ਦਖਣੀ ਯਮਨ: ਆਤਮਘਾਤੀ ਕਾਰ ਬੰਬ ਹਮਲੇ ‘ਚ ਸੱਤ ਮੌਤਾਂ :

 ਸਨਾ, 30 ਜਨਵਰੀ : ਦਖਣੀ ਯਮਨ ਦੇ ਅਦਨ ਸ਼ਹਿਰ ਵਿਚ ਇਕ ਨਾਕੇ ‘ਤੇ ਹੋਏ ਆਤਮਘਾਤੀ ਕਾਰ ਬੰਬ ਹਮਲੇ ਵਿਚ ਸੱਤ ਲੋਕਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਸੁਰੱਖਿਆ ਅਧਿਕਾਰੀਆਂ ਨੇ ਦਿਤੀ ਹੈ।
ਕਲ ਕੀਤੇ ਗਏ ਇਸ ਹਮਲੇ ਦੀ ਜ਼ੁੰਮੇਵਾਰੀ ਯਮਨ ਵਿਚ ਇਸਲਾਮਿਕ ਸਟੇਟ ਨਾਲ ਸਬੰਧਤ ਇਕ ਸਮੂਹ ਨੇ ਟਵੀਟਰ ‘ਤੇ ਪੋਸਟ ਕਰ ਕੇ ਦਿਤੀ ਹੈ। ਪਰ ਸਮੂਹ ਦੇ ਸਮਰਥਕਾਂ ਦੁਆਰਾ ਟਵਿਟਰ ‘ਤੇ ਕੀਤੇ ਗਏ ਇਸ ਦਾਅਵੇ ਦੀ ਪੁਸ਼ਟੀ ‘ਤੇ ਕਰਨਾ ਸੰਭਵ ਨਹੀਂ ਹੈ।
ਚਸਮਦੀਦਾਂ ਨੇ ਦਸਿਆ ਕਿ ਫ਼ਾਇਰ ਬ੍ਰਿਗੇਡ ਮੁਲਾਜ਼ਮਾਂ ਅਤੇ ਐਂਬੂਲੈਂਸਾਂ ਭੀੜਭਾੜ ਵਾਲੇ ਕ੍ਰੇਟਰ ਜ਼ਿਲ੍ਹੇ ਵਿਚ ਘਟਨਾ ਵਾਲੀ ਥਾਂ ‘ਤੇ ਪਹੁੰਚੇ। ਅਧਿਕਾਰੀਆਂ ਨੇ ਦਸਿਆ ਕਿ ਹਮਲੇ ਵਿਚ ਅੱਠ ਲੋਕ ਜ਼ਖ਼ਮੀ ਹੋਏ ਹਨ। ਘਟਨਾ ਵਾਲੀ ਥਾਂ ‘ਤੇ ਮਾਨਵ ਅੰਗ ਲਿਖਰੇ ਪਏ ਸਨ।
ਅਧਿਕਾਰੀਆਂ ਨੂੰ ਸੂਚਨਾ ਮਿਲੀ ਸੀ ਕਿ ਆਈਐਸ ਦੇ ਅਤਿਵਾਦੀ ਔਰਤਾਂ  ਦੇ ਭੇਸ ਵਿਚ ਆ ਸਕਦੇ ਹਨ। ਇਸ ਸੂਚਨਾ ਤੋਂ ਬਾਅਦ ਮਹਿਲਾ ਅਤੇ ਪੁਰਸ਼ ਪੁਲਿਸ ਕਰਮੀਆਂ ਦੀ ਗਿਣਤੀ ਨਾਕੇ ‘ਤੇ ਵਧਾ ਦਿਤੀ ਗਈ ਹੈ।
ਕਲ ਹੋਏ ਇਸ ਹਮਲੇ ਨਾਲ ਇਕ ਦਿਨ ਪਹਿਲਾਂ ਹੀ ਇਕ ਆਤਮਘਾਤੀ ਹਮਲਾਵਰ ਨੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੇ ਘਰ ਨੇੜੇ ਅਪਣਾ ਵਾਹਨ ਉਡਾ ਲਿਆ ਸੀ। ਇਸ ਹਮਲੇ ਵਿਚ ਘੱਟ ਤੋਂ ਘੱਟ ਸੱਤ ਲੋਕ ਮਾਰੇ ਗਏ ਸਨ ਅਤੇ ਇਸਲਾਮਿਕ ਸਟੇਟ ਨਾਲ ਸਬੰਧਤ ਸਮੂਹ ਨੇ ਇਸ ਦੀ ਜ਼ੁੰਮੇਵਾਰੀ ਲਈ ਸੀ।



from Punjab News – Latest news in Punjabi http://ift.tt/1Kiqeb9
thumbnail
About The Author

Web Blog Maintain By RkWebs. for more contact us on rk.rkwebs@gmail.com

0 comments