ਬਹਿਬਲ ਕਲਾਂ ਕਾਂਡ: ਤਿੰਨ ਦਰਜਨ ਤੋਂ ਵੱਧ ਚਸ਼ਮਦੀਦਾਂ ਨੇ ਕਾਟਜੂ ਕਮਿਸ਼ਨ ਕੋਲ ਦਰਜ ਕਰਾਏ ਬਿਆਨ

13101CD-_31-JAITU_-011

ਚਸ਼ਮਦੀਦਾਂ ਦੇ ਬਿਆਨ ਲੈਂਦੇ ਹੋਏ ਜਸਟਿਸ ਮਾਰਕੰਡੇ ਕਾਟਜੂ।

ਸਾਬਕਾ ਡੀਜੀਪੀ (ਜੇਲ੍ਹਾਂ) ਸ਼ਸ਼ੀਕਾਂਤ ਕਮਿਸ਼ਨ ਦੇ ਸਕੱਤਰ ਵਜੋਂ ਹੋੲੇ ਸ਼ਾਮਲ; ਸਰਕਾਰੀ ਧਿਰ ਪੱਖ ਲੈ ਕੇ ਨਾ ਪੁੱਜੀ
ਜੈਤੋ/ਕੋਟਕਪੂਰਾ, 31 ਜਨਵਰੀ : ਕਾਟਜੂ ਕਮਿਸ਼ਨ ਨੇ ਅੱਜ ਪਿੰਡ ਬਹਿਬਲ ਕਲਾਂ ਦੇ ਗੁਰਦੁਆਰੇ ਵਿਖੇ ਖੁੱਲ੍ਹਾ ਦਰਬਾਰ ਲਾਇਆ। ਇੱਥੇ ਕਰੀਬ 36 ਚਸ਼ਮਦੀਦਾਂ ਨੇ ਸਾਬਕਾ ਚੀਫ਼ ਜਸਟਿਸ ਮਾਰਕੰਡੇ ਕਾਟਜੂ ਕੋਲ ਕੋਟਕਪੂਰਾ ਅਤੇ ਬਹਿਬਲ ਕਲਾਂ ਘਟਨਾਵਾਂ ਬਾਰੇ ਬਿਆਨ ਦਰਜ ਕਰਵਾਏ। ਕਮਿਸ਼ਨ ਦੇ ਮੈਂਬਰ ਵੱਲੋਂ ਧਰਨਾਕਾਰੀਆਂ ’ਤੇ ਗੋਲੀਆਂ ਚਲਾਉਣ ਵਾਲੇ ਅਧਿਕਾਰੀਆਂ ਦਾ ਨਾਂ ਪੁੱਛੇ ਜਾਣ ਬਾਰੇ ਸਭ ਨੇ ਅਣਜਾਣਤਾ ਪ੍ਰਗਟਾਈ। ਤਿੰਨ ਉੱਘੇ ਸਿੱਖ ਪ੍ਰਚਾਰਕਾਂ ਨੇ ਕਮਿਸ਼ਨ ਸਾਹਮਣੇ ਅੱਖੀਂ ਦੇਖੀ ਦਾਸਤਾਨ ਬਿਆਨ ਕੀਤੀ। ਰਿਕਾਰਡ ਕੀਤੇ ਬਿਆਨਾਂ ਦੀ ਬਾਰੀਕੀ ਨਾਲ ਘੋਖ ਮਗਰੋਂ ਕਮਿਸ਼ਨ ਇਸ ਨੂੰ ਜਨਤਕ ਤੌਰ ’ਤੇ ਜਾਰੀ ਕਰੇਗਾ। ਜਾਂਚ ਦੇ ਫ਼ੈਸਲੇ ਨੂੰ ਆਧਾਰ ਬਣਾ ਕੇ ਮਾਮਲਾ ਅਦਾਲਤ ਵਿੱਚ ਜਾਣ ਦੇ ਵੀ ਆਸਾਰ ਪੈਦਾ ਹੋ ਗਏ ਹਨ। ਕਮਿਸ਼ਨ ਦੀ ਇਸ ਪੜਤਾਲ ਨੂੰ ਹਕੂਮਤ ਲਈ ‘ਭਵਿੱਖ ਦੀਆਂ ਮੁਸ਼ਕਿਲਾਂ’ ਵਜੋਂ ਦੇਖਿਆ ਜਾ ਰਿਹਾ ਹੈ।
ਬਹਿਬਲ ਕਾਂਡ ਵਿੱਚ ਜ਼ਖ਼ਮੀ ਹੋਏ ਬਹਿਬਲ ਖੁਰਦ ਦੇ ਨੌਜਵਾਨ ਬੇਅੰਤ ਸਿੰਘ ਨੂੰ ਬਿਆਨ ਦਰਜ ਕਰਾਉਣ ਲਈ ਕਾਰ ’ਤੇ ਲਿਆਂਦਾ ਗਿਆ। ਉਸ ਦੀ ਤਬੀਅਤ ਨੂੰ ਦੇਖਦਿਆਂ ਮਾਰਕੰਡੇ ਕਾਟਜੂ ਖ਼ੁਦ ਚੱਲ ਕੇ ਉਸ ਕੋਲ ਗਏ ਅਤੇ ਕਾਰ ਵਿੱਚ ਬੈਠ ਕੇ ਬਿਆਨ ਦਰਜ ਕੀਤੇ। ਬਹਿਬਲ ਕਾਂਡ ਵਿੱਚ ਮਾਰੇ ਗਏ ਸਰਾਵਾਂ ਪਿੰਡ ਦੇ ਗੁਰਜੀਤ ਸਿੰਘ ਦਾ ਦਾਦਾ ਪ੍ਰੀਤਮ ਸਿੰਘ ਤੇ ਨਾਨਾ ਸਰਬਣ ਸਿੰਘ ਵੀ ਇੱਥੇ ਮੌਜੂਦ ਸਨ। ਇਸੇ ਤਰ੍ਹਾਂ ਬਹਿਬਲ ਖੁਰਦ ਦੇ ਮਰਹੂਮ ਕ੍ਰਿਸ਼ਨ ਭਗਵਾਨ ਸਿੰਘ ਦੇ ਪਿਤਾ ਮਹਿੰਦਰ ਸਿੰਘ ਵੀ ਇੱਥੇ ਪੁੱਜੇ ਹੋਏ ਸਨ। ਪਾਵਨ ਸਰੂਪ ਦੀ ਬੇਅਦਬੀ ਦੇ ਕਥਿਤ ਝੂਠੇ ਦੋਸ਼ਾਂ ਵਿੱਚ ਜੇਲ੍ਹ ਜਾ ਕੇ ਆਏ ਪੰਜਗਰਾਈਂ ਖੁਰਦ ਦੇ ਸਕੇ ਭਰਾਵਾਂ ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਨੇ ਵੀ ਕਮਿਸ਼ਨ ਅੱਗੇ ਕਈ ਤੱਥ ਉਜਾਗਰ ਕੀਤੇ।

