ਚੰਡੀਗੜ੍ਹ : ਪਠਾਨਕੋਟ ਅੱਤਵਾਦੀ ਹਮਲੇ ਦੀ ਜਾਂਚ ਮੁੱਖ ਤੌਰ ‘ਤੇ ਨੈਸ਼ਨਲ ਇੰਵੈਸਟੀਗੇਸ਼ਨ ਏਜੰਸੀ (ਐਨਆਈਏ) ਦੇ ਹੱਥ ‘ਚ ਹੈ। ਐਨਆਈਏ ਹਮਲੇ ਤੋਂ ਬਾਅਦ ਕਰੀਬ ਪੰਦਰਵਾੜੇ ਤਕ ਪੰਜਾਬ ‘ਚ ਡੇਰਾ ਲਾਈ ਰੱਖਿਆ, ਆਉਣਾ ਜਾਣਾ ਹਾਲੇ ਵੀ ਜਾਰੀ ਹੈ। ਮਾਮਲੇ ਦੇ ਵੱਖ-ਵੱਖ ਪਹਿਲੂਆਂ ਦੀ ਜਾਂਚ ਚਲ ਰਹੀ ਹੈ। ਐਨਆਈਏ ਅਹਿਮ ਸੁਰਾਗ ਦੇ ਤੌਰ ‘ਤੇ ਗੁਰਦਾਸਪੁਰ ਦੇ ਤੱਤਕਾਲੀ ਐਸਪੀ ਸਲਵਿੰਦਰ ਸਿੰਘ ਤੇ ਉਸ ਦੇ ਸਾਥੀ ਹਨ। ਜਿਨ੍ਹਾਂ ਤੋਂ ਕਾਫੀ ਰਾਊਂਡ ਦੀ ਪੁੱਛਗਿੱਛ ਹੋਈ ਹੈ ਅਤੇ ਅੱਗੇ ਵੀ ਹੋਵੇਗੀ। ਜਾਂਚ ਦੌਰਾਨ ਐਨਆਈਏ ਨੇ ਪੰਜਾਬ ਪੁਲਸ ਦੇ ਐਸਪੀ ਸਲਵਿੰਦਰ ਸਿੰਘ ਸਮੇਤ ਪਠਾਨਕੋਟ, ਗੁਰਦਾਸਪੁਰ ਅਤੇ ਨੇੜੇ ਤੇੜੇ ਦੇ ਸ਼ੱਕੀ ਵਿਅਕਤੀ ਤੋਂ ਡੂੰਘੀ ਪੁੱਛਗਿੱਛ ਕੀਤੀ ਹੈ। ਬਾਰਡਰ ਪਾਰ ਤੋਂ ਦਹਿਸ਼ਤ ਗਰਦਾਂ ਦੇ ਪ੍ਰਵੇਸ਼ ਕਰਨ ਦੇ ਨਿਸ਼ਾਨ ਵੀ ਮਿਲੇ ਹਨ। ਐਸਪੀ ਦਾ ਲਾਈ ਡਿਟੈਕਟਰ ਟੈਸਟ ਵੀ ਦਿੱਲੀ ‘ਚ ਕਰਵਾਇਆ ਗਿਆ ਹੈ। ਐਸਪੀ ਸਲਵਿੰਦਰ ਜਿਊਲਰ ਸਾਥੀ ਰਾਜੇਸ਼ ਵਰਮਾ ਤੇ ਰਸੋਈਏ ਮਦਨ ਗੋਪਾਲ ਦੇ ਨਾਲ ਸ਼ੱਕ ਦੇ ਘੇਰੇ ‘ਚ ਹੈ। ਬੇਸ਼ੱਕ, ਹੁਣ ਤਕ ਹੋਈ ਪੁੱਛਗਿੱਛ ਤੋਂ ਬਾਅਦ ਰਾਹਤ ਮਿਲੀ ਹੋਈ ਹੈ ਪਰ ਕਲੀਨ ਚਿੱਟ ਨਹੀਂ ਮਿਲੀ ਹੈ। ਪਾਲੀਗ੍ਰਾਫੀ ਟੈਸਟ ਕਰਵਾਉਣ ਵੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਰਿਹਾ ਹੈ।
