ਬੁੱਧਵਾਰ ਤੋਂ ਭਗਤ ਸਿੰਘ ਮਾਮਲੇ ਦੀ ਸੁਣਵਾਈ ਕਰੇਗੀ ਪਾਕਿਸਤਾਨ ਅਦਾਲਤ

ਲਾਹੌਰ, 31 ਜਨਵਰੀ : ਆਜ਼ਾਦੀ ਦੀ ਲਡ਼ਾਈ ਦੌਰਾਨ ਇਕ ਬਰਤਾਨਵੀ ਅਧਿਕਾਰੀ ਦੀ ਹੱਤਿਆ ਦੇ ਦੋਸ਼ੀ ਕਰਾਰ ਦਿੱਤੇ ਗਏ ਭਗਤ ਸਿੰਘ ਨੂੰ ਨਿਰਦੋਸ਼ ਸਾਬਤ ਕਰਨ ਲਈ ਪਾਕਿਸਤਾਨ ਦੀ ਇਕ ਅਦਾਲਤ ਬੁੱਧਵਾਰ ਤੋਂ ਇਸ ਮਾਮਲੇ ਦੀ ਸੁਣਵਾਈ ਸ਼ੁਰੂ ਕਰੇਗੀ। ਬਰਤਾਨਵੀ ਸਰਕਾਰ ਵੱਲੋਂ ਭਗਤ ਸਿੰਘ ਨੂੰ ਫਾਂਸੀ ਦਿੱਤੇ ਜਾਣ ਤੋਂ ਕਰੀਬ 85 ਸਾਲ ਬਾਅਦ ਪਾਕਿਸਤਾਨੀ ਅਦਾਲਤ ਇਕ ਪਟੀਸ਼ਨ ਦੇ ਅਧਾਰ ’ਤੇ ਇਸ ਮਾਮਲੇ ਦੀ ਸੁਣਵਾਈ ਸ਼ੁਰੂ ਕਰ ਰਹੀ ਹੈ। ਲਾਹੌਰ ਹਾਈ ਕੋਰਟ ਦੇ ਚੀਫ ਜਸਟਿਸ ਇਜਾਜ਼ੁਲ ਅਹਿਸਨ ਨੇ ਜਸਟਿਸ ਖ਼ਾਲਿਦ ਮਹਿਮੂਦ ਦੀ ਅਗਵਾਈ ਹੇਠ ਇਕ ਬੈਂਚ ਕਾਇਮ ਕੀਤਾ ਹੈ ਜੋ ਤਿੰਨ ਫਰਵਰੀ ਤੋਂ ਮਾਮਲੇ ਦੀ ਸੁਣਵਾਈ ਸ਼ੁਰੂ ਕਰੇਗਾ।
ਇਸ ਪਟੀਸ਼ਨ ’ਤੇ ਆਖਰੀ ਸੁਣਵਾਈ ਮਈ 2013 ਵਿੱਚ ਜਸਟਿਸ ਸ਼ੁਜਾਤ ਅਲੀ ਖ਼ਾਨ ਨੇ ਕੀਤੀ ਸੀ। ਉਨ੍ਹਾਂ ਨੇ ਇਸ ਮਾਮਲੇ ਨੂੰ ਵੱਡੇ ਬੈਂਚ ਨੂੰ ਸੌਂਪਣ ਲਈ ਚੀਫ ਜਸਟਿਸ ਨੂੰ ਭੇਜ ਦਿੱਤਾ ਸੀ। ਭਗਤ ਸਿੰਘ ਮੈਮੋਰੀਅਲ ਫਾੳੂਂਡੇਸ਼ਨ ਦੇ ਪ੍ਰਧਾਨ ਵਕੀਲ ਇਮਤਿਆਜ਼ ਰਾਸ਼ਿਦ ਕੁਰੈਸ਼ੀ ਨੇ ਮਾਮਲੇ ਦੀ ਜਲਦੀ ਸੁਣਵਾਈ ਲਈ ਨਵੰਬਰ ਵਿੱਚ ਲਾਹੌਰ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਸੀ। ਪਟੀਸ਼ਨ ਵਿੱਚ ਕੁਰੈਸ਼ੀ ਨੇ ਕਿਹਾ ਸੀ ਕਿ ਭਗਤ ਸਿੰਘ ਇਕ ਆਜ਼ਾਦੀ ਘੁਲਾਟੀਆ ਸੀ ਤੇ ਉਸ ਨੇ ਭਾਰਤ ਦੀ ਆਜ਼ਾਦੀ ਦੀ ਲਡ਼ਾਈ ਲਡ਼ੀ ਸੀ।



from Punjab News – Latest news in Punjabi http://ift.tt/1VAu0xg
thumbnail
About The Author

Web Blog Maintain By RkWebs. for more contact us on rk.rkwebs@gmail.com

0 comments