ਗੁਰੂਤਾਕਰਸ਼ਣ ਤਰੰਗ ਖੋਜ ‘ਤੇ ਖੁਸ਼ੀ ਨਹੀਂ ਮਨਾ ਸਕਣਗੇ ਵਿਗਿਆਨੀ ਡ੍ਰੈਵਰ

ਬਿ੍ਰਟਿਸ਼ ਵਿਗਿਆਨੀ ਹੁਣ ਮਾਨਸਿਕ ਬਿਮਾਰੀ ਦੇ ਸ਼ਿਕਾਰ
-ਲਿਗੋ ਪ੍ਰਯੋਗਸ਼ਾਲਾ ਦੇ ਆਧਾਰ ਰਹੇ, ਸਹਿਯੋਗੀ ਬੋਲੇ, ਉਹ ਖਾਸ ਪ੍ਰਤਿਭਾਸ਼ਾਲੀ

Albert-Einsteinਗੁਰੂਤਾਕਰਸ਼ਣ ਤਰੰਗਾਂ ‘ਤੇ ਮਹਾਨ ਵਿਗਿਆਨੀ ਅਲਬਰਟ ਆਇੰਸਟਾਈਨ ਦੀ ਭਵਿੱਖਬਾਣੀ ਸੌ ਸਾਲ ਬਾਅਦ ਸਹੀ ਸਾਬਿਤ ਹੋਈ। ਇਸ ਨੂੰ ਸਦੀ ਦੀ ਸਭ ਤੋਂ ਵੱਡੀ ਵਿਗਿਆਨਕ ਖੋਜ ਮੰਨਿਆ ਜਾ ਰਿਹਾ ਹੈ। ਇਸ ਵਿਚ ਸਭ ਤੋਂ ਅਹਿਮ ਭੂਮਿਕਾ ਨਿਭਾਉਣ ਵਾਲੇ ਬਿ੍ਰਟਿਸ਼ ਵਿਗਿਆਨੀ ਪ੍ਰੋਫੈਸਰ ਰੋਲਾਲਡ ਡ੍ਰੈਵਰਇਸ ਕਾਮਯਾਬੀ ‘ਤੇ ਖੁਸ਼ੀ ਨਹੀਂ ਮਨਾ ਸਕਣਗੇ ਕਿਉਂਕਿ ਇਨੀਂ ਦਿਨੀਂ ਉਹ ਮਾਨਸਿਕ ਰੋਗ ਡਿਮੈਂਸ਼ੀਆ ਦੇ ਸ਼ਿਕਾਰ ਹਨ।

ਲੁੂਸੀਆਨਾ ਦੀ ਜਿਸ ਲੈਬ ‘ਚ ਇਹ ਤਰੰਗਾਂ ਫੜੀਆਂ ਗਈਆਂ ਉਸ ਦੀ ਸਥਾਪਨਾ ‘ਚ ਪ੍ਰੋਫੈਸਰ ਡ੍ਰੈਵਰ ਦਾ ਅਹਿਮ ਯੋਗਦਾਨ ਰਿਹਾ। ਵਿਗਿਆਨੀਆਂ ਦਾ ਮੰਨਣਾ ਹੈ ਕਿ ਇਕ ਦਿਨ ਪਹਿਲਾਂ ਜੋ ਮਹੱਤਵਪੂਰਨ ਖੋਜ ਹੋਈ ਉਹ ਹਿਗਸ ਬੋਸੋਨ ਯੋਨੀ ਗੌਡ ਪਾਰਟੀਕਲਸ ਦੀ ਖੋਜ ਤੋਂ ਵੀ ਅਹਿਮ ਹੈ। ਉਨ੍ਹਾਂ ਦਾ ਤਾਂ ਇਥੋਂ ਤਕ ਕਹਿਣਾ ਹੈ ਕਿ ਇਹ ਖੁਸ਼ੀ ਉਸੇ ਤਰ੍ਹਾਂ ਦੀ ਹੈ, ਜਿਵੇਂ ਗੈਲੀਲੀਓ ਨੂੰ ਟੈਲੀਸਕੋਪ ਨਾਲ ਪਹਿਲੀ ਵਾਰੀ ਗ੍ਰੁਿ੍ਰਹਆਂ ਨੂੰ ਦੇਖਣ ‘ਤੇ ਹਾਸਲ ਹੋਈ ਸੀ। ਇਹ ਇਕ ਗੂੰਗੀ ਫਿਲਮ ਨੂੰ ਆਵਾਜ਼ ਦੇਣ ਵਰਗਾ ਚਮਤਕਾਰ ਹੈ।

