ਲੰਡਨ : ਯੂਕੇ ਵਿਚ ਬਰਮਿੰਘਮ ਸਿਟੀ ਕੌਂਸਲ ਦੇ ਵਾਤਾਵਰਨ ਤੇ ਸਿਹਤ ਅਫਸਰਾਂ ਨੇ ਜਾਂਚ-ਪੜਤਾਲ ਤੋਂ ਬਾਅਦ ਗੁਰਦੁਆਰਾ ਸਿੰਘ ਸਭਾ ਦੀਆਂ ਦੋ ਰਸੋਈਆਂ ਵਿੱਚੋਂ ਇਕ ਨੂੰ ਬੰਦ ਕਰਵਾ ਦਿੱਤਾ ਹੈ। ਉਨ੍ਹਾਂ ਨੇ ਇਹ ਕਾਰਵਾਈ 22 ਜਨਵਰੀ ਨੂੰ ਕੀਤੀ। ਬਰਮਿੰਘਮ ਮੇਲ ਨੇ ਖਬਰ ਦਿੱਤੀ ਹੈ ਕਿ ਹੈਂਡਸਵਰਥ ਵੱਡ ਵਿਚ ਬਣੇ ਉਕਤ ਗੁਰਦੁਆਰੇ ਦੀ ਉਕਤ ਰਸੋਈ ਵਿਚ ਚੂਹੀ ਤੋਂ ਗੰਦਗੀ ਅਤੇ ਗੁਰਦੁਆਰੇ ਵਿਚ ਢੁੱਕਵੀਂ ਸਫਾਈ ਦੀ ਕਮੀ ਕਾਰਨ ਹਾਈਜੀਨ ਐਮਰਜੈਂਸੀ ਪ੍ਰੋਹਿਬਸ਼ਨ ਨੋਟਿਸ ਵੀ ਜਾਰੀ ਕੀਤਾ ਗਿਆ ਹੈ।
ਸਮਰਸੈੱਟ ਰੋਡ ‘ਤੇ ਬਣੇ ਉਕਤ ਗੁਰਦੁਆਰੇ ਵਿਚ ਵੀ ਵਿਸ਼ਵ ਵਿਚ ਬਣੇ ਹੋਰ ਗੁਰਦੁਆਰਿਆਂ ਦੀ ਤਰ੍ਹਾਂ ਹੀ ਰੋਜ਼ਾਨਾ ਸੰਗਤ ਲਈ ਲੰਗਰ ਬਣਦਾ ਹੈ। ਬਰਮਿੰਘਮ ਸਿਟੀ ਕੌਂਸਲ ਦੇ ਇਕ ਬੁਲਾਰੇ ਨੇ ਕਿਹਾ ਕਿ ਜਦ ਸਿਹਤ ਵਾਤਾਵਰਨ ਸਿਹਤ ਅਫਸਰ 80, ਸਮਰਸੈੱਟ ਰੋਡ, ਹੈਂਡਜ਼ਵਰਥ ਵੁੱਡ ਵਿਖੇ ਬਣੇ ਗੁਰਦੁਆਰਾ ਸਾਹਿਬ ਵਿਚ ਜਾਂਚ ਪੜਤਾਲ ਲਈ ਗਏ ਤਾਂ ਉੱਥੇ ਬਣੀਆਂ 2 ਰਸੋਈਆਂ ਅਤੇ ਸਟਾਕ ਰੂਮ ਵਿਚੋਂ ਇਕ ਰਸੋਈ ਜਨ ਸਿਹਤ ਲਈ ਖਤਰਾ ਸਿੱਧ ਹੋਈ। ਇਸ ਕਰਕੇ ਪ੍ਰਭਾਵਤ ਹਿੱਸਿਆਂ ਨੂੰ ਰਸਮੀ ਤੌਰ ‘ਤੇ ਬੰਦ ਕਰਵਾ ਦਿੱਤਾ ਗਿਆ। 26 ਜਨਵਰੀ ਨੂੰ ਬਰਮਿੰਘਮ ਮੈਜਿਸਟ੫ੇਟ ਕੋਰਟ ਨੇ ਬੰਦ ਕਰਵਾਈ ਰਸੋਈ ਬੰਦ ਕਰਨ ਦੀ ਮਿਆਦ ਵਧਾ ਦਿੱਤੀ।
from Punjab News – Latest news in Punjabi http://ift.tt/1UETSYS

0 comments