ਜਾਂਚ ਦੇ ਬਾਰੇ ‘ਚ ਪੰਜਾਬ ਦੇ ਡੀਸੀਪੀ ਸੁਰੇਸ਼ ਅਰੋੜਾ ਦੱਸਦੇ ਹਨ ਕਿ ਮਾਮਲੇ ਦੀ ਜਾਂਚ ਐਨਆਈਏ ਕਰ ਰਹੀ ਹੈ। ਪੰਜਾਬ ਪੁਲਸ ਹਰ ਤਰ੍ਹਾਂ ਨਾਲ ਸਹਿਯੋਗ ਕਰ ਰਹੀ ਹੈ। ਇਨ੍ਹਾਂ ਨੇ ਦੁਹਰਾਇਆ ਕਿ ਪੰਜਾਬ ਨੂੰ ਤਾਂ ਕਿਸੇ ਪੁਲਸ ਅਧਿਕਾਰੀ ਦੀ ਕਾਰਜ ਪ੍ਰਣਾਲੀ ਅਤੇ ਨਾ ਹੀ ਕਿਸੇ ਪੁਲਸ ਮੁਲਾਜ਼ਮ ‘ਤੇ ਕਿਸੇ ਤਰ੍ਹਾਂ ਸ਼ੱਕ ਹੈ। ਜਾਂਚ ‘ਚ ਹਾਲੇ ਤਕ ਇਹ ਵੀ ਖੁਲਾਸਾ ਨਹੀਂ ਹੋ ਸਕਿਆ ਹੈ ਕਿ ਅੱਤਵਾਦੀ ਕਿਥੋਂ ਦਾਖ਼ਲ ਹੋਏ ਸਨ। ਮੰਨਿਆ ਜਾ ਰਿਹਾ ਹੈ ਕਿ ਘੁਸਪੈਠੀਆਂ ਨੇ ਨਸ਼ਾ ਤਸਕਰੀ ਵਾਲੇ ਰਸਤੇ ਦਾ ਵਰਤੋਂ ਕੀਤੀ। ਸ਼ੱਕ ਇਹ ਵੀ ਬਰਕਰਾਰ ਹੈ, ਘੁਸਪੈਠੀਆਂ ਨੂੰ ਨਸ਼ਾ ਤਸਕਰਾਂ ਦੀ ਮਦਦ ਮਿਲ ਸਕਦੀ ਹੈ।
ਸਰਹੱਦੀ ਜ਼ਿਲਿ੍ਹਆਂ ‘ਚ ਜਵਾਨਾਂ ਦੀ ਗਿਣਤੀ ਵਧੀ
ਡੀਜੀਪੀ ਸੁਰੇਸ਼ ਅਰੋੜਾ ਦਾ ਦਾਅਵਾ ਹੈ ਕਿ ਪਠਾਨਕੋਟ ਅੱਤਵਾਦੀ ਹਮਲੇ ਤੋਂ ਬਾਅਦ ਸਰਹੱਦੀ ਜ਼ਿਲਿ੍ਹਆਂ ‘ਚ ਪੁਲਸ ਜਵਾਨਾਂ ਦੀ ਗਿਣਤੀ ਵਧਾ ਦਿੱਤੀ ਹੈ। ਸਾਰੇ ਜ਼ਿਲ੍ਹੇ ਮੁਖੀਆਂ ਨੂੰ ਸਖ਼ਤ ਨਿਰਦੇਸ਼ ਹਨ ਕਿ ਅੱਤਵਾਦ ਤੇ ਨਸ਼ਾ ਤਸਕਰੀ ਦੇ ਮੱਦੇਨਜ਼ਰ ਸੁਰੱਖਿਆ ਵਿਵਸਥਾ ਨੂੰ ਸਖ਼ਤ ਬਣਾਇਆ ਜਾਵੇ। ਖਾਸ ਕਰਕੇ ਬਾਰਡਰ ਜ਼ੋਨਾਂ ਦੇ ਪੁਲਸ ਅਧਿਕਾਰੀਆਂ ਲਈ। ਡੀਜੀਪੀ ਦਾ ਦਾਅਵਾ ਹੈ ਕਿ ਸੁਰੱਖਿਆ ਨੂੰ ਮਜ਼ਬੂਤ ਬਣਾਉਣ ਦੇ ਉਪਾਅ ਕੀਤੇ ਜਾ ਰਹੇ ਹਨ।
