ਪੁਰਬੀ ਰੂਸ ‘ਚ 7.0 ਤੀਬਰਤਾ ਦਾ ਭੂਚਾਲ, ਜਾਨੀ ਨੁਕਸਾਨ ਤੋਂ ਬਚਾਅ

ਮਾਸਕੋ, 30 ਜਨਵਰੀ : ਰੂਸ ਦੇ ਸੁਦੂਰ ਪੁਰਬ ਵਿਚ ਸਨਿਚਰਵਾਰ ਨੂੰ ਘੱਟ ਤੋਂ ਘੱਟ 7.0 ਤ੍ਰੀਬਤਾ ਦਾ ਭੂਚਾਲ ਆਇਆ। ਹਾਲਾਂਕਿ ਇਸ ਭੂਚਾਲ ਕਾਰਨ ਕਿਸੇ ਵੀ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਮਿਲੀ। ਅਮਰੀਕੀ ਅਤੇ ਰੂਸੀ ਵਿਗਿਆਨਕਾਂ ਨੇ ਇਸ ਦੀ ਜਾਣਕਾਰੀ ਦਿਤੀ।
ਅਮਰੀਕੀ ਭੂ-ਵਿਗਿਆਨਕ ਸਰਵੇਖਣ ਅਨੁਸਾਰ, ਭੂਚਾਲ ਅੰਤਰਰਾਸ਼ਟਰੀ ਸਮੇਂ ਅਨੁਸਾਰ ਦੇਰ ਰਾਤ 3 ਵਜ ਕੇ 25 ਮਿੰਟ ‘ਤੇ ਆਇਆ ਜਿਸ ਦਾ ਕੇਂਦਰ ਰੂਸ ਦੇ ਪੂਰਬੀ ਤੱਟ ਕਮਚਾਤਕਾ ਕ੍ਰਾਈ ਪਰਬਤੀ ਇਲਾਕੇ ਵਿਚ 160 ਕਿਲੋਮੀਟਰ ਡੂੰਘਾਈ ‘ਤੇ ਸੀ।
ਰੂਸ ਦੇ ਐਮਰਜੈਂਸੀ ਸਥਿਤੀਆਂ ਦੇ ਮੰਤਰਾਲੇ ਦੀ ਸਥਾਨਕ ਸ਼ਾਖ਼ਾ ਅਨੁਸਾਰ ਭੂਚਾਲ ਦਾ ਕੇਂਦਰ ਖੇਤਰੀ ਰਾਜਧਾਨੀ ਪੇਤ੍ਰੋਪਾਵਲੋਕਵਸਕ-ਕਾਮਚਾਤਸਕੀ ਦੇ ਪੱਛਮ ਵਿਚ ਸੀ।
ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ, ਭੂਚਾਲ ਦਾ ਕੇਂਦਰ ਯੇਲੀਜੋਵੋ ਦੇ 84 ਕਿਲੋਮੀਟਰ ਪੱਛਮੀ ਅਤੇ ਪੇਤ੍ਰੋਪਾਵਲੋਕਵਸਕ-ਕਾਮਚਾਤਸਕੀ ਦੇ 87 ਕਿਲੋਮੀਟਰ ਪੱਛਮ ਵਿਚ ਸੀ।
ਉਸ ਨੇ ਕਿਹਾ ਕਿ ਆਬਾਦੀ ਵਾਲੇ ਇਲਾਕੇ ਦੇ ਨਿਵਾਸੀਆਂ ਨੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ।



from Punjab News – Latest news in Punjabi http://ift.tt/1KiqgzW
thumbnail
About The Author

Web Blog Maintain By RkWebs. for more contact us on rk.rkwebs@gmail.com

0 comments