ਧੀ ਦੇ ਵਿਆਹ ਲੲੀ ਅਮਰੀਕਾ ਗਿਆ ਭਾਰਤੀ ਲਾਪਤਾ

ਵਾਸ਼ਿੰਗਟਨ, 17 ਫਰਵਰੀ : ਧੀ ਦੇ ਵਿਆਹ ਵਿੱਚ ਸ਼ਾਮਲ ਹੋਣ ਲੲੀ ਅਮਰੀਕਾ ਆਇਆ 55 ਸਾਲਾ ਭਾਰਤੀ ਵਿਅਕਤੀ ਵਿਆਹ ਤੋਂ ਬਾਅਦ ਲਾਪਤਾ ਹੋ ਗਿਆ। ਹੈਦਰਾਬਾਦ ਨਾਲ ਸਬੰਧਤ ਪ੍ਰਸਾਦ ਮੋਪਾਰਤੀ ਜਨਵਰੀ ਵਿੱਚ ਅਮਰੀਕਾ ਆਇਆ ਸੀ ਅਤੇ ੳੁਸ ਨੇ 26 ਫਰਵਰੀ ਨੂੰ ਪਰਤਣਾ ਹੈ। ਸੈਕਰਾਮੈਂਟੋ ਕਾੳੂਂਟੀ ਸ਼ੈਰਿਫ ਵਿਭਾਗ ਦੇ ਬੁਲਾਰੇ ਟੋਨੀ ਟਰਨਬੁੱਲ ਨੇ ਕਿਹਾ ਕਿ ਪ੍ਰਸਾਦ ਮੋਪਾਰਤੀ ਸਨਿੱਚਰਵਾਰ ਨੂੰ ੳੁੱਤਰੀ ਕੈਲੀਫੋਰਨੀਆ ਦੇ ਵਾਲਨਟ ਗਰੋਵ ਵਿੱਚ ਗਰੈਂਡ ਆੲੀਲੈਂਡ ਮੈਨਸ਼ਨ ਵਿੱਚ ਆਪਣੀ ਧੀ ਦੁਰਗਾ ਮੋਪਾਰਤੀ ਦੇ ਵਿਆਹ ਵਿੱਚ ਸ਼ਾਮਲ ਹੋਇਆ ਪਰ ਇਸੇ ਦਿਨ ੳੁਹ ਸ਼ਾਮੀਂ 4 ਵਜੇ ਘੁੰਮਣ ਗਿਆ ਸੀ ਤੇ ਵਾਪਸ ਨਹੀਂ ਆਇਆ। ਦੁਰਗਾ ਨੇ ਕਿਹਾ ਕਿ ਸ਼ਾਇਦ ੳੁਸ ਦੇ ਪਿਤਾ ਘੁੰਮਣ ਦੌਰਾਨ ਬੇਹੋਸ਼ ਹੋ ਗਏ ਅਤੇ ਇਸ ਮਗਰੋਂ ੳੁਹ ਕਿਧਰੇ ਗਲਤ ਥਾਂ ਚਲੇ ਗਏ ਪਰ ੳੁਹ ਯਕੀਨ ਨਾਲ ਨਹੀਂ ਕਹਿ ਸਕਦੀ ਕਿ ਕੀ ਹੋਇਆ ਹੋਵੇਗਾ। ਇਹ ਪੂਰਾ ਵਾਕਿਆ ਰਹੱਸ ਬਣਿਆ ਹੋਇਆ ਹੈ।
ਟਰਨਬੁੱਲ ਨੇ ਕਿਹਾ ਕਿ ਅਧਿਕਾਰੀਆਂ ਨੇ ਮੋਪਾਰਤੀ ਦੀ ਭਾਲ ਰੋਕ ਦਿੱਤੀ ਹੈ ਕਿੳੁਂਕਿ ੳੁਸ ਦੇ ਲਾਪਤਾ ਹੋਣ ਪਿੱਛੇ ਕੋੲੀ ਸ਼ੱਕੀ ਗਤੀਵਿਧੀ ਜਾਂ ਕਿਸੇ ਅਣਹੋਣੀ ਦਾ ਪਤਾ ਨਹੀਂ ਚੱਲਿਆ। ੳੁਨ੍ਹਾਂ ਕਿਹਾ ਕਿ ਸਮਝਿਆ ਜਾ ਰਿਹਾ ਹੈ ਕਿ ਮੋਪਾਰਤੀ ਜਾਣ-ਬੁੱਝ ਕੇ ਕਿਧਰੇ ਗਿਆ ਹੈ ਪਰ ਇਲਾਕੇ ਤੋਂ ਅਣਜਾਣ ਹੋਣ ਅਤੇ ੳੁਸ ਨੂੰ ਤਣਾਅ ਦੀ ਬਿਮਾਰੀ ਹੋਣ ਕਾਰਨ ਵਿਭਾਗ ਨੇ ਆਪਣੇ ਖ਼ਬਰੀਆਂ ਨੂੰ ੳੁਸ ਨੂੰ ਲੱਭਣ ਲੲੀ ਲਾਇਆ ਹੈ।



from Punjab News – Latest news in Punjabi http://ift.tt/1SA4ACi
thumbnail
About The Author

Web Blog Maintain By RkWebs. for more contact us on rk.rkwebs@gmail.com

0 comments