ਨਵੇਂ ਵਿਗਿਆਨ ਦਾ ਜਨਮ
ਗੁਰੂਤਾਕਰਸ਼ਣ ਤਰੰਗਾਂ ਪੁਲਾੜ ਅਤੇ ਸਮੇਂ ਨੂੰ ਇਕੱਠੇ ਦੇਖਣ ਦਾ ਤਰੀਕਾ ਹੈ। ਇਸ ਨਾਲ ਇਕ ਨਵੇਂ ਵਿਗਿਆਨ ਗੁਰੂਤਾਕਰਸ਼ਣ ਖਗੋਲ ਸ਼ਾਸਤਰ ਦਾ ਜਨਮ ਹੋਇਆ ਹੈ। ਆਇੰਸਟਾਈਨ ਨੇ ਗੁਰੂਤਾਕਰਸ਼ਣ ਤਰੰਗਾਂ ਦੀ ਹੋਂਦ ਦੀ ਭਵਿੱਖਬਾਣੀ ਕੀਤੀ ਸੀ ਅਤੇ ਇਹ ਵੀ ਕਿਹਾ ਸੀ ਕਿ ਵਿਗਿਆਨੀਆਂ ਨੂੰ ਇਸ ਨੂੰ ਫੜ ਸਕਣਾ ਨਾਮੁਮਕਿਨ ਹੋਵੇਗਾ। ਪ੍ਰੋਫੈਸਰ ਡ੍ਰੈਵਰ ਦਾ ਯੋਗਦਾਨ ਇਸ ਖੋਜ ‘ਚ ਸਭ ਤੋਂ ਅਹਿਮ ਇਸ ਲਈ ਹੈ ਕਿ ਅਮਰੀਕਾ ‘ਚ ਲੁੂਸੀਆਨਾ ‘ਚ ਜਿਸ ਪ੍ਰਯੋਗਸ਼ਾਲਾ ਲਿਗੋ (ਦ ਲੇਜ਼ਰ ਇੰਟਰਫੇਰੋਮੀਟਰ ਗ੍ਰੈਵੀਟੇਸ਼ਨਲ ਵੇਵ ਆਬਜ਼ਰਵੇਟਰੀ) ‘ਚ ਗੁਰੂਤਾਕਰਸ਼ਣ ਤਰੰਗਾਂ ਨੂੰ ਦਰਜ ਕੀਤਾ ਗਿਆ ਉਸ ਦੀ ਸਥਾਪਨਾ ‘ਚ ਉਨ੍ਹਾਂ ਦਾ ਖਾਸ ਯੋਗਦਾਨ ਰਿਹਾ।

ਕੇਅਰ ਹੋਮ ‘ਚ ਗਲਾਸਗੋ ਯੂਨੀਵਰਸਿਟੀ ‘ਚ ਸੇਵਾਵਾਂ ਦੇ ਚੁੱਕੇ 85 ਸਾਲਾ ਪ੍ਰੋਫੈਸਰ ਡ੍ਰੈਵਰ ਅੱਜ ਕੱਲ ਐਡਿਨਬਰਗ ਦੇ ਨਜ਼ਦੀਕ ਇਕ ਕੇਅਰ ਹੋਮ ‘ਚ ਆਪਣੇ ਭਰਾ ਦੇ ਨਾਲ ਰਹਿੰਦੇ ਹਨ। ਵੀਰਵਾਰ ਨੂੰ ਉਪਲੱਬਧੀ ਹਾਲਾਂਕਿ ਉਨ੍ਹਾਂ ਨੇ ਆਪਣੇ ਭਰਾ ਡਾ. ਇਯਾਨ ਡ੍ਰੈਵਰ ਦੇ ਨਾਲ ਦੇਖੀ ਪਰ ਇਹ ਪਤਾ ਨਹੀਂ ਸੀ ਕਿ ਉਹ ਕੀ ਦੇਖ ਰਹੇ ਹਨ।