ਬਹਿਬਲ ਕਾਂਡ ਦਾ ਜ਼ਖ਼ਮੀ ਬੇਅੰਤ ਸਿੰਘ ਕਾਰ ਵਿੱਚ ਜਸਟਿਸ ਕਾਟਜੂ ਕੋਲ ਹੱਡ ਬੀਤੀ ਬਿਆਨਦਾ ਹੋਇਆ।

ਬਹਿਬਲ ਕਾਂਡ ਦਾ ਜ਼ਖ਼ਮੀ ਬੇਅੰਤ ਸਿੰਘ ਕਾਰ ਵਿੱਚ ਜਸਟਿਸ ਕਾਟਜੂ ਕੋਲ ਹੱਡ ਬੀਤੀ ਬਿਆਨਦਾ ਹੋਇਆ।

ਇਨ੍ਹਾਂ ਤੋਂ ਇਲਾਵਾ ਘਟਨਾਵਾਂ ਦੇ ਪ੍ਰਤੱਖਦਰਸ਼ੀ ਤੇ ਪੰਥਕ ਸੰਗਠਨਾਂ ਦੇ ਆਗੂਆਂ ਭਾਈ ਪੰਥਪ੍ਰੀਤ ਸਿੰਘ, ਭਾਈ ਹਰਜਿੰਦਰ ਸਿੰਘ ਤੇ ਭਾਈ ਸਤਨਾਮ ਸਿੰਘ ਚੰਧੜ ਨੇ ਅੱਖੀਂ ਦੇਖੀ ਗਾਥਾ ਬਿਆਨ ਕੀਤੀ। ਪਿੰਡ ਸਰਾਵਾਂ ਦੇ ਗੁਰਚਰਨ ਸਿੰਘ ਨੇ ਕਮਿਸ਼ਨ ਨੂੰ ਦੱਸਿਆ ਕਿ ਪੁਲੀਸ ਨੇ ਕਥਿਤ ਤੌਰ ’ਤੇ ਬਗ਼ੈਰ ਕਿਸੇ ਚਿਤਾਵਨੀ ਦੇ ਗੋਲੀਆਂ ਚਲਾਈਆਂ। ਉਸ ਨੇ ਦੋਸ਼ ਲਾਇਆ ਕਿ ਪੁਲੀਸ ਨੇ ਖ਼ੁਦ ਬੱਸ, ਜਿਪਸੀ, ਸਕਾਰਪੀਓ ਗੱਡੀ ਤੇ ਮੋਟਰਸਾਈਕਲ ਨੂੰ ਅੱਗ ਲਾਈ। ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਕੋਟਕਪੂਰੇ ਚੌਕ ਵਿੱਚ ਲੱਗੇ ਧਰਨੇ ਨੂੰ ਅਸਫ਼ਲ ਬਣਾਉਣ ਲਈ ਪ੍ਰਸ਼ਾਸਨ ਨੇ ਪੂਰੀ ਵਾਹ ਲਾਈ। ਉਥੋਂ ਜਬਰਦਸਤੀ ਆਗੂਆਂ ਨੂੰ ਚੁੱਕਿਆ ਤੇ ਸੰਗਤ ਨੂੰ ਖਦੇਡ਼ਨ ਲਈ ਅੱਥਰੂ ਗੈਸ, ਲਾਠੀਆਂ ਤੇ ਗੋਲੀਆਂ ਦੀ ਵਰਤੋਂ ਕੀਤੀ।
ਮਾਰਕੰਡੇ ਕਾਟਜੂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਖੁਲਾਸਾ ਕੀਤਾ ਕਿ ਸਰਕਾਰ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਘਟਨਾਵਾਂ ਦੀ ਜਾਂਚ ਲਈ ਇੱਕ ਕਮਿਸ਼ਨ ਬਣਾਇਆ ਪਰ ਲੋਕਾਂ ਦਾ ਉਸ ’ਤੇ ‘ਵਿਸ਼ਵਾਸ’ ਨਾ ਹੋਣ ਕਰਕੇ ਪੜਤਾਲ ਦੀ ਜ਼ਿੰਮੇਵਾਰੀ ਉਨ੍ਹਾਂ (ਮਾਰਕੰਡੇ ਕਾਟਜੂ) ਨੂੰ ਦੇ ਦਿੱਤੀ ਗਈ। ਉਨ੍ਹਾਂ ਸਪਸ਼ਟ ਕੀਤਾ ਕਿ ਹਲਫ਼ੀਆ ਬਿਆਨ ਜਾਂ ਜੋ ਤੱਥ ਜ਼ੁਬਾਨੀ ਦੱਸੇ ਗਏ ਹਨ, ਉਨ੍ਹਾਂ ਦੀ ਬਾਰੀਕੀ ਨਾਲ ਜਾਂਚ ਕਰਨ ਮਗਰੋਂ ਸਹੀ ਤੱਥ ਜਨਤਕ ਕੀਤੇ ਜਾਣਗੇ। ਅੱਗੇ ਲੋਕਾਂ ’ਤੇ ਨਿਰਭਰ ਹੈ ਕਿ ਉਹ ਦੋਸ਼ੀਆਂ ਨੂੰ ਸਜ਼ਾਵਾਂ ਦੁਆਉਣ ਲਈ ਮਾਮਲੇ ਨੂੰ ਹਾਈ ਕੋਰਟ ਵਿੱਚ ਲਿਜਾਣਗੇ ਜਾਂ ਨਹੀਂ। ਉਨ੍ਹਾਂ ਖੁਲਾਸਾ ਕੀਤਾ ਕਿ ਕਮਿਸ਼ਨ ਨੇ ਅੱਜ ਦੇ ਜਾਂਚ ਪ੍ਰੋਗਰਾਮ ਲਈ ਪੰਜਾਬ ਸਰਕਾਰ ਦੇ ਗ੍ਰਹਿ ਸਕੱਤਰ, ਮੁੱਖ ਸਕੱਤਰ ਤੇ ਪੁਲੀਸ ਦੇ ਡਾਇਰੈਕਟਰ ਜਨਰਲ ਨੂੰ ਕੁਝ ਦਿਨ ਪਹਿਲਾਂ ਸੂਚਨਾ ਭੇਜੀ ਸੀ। ਉਨ੍ਹਾਂ ਹੈਰਾਨੀ ਜਤਾਈ ਕਿ ਸਰਕਾਰੀ ਧਿਰ ਦਾ ਕੋਈ ਵੀ ਨੁਮਾਇੰਦਾ ਆਪਣੇ ਵੱਲੋਂ ਪੱਖ ਰੱਖਣ ਲਈ ਨਹੀਂ ਆਇਆ।
ਅੱਜ ਦੀ ਪੜਤਾਲ ਵਿੱਚ ਸਾਬਕਾ ਡੀਜੀਪੀ (ਜੇਲ੍ਹਾਂ) ਸ਼ਸ਼ੀ ਕਾਂਤ ਕਮਿਸ਼ਨ ਦੇ ਸਕੱਤਰ ਵਜੋਂ ਸ਼ਾਮਲ ਹੋਏ। ਉਨ੍ਹਾਂ ਤੋਂ ਇਲਾਵਾ ‘ਆਪ’ ਆਗੂ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ, ਸਿੱਖਜ਼ ਫਾਰ ਹਿਊਮਨ ਰਾਈਟਸ ਦੇ ਨੁਮਾਇੰਦੇ ਵਜੋਂ ਹਰਪਾਲ ਸਿੰਘ ਚੀਮਾ, ਐਡਵੋਕੇਟ ਅਮਰ ਸਿੰਘ ਚਹਿਲ, ਐਡਵੋਕੇਟ ਜੋਗਿੰਦਰ ਰਾਏ ਖੱਟੜ, ਜੱਟ ਮਹਾਂ ਸਭਾ ਦੇ ਸੂਬਾਈ ਸਕੱਤਰ ਮਨਪ੍ਰੀਤ ਸਿੰਘ ਸੇਖੋਂ ਤੇ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਸੁਰਜੀਤ ਸਿੰਘ ਬਾਬਾ ਵੀ ਮੌਜੂਦ ਸਨ।



from Punjab News – Latest news in Punjabi http://ift.tt/1SlxfuX
thumbnail
About The Author

Web Blog Maintain By RkWebs. for more contact us on rk.rkwebs@gmail.com

0 comments