ਚੰਡੀਗੜ੍ਹ : ਪਿਛਲੇ ਕਈ ਮਹੀਨਿਆਂ ਤੋਂ ਆਪਣੀ ਗੱਠਜੋੜ ਸਰਕਾਰ ‘ਤੇ ਵਰ੍ਹਦੀ ਆਈ ਮੁੱਖ ਸੰਸਦੀ ਸਕੱਤਰ ਨਵਜੋਤ ਕੌਰ ਸਿੱਧੂ ਨੇ ਇਕ ਵਾਰ ਮੁੜ ਆਪਣੀ ਹੀ ਪਾਰਟੀ ਦੇ ਸੂਬੇ ਪ੍ਰਧਾਨ ਕਮਲ ਸ਼ਰਮਾ ਖ਼ਿਲਾਫ਼ ਮੋਰਚਾ ਖੋਲਿ੍ਹਆ ਹੈ। ਉਨ੍ਹਾਂ ਨੇ ਕਿਹਾ ਕਿ ਜੇ ਕਮਲ ਸ਼ਰਮਾ ਨੂੰ ਦੁੁਬਾਰਾ ਪ੍ਰਧਾਨ ਬਣਾਇਆ ਗਿਆ ਤਾਂ ਇਹ ਭਾਜਪਾ ਨੇ ਲਈ ਰਾਜਨੀਤਿਕ ਖੁਦਕੁਸ਼ੀ ਹੋਵੇਗੀ। ਸ਼ਰਮਾ ਨੇ ਪਾਰਟੀ ਲਈ ਕੁਝ ਨਹੀਂ ਕੀਤਾ, ਇਹੀ ਕਾਰਨ ਹੈ ਕਿ ਵਰਕਰ ਨਿਰਾਸ਼ ਹੈ ਅਤੇ ਜ਼ਿਲ੍ਹਾ ਪੱਧਰ ‘ਤੇ ਪਾਰਟੀ ‘ਚ ਬਗ਼ਾਵਤ ਹੋ ਰਹੀ ਹੈ।
ਕਮਲ ਸ਼ਰਮਾ ਜੇ ਸਟੈਂਡ ਲੈਂਦੇ ਤਾਂ ਪਾਰਟੀ ਦੀ ਵੀ ਸਰਕਾਰ ‘ਚ ਸੁਣਵਾਈ ਹੁੰਦੀ ਅਤੇ ਇਸੇ ਕਾਰਨ ਹੁਣ ਪਾਰਟੀ ਵਰਕਰ ਚਾਹੁੰਦੇ ਹਨ ਕਿ ਭਾਜਪਾ ਅਕਾਲੀ ਦਲ ਤੋਂ ਵੱਖਰੀ ਹੋ ਕੇ ਚੋਣ ਲੜੇ। ਉਨ੍ਹਾਂ ਨੇ ਫਿਰ ਦੁਹਰਾਇਆ ਕਿ ਜੇ ਪਾਰਟੀ ਨੇ ਅਕਾਲੀਆਂ ਤੋਂ ਵੱਖਰਾ ਹੋਣ ਦਾ ਫ਼ੈਸਲਾ ਨਾ ਹੋਇਆ ਤਾਂ ਉਹ ਚੋਣ ਨਹੀਂ ਲੜੇਗੀ। ਬੀਬੀ ਸਿੱਧੂ ਨੇ ਨਾਲ ਹੀ ਕਿਹਾ ਕਿ ਉਨ੍ਹਾਂ ਦੇ ਪਤੀ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਅਗਵਾਈ ਜੋ ਵੀ ਜ਼ਿੰਮੇਵਾਰੀ ਸੌਂਪੇਗਾ, ਉਹ ਇਸ ਨੂੰ ਨਿਭਾਉਣਗੇ।
ਸੀਪੀਐਸ ਸਿੱਧੂ ਦਾ ਆਮ ਆਦਮੀ ਪਾਰਟੀ ਦੇ ਪ੍ਰਤੀ ਮੋਹ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਸੂਬੇ ‘ਚ ਦਸ ਤੋਂ ਅੱਠ ਲੋਕ ਤੁਹਾਡੇ ਨਾਲ ਹੈ ਪਰ ਜੇ ਪਾਰਟੀ ਅਕਾਲੀ ਦਲ ਤੋਂ ਵੱਖਰੀ ਹੁੰਦੀ ਹੈ ਤਾਂ ਇਹ ਮਾਹੌਲ ਬਦਲ ਵੀ ਸਕਦਾ ਹੈ। ਸੂਬੇ ਦੇ ਲੋਕ ਅਕਾਲੀ ਦਲ ਤੇ ਕਾਂਗਰਸ ਦਾ ਬਦਲ ਲੱਭ ਰਹੇ ਹਨ ਅਤੇ ਫਿਲਹਾਲ ਇਹ ਬਦਲ ਆਪ ਹੈ।
ਇਸ ਬਾਰੇ ‘ਚ ਸੂਬਾ ਪ੍ਰਧਾਨ ਕਮਲ ਸ਼ਰਮਾ ਨਾਲ ਸੰਪਰਕ ਕੀਤਾ ਗਿਆ ਤਾਂਛ ਉਨ੍ਹਾਂ ਨੇ ਸੀਪੀਐਸ ਸਿੱਧੂ ਦੇ ਇਨ੍ਹਾਂ ਬਿਆਨ ‘ਤੇ ਇਹ ਕਹਿੰਦੇ ਹੋਏ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਇਸ ‘ਚ ਨਵਾਂ ਕੀ ਹੈ, ਉਹ ਤਾਂ ਅਰਸੇ ਤੋਂ ਅਜਿਹੇ ਬਿਆਨ ਦੇ ਰਹੀ ਹੈ।
from Punjab News – Latest news in Punjabi http://ift.tt/1nJB68e

0 comments