ਇਹ ਕਾਫੀ ਦੁਖਦਾਈ ਹੈ
ਖਗੋਲ ਵਿਗਿਆਨੀ ਰਾਇਲ ਮਾਰਟਿਨ ਰੀਸ ਨੇ ਕਿਹਾ ਕਿ ਇਹ ਕਾਫੀ ਦੁਖਦਾਈ ਹੈ ਕਿ ਉਹ ਇਸ ਖੁਸ਼ੀ ਨੂੰ ਸੈਲੀਬ੍ਰ੍ਰੇਟ ਨਹੀਂ ਕਰ ਸਕੇ। ਮੇਰੀ ਉਨ੍ਹਾਂ ਨਾਲ ਪਹਿਲੀ ਮੁਲਾਕਾਤ 40 ਸਾਲ ਪਹਿਲਾਂ ਹੋਈ ਸੀ। ਉਨ੍ਹਾਂ ਨੇ ਤਦ ਗਲਾਸਗੋ ਸਮੂਹ ਤਿਆਰ ਕੀਤਾ ਸੀ ਅਤੇ ਬਾਅਦ ‘ਚ ਕੈਲੀਫੋਰਨੀਆ ਇੰਸਟੀਚਿਊਟ ਆਫ ਟੈਕਨਾਲੋਜੀ ‘ਚ ਚਲੇ ਗਏ ਸਨ। ਉਨ੍ਹਾਂ ਨੇ ਗੁਰੂਤਾਕਰਸ਼ਣ ਤਰੰਗਾਂ ‘ਤੇ ਅਨੇਕ ਅਹਿਮ ਖੋਜਾਂ ਕੀਤੀਆਂ। ਖ਼ਾਸ ਤੌਰ ‘ਤੇ ਰਿਸਾਈਕਲਿੰਗ ਆਫ ਲੇਜ਼ਰ ਲਾਈਟ ‘ਤੇ ਸਭ ਤੋਂ ਜ਼ਿਆਦਾ ਕੰਮ ਕੀਤਾ ਜਿਸ ਨਾਲ ‘ਪਾਥ ਲੈਂਗਥ’ ਪ੍ਰਭਾਵਸ਼ਾਲੀ ਤਰੀਕੇ ਨਾਲ ਵਧਾਉਣ ‘ਚ ਮਦਦ ਮਿਲੀ।

ਟੀਮ ਨੂੰ ਵਧਾਈ ਭੇਜੀ
ਉਨ੍ਹਾਂ ਦੇ ਭਤੀਜੇ ਪ੍ਰੋਫੈਸਰ ਜੌਨ ਡ੍ਰੀਵਰ ਨੇ ਕਿਹਾ ਕਿ ਉਪਲੱਬਧੀ ਦੇ ਘਟਨਾਯਮ ਅਤੇ ਤਰੀਕਾਂ ਦੇ ਬਾਰੇ ‘ਚ ਸਹਿਯੋਗੀ ਵਿਗਿਆਨੀ ਲਗਾਤਾਰ ਉਨ੍ਹਾਂ ਨੂੰ ਜਾਣੂ ਕਰਵਾਉਂਦੇ ਰਹੇ। ਪ੍ਰੋਫੈਸਰ ਡ੍ਰੀਵਰ ਨੇ ਲਿਗਾ ਟੀਮ ਨੂੰ ਵਧਾਈ ਵੀ ਭੇਜੀ। ਉਨ੍ਹਾਂ ਦੇ ਨਾਲ ਕੰਮ ਕਰ ਚੁੱਕੇ ਵਿਗਿਆਨੀ ਕਿਮ ਥੋਰਨੇ ਨੇ ਕਿਹਾ ਕਿ ਸਕਾਟਿਸ਼ ਵਿਗਿਆਨੀ ਇਕ ਦਹਾਕੇ ਚੱਲੀ ਖੋਜ ਦੇ ਪਿਲਰ ਹਨ, ਉਹ ਖਾਸ ਪ੍ਰਤਿਭਾਵਾਨ ਹਨ।

16 ਦੇਸ਼ਾਂ ਦੀ ਮੁਹਿੰਮ
ਇਸ ਖੋਜ ‘ਚ 16 ਦੇਸ਼ਾਂ ਦੇ ਵਿਗਿਆਨੀਆਂ ਨੇ ਯੋਗਦਾਨ ਦਿੱਤਾ। 1.3 ਅਰਬ ਸਾਲ ਪਹਿਲਾਂ ਦੋ ਬਲੈਕ ਹੋਲ ਦੀ ਟੱਕਰ ਨਾਲ ਪੈਦਾ ਗੁਰੂਤਾਕਰਸ਼ਣ ਤਰੰਗਾਂ ਪਿਛਲੇ ਸਾਲ 14 ਸਤੰਬਰ ਨੂੰ ਪ੍ਰਯੋਗਸ਼ਾਲਾ ਨੇ ਫੜੀਆਂ।



from Punjab News – Latest news in Punjabi http://ift.tt/20tttP6
thumbnail
About The Author

Web Blog Maintain By RkWebs. for more contact us on rk.rkwebs@gmail.com

0 comments