ਟੋਰਾਂਟੋ : ਭਾਰਤੀ ਮੂਲ ਦੇ ਕੈਨੇਡੀਅਨ ਸਿੱਖ ਅਮਰੀਕ ਸਿੰਘ ਆਹਲੂਵਾਲੀਆ ਨੂੰ ਓਂਟਾਰੀਓ ‘ਚ ਕੈਨੇਡੀਅਨ ਪੁਲਸ ਆਫ ਪੀਲ ਰੀਜ਼ਨ ਦਾ ਮੁਖੀ ਚੁਣਿਆ ਗਿਆ ਹੈ। ਉਨ੍ਹਾਂ ਨੂੰ ਬਰੈਂਪਟਨ ਦੀ ਮੇਅਰ ਲਿੰਡਾ ਜੈਫਰੀ ਤੇ ਮਿਸੀਸਾਗਾ ਦੇ ਮੇਅਰ ਬਰੋਨੀ ਕਰਾਉਂਬੀ ਦੀ ਪੂਰਨ ਹਮਾਇਤ ਪ੍ਰਾਪਤ ਹੈ। ਇਸ ਚੋਣ ਪਿੱਛੋਂ ਟੋਰਾਂਟੋ ਸਟਾਰ ਅਖ਼ਬਾਰ ਨਾਲ ਗੱਲਬਾਤ ਕਰਦਿਆਂ ਆਹਲੂਵਾਲੀਆ ਨੇ ਕਿਹਾ ਕਿ ਮੈਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਅਸੀਂ ਬਹੁਤ ਹੀ ਸ਼ਾਨਦਾਰ ਮੁਲਕ ਵਿਚ ਰਹਿ ਰਹੇ ਹਾਂ। ਉਨ੍ਹਾਂ ਦੱਸਿਆ ਕਿ ਉਹ ਜਦੋਂ 40 ਸਾਲ ਪਹਿਲਾਂ ਕੈਨੇਡਾ ਆਏ ਸਨ ਤਾਂ ਉਨ੍ਹਾਂ ਦੀ ਜੇਬ ਵਿਚ ਸਿਰਫ ਸੱਤ ਡਾਲਰ ਸਨ। ਉਨ੍ਹਾਂ ਕਿਹਾ ਕਿ ਇਸ ਵੇਲੇ ਉਨ੍ਹਾਂ ਨੂੰ ਜਿਸ ਅਹੁਦੇ ਲਈ ਚੁਣਿਆ ਗਿਆ ਹੈ ਉਹ ਬਹੁਤ ਹੀ ਜ਼ਿੰਮੇਵਾਰੀ ਵਾਲਾ ਹੈ। ਉਹ ਪੂਰੀ ਕੋਸ਼ਿਸ਼ ਕਰਨਗੇ ਕਿ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ। ਕੈਨੇਡਾ ਵਿਚ ਨਵਦੀਪ ਸਿੰਘ ਬੈਂਸ ਤੇ ਹਰਜੀਤ ਸਿੰਘ ਸੱਜਣ ਦੇ ਕੈਬਨਿਟ ਮੰਤਰੀ ਬਣਨ ਪਿੱਛੋਂ ਆਹਲੂਵਾਲੀਆ ਤੀਜੇ ਸਿੱਘ ਹਨ ਜੋ ਕੈਨੇਡਾ ਵਿਚ ਮਹੱਤਵਪੂਰਨ ਸਰਕਾਰੀ ਅਹੁਦੇ ‘ਤੇ ਨਿਯੁਕਤ ਕੀਤੇ ਗਏ ਹਨ। ਫਰਵਰੀ 2011 ‘ਚ ਅਮਰੀਕ ਸਿੰਘ ਆਹਲੂਵਾਲੀਆ ਨੂੰ ਪਹਿਲੀ ਵਾਰ ਸੂਬਾਈ ਪੁਲਸ ਬੋਰਡ ਵਿਚ ਨਿਯੁਕਤ ਕੀਤਾ ਗਿਆ ਸੀ ਅਤੇ ਅਪ੍ਰੈਲ 2014 ‘ਚ ਉਨ੍ਹਾਂ ਨੂੰ ਮੁੜ ਉਸੇ ਅਹੁਦੇ ‘ਤੇ ਨਿਯੁਕਤ ਕੀਤਾ ਗਿਆ।
ਸਵੈ ਸੇਵੀ ਕੰਮਾਂ ਲਈ ਮਸ਼ਹੂਰ ਹਨ ਆਹਲੂਵਾਲੀਆ
ਅਮਰੀਕ ਸਿੰਘ ਆਹਲੂਵਾਲੀਆ ਕੈਨੇਡਾ ਦੇ ਪੰਜਾਬੀ ਭਾਈਚਾਰੇ ਲਈ ਆਪਣੇ ਸਵੈ ਸੇਵੀ ਕੰਮਾਂ ਲਈ ਬਹੁਤ ਮਸ਼ਹੂਰ ਹਨ। ਉਨ੍ਹਾਂ ਨੇ ਜਿੱਥੇ ਕੈਲਗਰੀ ਸਿੱਖ ਸੁਸਾਇਟੀ ਦੇ ਮੁਖੀ ਦੀ ਜ਼ਿੰਮੇਵਾਰੀ ਨਿਭਾਈ ਉੱਥੇ ਕਈ ਯੂਥ ਕੈਂਪ ਵੀ ਲਾਏ। ਉਹ ਵੱਖ -ਵੱਖ ਸਮਾਜ ਸੇਵੀ ਸੰਸਥਾਵਾਂ ਨਾਲ ਜੁੜੇ ਹੋਏ ਹਨ।
from Punjab News – Latest news in Punjabi http://ift.tt/1m6oVkk

0 comments