ਵਾਸ਼ਿੰਗਟਨ, 30 ਜਨਵਰੀ : ਅਮਰੀਕੀ ਵਿਦੇਸ਼ ਮੰਤਰਾਲੇ ਨੇ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਦੇ ਨਿਜੀ ਤੋਂ ਭੇਜੀਆਂ ਸੱਤ ਈਮੇਲ ਲੜੀਆਂ ਨੂੰ ਜਾਰੀ ਕੀਤੇ ਜਾਣ ‘ਤੇ ਰੋਕ ਲਗਾ ਦਿਤੀ ਹੈ ਅਤੇ ਨਾਲ ਹੀ ਮੰਤਰਾਲੇ ਨੇ ਪਹਿਲੀ ਵਾਰ ਇਹ ਵੀ ਮੰਨਿਆ ਹੈ ਕਿ ਉਨ੍ਹਾਂ ਦੇ ਘਰ ਦੇ ਸਰਵਰ ‘ਤੇ ਕਈ ਬੇਹਦ ਗੁਪਤ ਸਰਕਾਰੀ ‘ਰਾਜ਼’ ਹਨ।
ਵਿਦੇਸ਼ ਮੰਤਰਾਲਾ ਕੁਲ 22 ਦਸਤਾਵੇਜ਼ਾਂ ਵਾਲੀ ਇਨ੍ਹਾਂ ਸੱਤ ਈਮੇਲ ਲੜੀਆਂ ਨੂੰ ਦੇਣ ਤੋਂ ਇਨਕਾਰ ਕਰੇਗਾ। ਇਹ ਈਮੇਲ ਕੁਲ 37 ਪੰਨਿਆਂ ਦੀ ਹੈ। ਮੰਤਰਾਲੇ ਦੇ ਬੁਲਾਰੇ ਜਾਨ ਕਿਰਬੀ ਨੇ ਕਿਹਾ,” ਜਿਸ ਸਮੇਂ ਇਨ੍ਹਾਂ ਦਸਤਾਵੇਜ਼ਾਂ ਨੂੰ ਭੇਜਿਆ ਗਿਆ ਸੀ, ਉਸ ਸਮੇਂ ਇਨ੍ਹਾਂ ਨੂੰ ਗੁਪਤ ਐਲਾਨ ਨਹੀਂ ਕੀਤਾ ਗਿਆ ਸੀ।”
ਉਨ੍ਹਾਂ ਕਿਹਾ ਕਿ ਹੁਣ ਮੰਤਰਾਲਾ ਇਸ ਗੱਲ ਦੀ ਜਾਂਚ ਕਰ ਰਿਹਾ ਹੈ ਕਿ ਜਿਸ ਸਮੇਂ ਇਹ ਹਿਲੇਰੀ ਦੇ ਘਰ ਦੇ ਸਰਵਰ ‘ਤੇ ਉਨ੍ਹਾਂ ਦੇ ਨਿੱਜੀ ਈਮੇਲ ਖਾਤੇ ਤੋਂ ਈਮੇਲ ਕੀਤੇ, ਉਸ ਸਮੇਂ ਇਸ ਵਿਚ ਦਰਜ ਜਾਣਕਾਰੀ ਗੁਪਤ ਸੀ ਜਾਂ ਨਹੀਂ। –
from Punjab News – Latest news in Punjabi http://ift.tt/1m6oVAG

0 comments