ਭਾਈ ਪੰਮਾ ਰਿਹਾਅ, ਭਾਰਤ ਦੀ ਹਵਾਲਗੀ ਅਪੀਲ ਰੱਦ

12_02_2016-Pammaਪੁਰਤਗਾਲ, 12 ਫ਼ਰਵਰੀ : ਪੁਰਤਗਾਲ ਵਿਚ ਇੰਟਰਪੋਲ ਵਲੋਂ ਗਿ੍ਫ਼ਤਾਰ ਕੀਤੇ ਭਾਈ ਪਰਮਜੀਤ ਸਿੰਘ ਪੰਮਾ ਨੂੰ ਪੁਰਤਗਾਲ ਨਿਆਂ ਮੰਤਰੀ ਵਲੋਂ ਭਾਰਤ ਹਵਾਲੇ ਕਰਨ ਤੋਂ ਇਨਕਾਰ ਕਰ ਕੇ ਭਾਈ ਪੰਮਾ ਨੂੰ ਤੁਰਤ ਰਿਹਾਅ ਕਰਨ ਤੇ ਵਾਪਸ ਬਰਤਾਨੀਆ ਭੇਜਣ ਦਾ ਇਤਿਹਾਸਕ ਫ਼ੈਸਲਾ ਦਿਤਾ ਗਿਆ | ਪੰਥਕ ਜਥੇਬੰਦੀਆਂ ਨੇ ਕਿਹਾ ਕਿ ਭਾਈ ਪੰਮਾ ਦੀ ਰਿਹਾਈ ਨਾਲ ਸਿੱਖ ਕੌਮ ਦੀ ਵੱਡੀ ਜਿੱਤ ਹੋਈ ਹੈ |
ਭਾਰਤ ਦੇ ਕਹਿਣ ‘ਤੇ ਇੰਟਰਪੋਲ ਵਲੋਂ ਗਿ੍ਫ਼ਤਾਰ ਕੀਤੇ ਬਰਤਾਨੀਆ ਵਿਚ ਰਾਜਸੀ ਸ਼ਰਨ ਪ੍ਰਾਪਤ ਭਾਈ ਪਰਮਜੀਤ ਸਿੰਘ ਪੰਮਾ ਨੂੰ ਅੱਜ ਪੁਰਤਗਾਲ ਦੇ ਨਿਆਂ ਮੰਤਰੀ ਨੇ ਭਾਰਤ ਵਲੋਂ ਹਵਾਲਗੀ ਲਈ ਪਾਇਆ ਕੇਸ ਠੁਕਰਾ ਕੇ ਭਾਈ ਪੰਮਾ ਨੂੰ ਵਾਪਸ ਬਰਤਾਨੀਆ ਭੇਜਣ ਦਾ ਰਾਹ ਪਧਰਾ ਕਰ ਦਿਤਾ |
ਐਫ਼ ਐਸ ਓ ਦੇ ਕੋਆਰਡੀਨੇਟਰ ਭਾਈ ਜੋਗਾ ਸਿੰਘ, ਭਾਈ ਕੁਲਦੀਪ ਸਿੰਘ ਚੇਹੜੂ, ਬਿ੍ਟਿਸ਼ ਸਿੱਖ ਕੌਾਸਲ ਦੇ ਜਨਰਲ ਸਕੱਤਰ ਭਾਈ ਤਰਸੇਮ ਸਿੰਘ ਦਿਉਲ, ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਭਾਈ ਕੁਲਵੰਤ ਸਿੰਘ ਮੁਠੱਡਾ ਤੇ ਹੋਰਨਾਂ ਨੇ ਇਸ ਜਿੱਤ ਨੂੰ ਸਿੱਖ ਕੌਮ ਦੀ ਜਿੱਤ ਦਸਿਆ |
ਪੁਰਤਗਾਲ ਤੋਂ ਸਿੱਖ ਫ਼ਾਰ ਜਸਟਿਸ ਦੇ ਕਾਨੂੰਨੀ ਅਟਾਰਨੀ ਸ ਗੁਰਪੰਤਵੰਤ ਸਿੰਘ ਪੰੰਨੂ ਨੇ ਕਿਹਾ ਕਿ ਭਾਈ ਪੰਮਾ ਦੀ ਰਿਹਾਈ ਸਮੁੱਚੀ ਸਿੱਖ ਕੌਮ ਦੇ ਯਤਨਾਂ ਦਾ ਨਤੀਜਾ ਹੈ | ਉਨ੍ਹਾਂ ਕਿਹਾ ਕਿ ਇਸ ਜਿੱਤ ਨਾਲ ਸਰਕਾਰੀ ਅਤਿਵਾਦ ਦੀ ਨਮੋਸ਼ੀ ਭਰੀ ਹਾਰ ਹੋਈ ਤੇ ਸਰਕਾਰ ਵਲੋਂ ਭਾਈ ਪੰਮਾ ਵਿਰੁਧ ਪਾਏ ਸਾਰੇ ਦੋਸ਼ ਝੂਠੇ ਹੋ ਗਏ |