ਇਨ੍ਹਾਂ ਸਵਾਲਾਂ ਦੇ ਹਾਲੇ ਵੀ ਜਵਾਬ ਨਹੀਂ
-ਐਸਪੀ ਸਲਵਿੰਦਰ ਅਗਵਾ ਵਾਲੀ ਰਾਤ ਬਾਰਡਰ ਖੇਤਰ ‘ਚ ਕਿਉਂ ਕੀਤਾ ਸੀ।
-ਐਸਪੀ ਆਪਣੇ ਸੁਰੱਖਿਆ ਗਾਰਡ ਕਿਉਂ ਨਹੀਂ ਲੈ ਗਿਆ ਸੀ।
-ਐਸਪੀ ਨੇ ਦੱਸਿਆ ਕਿ ਉਹ ਇਕ ਡੇਰੇ ‘ਤੇ ਮੱਥਾ ਟੇਕਣ ਗਿਆ ਸੀ ਪਰ ਇਹ ਸਵਾਲ ਹਾਲੇ ਵੀ ਸੁਲਿਝਆ ਕਿ ਉਹ ਡੇਰੇ ਤੋਂ ਨਿਕਲਣ ਤੋਂ ਬਾਅਦ ਇਕ ਘੰਟੇ ਕਿਥੇ ਸੀ।
-ਇਨੋਵਾ ਡਰਾਈਵਰ ਇਕਾਗਰ ਸਿੰਘ ਦੀ ਹੱਤਿਆ ਕਿਉਂ ਹੋਈ। (ਐਸਪੀ ਦੇ ਅਗਵਾ ਵਾਲੀ ਥਾਂ ਤੋਂ ਇਨੋਵਾ ਡਰਾਈਵਰ ਇਕਾਗਰ ਦੀ ਹੱਤਿਆ ਹੋਈ ਸੀ)
ਸਲਵਿੰਦਰ ਬੋਲੇ, ਨਾ ਕਿਸੇ ਨੂੰ ਮਿਲਾਂਗਾ, ਨਾ ਗੱਲ ਕਰਾਂਗਾ
ਗੁੰਮ-ਸੁੰਮ ਐਸਪੀ ਦਫ਼ਤਰ ਡਿਊਟੀ ‘ਤੇ ਪੁੱਜੇ ਅਸਿਸਟੈਂਟ ਕਮਾਂਡੈਂਟ
ਸੁਕਰਾਂਤ, ਜਲੰਧਰ : ਪਠਾਨਕੋਟ ਏਅਰਬੇਸ ‘ਤੇ ਅੱਤਵਾਦੀ ਹਮਲੇ ਤੋਂ ਬਾਅਦ ਚਰਚਾ ‘ਚ ਆਏ ਐਸਪੀ ਸਲਵਿੰਦਰ ਸਿੰਘ ਸੋਮਵਾਰ ਨੂੰ ਜਲੰਧਰ ਪੀਏਪੀ ‘ਚ ਡਿਊਟੀ ‘ਤੇ ਆਏ। ਪੂਰਾ ਦਿਨ ਦਫ਼ਤਰ ‘ਚ ਰਹੇ ਪਰ ਨਾ ਕਿਸੇ ਨੂੰ ਮਿਲੇ ਅਤੇ ਨਾ ਹੀ ਗੱਲ ਕੀਤੀ। ਫੋਨ ਕਰਨ ‘ਤੇ ਮੈਂ ਕੋਈ ਗੱਲ ਨਹੀਂ ਕਰਨਾ ਚਾਹੁੰਦਾ।
