੰ 2014 ਵਿਚ ਹੀ ਤਨਖ਼ਾਹੀਆ ਐਲਾਨ ਦਿੱਤਾ ਗਿਆ ਸੀ। ਇਹ ਮੀਟਿੰਗ ਵਿਚ ਸ਼ਾਮਲ ਨਹੀਂ ਹੋ ਸਕਦੇ। ਦੂਜੇ ਪਾਸੇ ਗਾਂਧੀ ਨੇ ਕਿਹਾ ਕਿ ਮੌਜੂਦਾ ਕਮੇਟੀ ਪਿਛਲੀ ਕਮੇਟੀ ਸਿਰ ਠੀਕਰਾ ਭੰਨ੍ਹ ਰਹੀ ਹੈ।



from Punjab News – Latest news in Punjabi http://ift.tt/1Py4gy5
thumbnail
About The Author

Web Blog Maintain By RkWebs. for more contact us on rk.rkwebs@gmail.com

0 comments