ਬਰਤਾਨੀਆ ਤੋਂ ਭਾਈ ਪੰਮਾ ਦੇ ਵਕੀਲ ਅਮਰਜੀਤ ਸਿੰਘ ਭੱਚੂ ਨੇ ਕਿਹਾ ਕਿ ਭਾਈ ਪੰਮਾ ਬਰਤਾਨੀਆ ਵਿਚ ਪਹਿਲਾਂ ਵੀ ਬੇਇਜ਼ਤ ਬਰੀ ਹੋਇਆ ਸੀ ਤੇ ਹੁਣ ਪੁਰਤਗਾਲ ਸਰਕਾਰ ਵਲੋਂ ਭਾਈ ਪੰਮਾ ਦੇ ਹੱਕ ਵਿਚ ਫ਼ੈਸਲਾ ਦੇ ਕੇ ਪੁਲਿਸ ਵਲੋਂ ਪਾਏ ਸਾਰੇ ਕੇਸ ਝੂਠੇ ਨਿਕਲੇ ਹਨ | ਭਾਈ ਪੰਮਾ ਦੇ ਵਕੀਲ ਮੈਨਵੱਲ ਫ਼ਰੇਰਾ ਨੇ ਕਿਹਾ ਕਿ ਭਾਈ ਪੰਮਾ ਦੇ ਅਦਾਲਤ ਵਲੋਂ ਰਿਹਾਈ ਕਾਗ਼ਜ਼ ਪੱਤਰ ਮੁਕੰਮਲ ਹੋਣ ਤੋਂ ਬਾਦ ਦੇਰ ਸਾਮ ਤਕ ਰਿਹਾਅ ਹੋਣ ਦੀ ਆਸ ਹੈ |
ਭਾਈ ਪੰਮਾ ਨੂੰ 18 ਦਸੰਬਰ ਨੂੰ ਭਾਰਤ ਦੇ ਕਹਿਣ ‘ਤੇ ਪੁਰਤਗਾਲ ਬੱਚਿਆਂ ਨਾਲ ਛੁੱਟੀਆਂ ਮਨਾਉਣ ਗਏ ਨੂੰ ਇੰਟਰਪੋਲ ਵਲੋਂ ਗਿ੍ਫ਼ਤਾਰ ਕਰ ਲਿਆ ਗਿਆ ਸੀ ਤੇ ਉਸ ਤੋਂ ਬਾਅਦ ਉਸ ਨੂੰ ਬੇਜਾ ਦੀ ਜੇਲ ਵਿਚ ਭੇਜ ਦਿਤਾ ਗਿਆ ਸੀ | ਭਾਰਤ ਇਸ ਸਮੇਂ ਦੌਰਾਨ ਜਨਵਰੀ ਵਿਚ ਭਾਈ ਪੰਮਾ ਵਿਰੁਧ ਕੋਈ ਸਬੂਤ ਪੇਸ਼ ਨਾ ਕਰ ਸਕਿਆ ਅਤੇ ਅੰਤ 25 ਜਨਵਰੀ ਨੂੰ ਭਾਰਤ ਵਲੋਂ ਪੇਸ਼ ਹੋਏ ਡੀ ਆਈ ਜੀ ਬਲਕਾਰ ਸਿੱਧੂ ਤੇ ਐਸ ਪੀ ਅਸ਼ੀਸ ਕਪੂਰ ਵਲੋਂ ਪੇਸ਼ ਕੀਤੇ ਸਬੂਤਾਂ ਨੂੰ ਚੰਗੀ ਤਰ੍ਹਾਂ ਪਰਖਣ ਤੋਂ ਬਾਦ ਨਿਆਂ ਵਿਭਾਗ ਵਲੋਂ ਅੱਜ ਭਾਈ ਪੰਮਾ ਨੂੰ ਭਾਰਤ ਹਵਾਲੇ ਨਾ ਕਰਨ ਤੇ ਮੁੜ ਬਰਤਾਨੀਆਂ ਭੇਜਣ ਦਾ ਇਤਿਹਾਸਕ ਫ਼ੈਸਲਾ ਸੁਣਾਇਆ ਗਿਆ | ਇਸ ਤੋਂ ਪਹਿਲਾਂ ਭਾਰਤ ਪੁਰਤਗਾਲ ਤੋਂ ਆਬੂ ਸਲੇਮ ਨੂੰ ਵਾਪਸ ਭਾਰਤ ਲਿਜਾਉਣ ਵਿਚ ਕਾਮਯਾਬ ਹੋ ਗਿਆ ਸੀ |