75 ਬਟਾਲੀਅਨ ‘ਚ ਅਸਿਸਟੈਂਟ ਦੇ ਅਹੁਦੇ ‘ਤੇ ਤਾਇਨਾਤ ਹੋਏ ਸਲਵਿੰਦਰ ਸਿੰਘ ਨੇ ਬਾਹਰ ਬੈਠੇ ਆਪਣੇ ਗਾਰਡ ਨੂੰ ਤਾਕੀਦ ਕੀਤੀ ਹੋਈ ਸੀ ਕਿ ਉਸ ਤੋਂ ਬਿਨਾਂ ਪੁੱਛੇ ਕਿਸੇ ਨੂੰ ਨਾ ਦੱਸਿਆ ਜਾਵੇ ਕਿ ਉਹ ਡਿਊਟੀ ‘ਤੇ ਹੈ ਜਾਂ ਨਹੀਂ। ਜਾਗਰਣ ਟੀਮ ਜਦ ਉਸ ਨੂੰ ਮਿਲਣ ਪੁੱਜੀ ਤਾਂ ਬਾਹਰ ਖੜ੍ਹੇ ਗਾਰਡ ਨੇ ਕਿਹਾ ਕਿ ਸਾਹਿਬ ਡਿਊਟੀ ‘ਤੇ ਨਹੀਂ ਹੈ। ਜਦ ਉਸ ਤੋਂ ਪੁੱਿਛਆ ਗਿਆ ਕਿ ਕੀ ਛੁੱਟੀ ‘ਤੇ ਹੈ ਤਾਂ ਜਵਾਬ ਸੀ ਕਿ ਛੁੱਟੀ ‘ਤੇ ਵੀ ਨਹੀਂ ਹੈ।
ਸੋਮਵਾਰ ਨੂੰ ਐਸਪੀ ਸਲਵਿੰਦਰ ਸਿੰਘ ਨੇ ਹਾਜ਼ਰੀ ਰਜਿਸਟਰ ‘ਤੇ ਦਸਤਖ਼ਤ ਕੀਤੇ ਅਤੇ ਦਫ਼ਤਰ ਦਾ ਕੰਮ ਕੀਤਾ ਪਰ ਪੀਏਪੀ ਦੇ ਦੂਜੇ ਅਫਸਰਾਂ ਤੋਂ ਨਹੀਂ ਮਿਲੀ। ਇੰਨੀ ਖੂਫੀਆ ਰੱਖੀ ਕਿ ਪੀਏਪੀ ‘ਚ ਤਾਇਨਾਤ ਕਈ ਅਫਸਰਾਂ ਨੂੰ ਵੀ ਇਹ ਨਹੀਂ ਪਤਾ ਚਲਿਆ ਕਿ ਉਹ ਡਿਊਟੀ ‘ਤੇ ਆਏ ਹਨ। ਇਥੇ ਕਿਹਾ ਜਾ ਰਿਹਾ ਸੀ ਕਿ ਸਲਵਿੰਦਰ ਸਿੰਘ ਦਿੱਲੀ ਗਏ ਹਨ।
ਫੋਨ ‘ਤੇ ਗੱਲ ਕਰਨ ‘ਤੇ ਸਲਵਿੰਦਰ ਸਿੰਘ ਨੇ ਕਿਹਾ ਕਿ ਉਹ ਡਿਊਟੀ ‘ਤੇ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਕਿਸੇ ਨੂੰ ਨਹੀਂ ਮਿਲਣਾ ਚਾਹੁੰਦੇ ਅਤੇ ਨਾ ਹੀ ਕੋਈ ਗੱਲ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਕੰਮ ਕਰ ਰਹੇ ਹਨ ਅਤੇ ਕਿਸੇ ਵੀ ਮਸਲੇ ‘ਤੇ ਬਿਆਨ ਨਹੀਂ ਦੇਣਾ ਚਾਹੁੰਦੇ।
from Punjab News – Latest news in Punjabi http://ift.tt/1nJB8gs

0 comments