ਪੰਰਤੂ ਭਾਈ ਪੰਮਾ ਦੇ ਹੱਕ ਵਿਚ ਸਿੱਖ ਕੌਮ ਵਲੋਂ ਚਲਾਈ ਮੁਹਿੰਮ ਨੇ ਅਪਣਾ ਰੰਗ ਭਾਈ ਪੰਮਾ ਦੀ ਰਿਹਾਈ ਨਾਲ ਵਿਖਾ ਦਿਤਾ |
ਪੰਜਾਬ ਪੁਲਸ ਵਲੋਂ ਭਾਈ ਪੰਮਾ ਵਿਰੁਧ ਆਰ ਐਸ ਐਸ ਦੇ ਰਾਸਟਰੀ ਸਿੱਖ ਸੰਗਤ ਦੇ ਮੁਖੀ ਰੁਲਦਾ ਕੇਸ ਵਿਚ ਮੁੱਖ ਸਾਜ਼ਸ਼ੀ ਤੇ ਪਟਿਆਲਾ, ਅੰਬਾਲਾ ਬੰਬ ਧਮਾਕਿਆਂ ਵਿਚ ਮੱੁਖ ਦੋਸ਼ੀ ਕਹਿ ਕੇ ਪੁਰਤਗਾਲ ਤੋਂ ਹਵਾਲਗੀ ਮੰਗੀ ਗਈ ਸੀ ਜੋ ਅੱਜ ਸਥਾਨਕ ਸਰਕਾਰ ਨੇ ਠੁਕਰਾ ਕੇ ਬਰਤਾਨੀਆ ਵਿਚ ਰਾਜਸੀ ਸ਼ਰਨ ਲੈ ਕੇ ਰਹਿ ਰਹੇ ਭਾਈ ਪੰਮਾ ਦੇ ਹੱਕ ਵਿਚ ਇਤਿਹਾਸਕ ਫ਼ੈਸਲਾ ਦੇ ਕੇ ਬੇਗੁਨਾਹ ਹੋਣ ਦੀ ਮੋਹਰ ਲਾ ਦਿਤੀ ਗਈ |



from Punjab News – Latest news in Punjabi http://ift.tt/1KggSwX
thumbnail
About The Author

Web Blog Maintain By RkWebs. for more contact us on rk.rkwebs@gmail.com

0 comments