ਆਸਟਰੇਲੀਆ ’ਤੇ ਕਲੀਨ ਸਵੀਪ ਨਾਲ ਭਾਰਤੀ ਟੀਮ ਬਣੀ ਨੰਬਰ ਇੱਕ

16-copy4ਸਿਡਨੀ, 31 ਜਨਵਰੀ : ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੇ ਅਰਧਸੈਂਕਡ਼ਿਆਂ ਤੋਂ ਬਾਅਦ ਸੁਰੇਸ਼ ਰੈਣਾ ਦੀ ਤੂਫ਼ਾਨੀ ਪਾਰੀ ਦੀ ਮਦਦ ਨਾਲ ਭਾਰਤ ਨੇ ਸ਼ੇਨ ਵਾਟਸਨ ਦੇ ਨਾਬਾਦ ਸੈਂਕਡ਼ੇ ਨੂੰ ਬੇਕਾਰ ਕਰਦਿਆਂ ਤੀਜੇ ਅਤੇ ਆਖਰੀ ਟੀ20 ਕੌਮਾਂਤਰੀ ਮੈਚ ਵਿੱਚ ਆਸਟਰੇਲੀਆ ਨੂੰ ਸੱਤ ਵਿਕਟਾਂ ਨਾਲ ਹਰਾ ਕੇ 3-0 ਨਾਲ ਕਲੀਨ ਸਵੀਪ ਕੀਤਾ ਅਤੇ ਦੁਨੀਆਂ ਦੀ ਨੰਬਰ ਇੱਕ ਟੀਮ ਵੀ ਬਣ ਗਿਆ। ਭਾਰਤ ਇਸ ਲਡ਼ੀ ਤੋਂ ਪਹਿਲਾਂ ਅੱਠਵੇਂ ਸਥਾਨ ’ਤੇ ਸੀ। ਟੀਮ ਇੰਡੀਆ ਇਸ ਤੋਂ ਬਿਨਾਂ ਟੈਸਟ ਕ੍ਰਿਕਟ ਵਿੱਚ ਪਹਿਲੇ ਅਤੇ ਇੱਕ ਰੋਜ਼ਾ ਵਿੱਚ ਦੂਜੇ ਸਥਾਨ ’ਤੇ ਹੈ। ਆਸਟਰੇਲੀਆ ਨੇ ਭਾਰਤ ਅੱਗੇ 198 ਦੌਡ਼ਾਂ ਦਾ ਟੀਚਾ ਰੱਖਿਆ ਜਿਸ ਦਾ ਪਿੱਛਾ ਕਰਦਿਆਂ ਭਾਰਤ ਨੇ ਰੋਹਿਤ (52) ਅਤੇ ਵਿਰਾਟ ਕੋਹਲੀ (50) ਦੇ ਅਰਧਸੈਂਕਡ਼ਿਆਂ ਤੋਂ ਇਲਾਵਾ ਰੈਣਾ ਦੀ ਨਾਬਾਦ 49 ਦੌਡ਼ਾਂ ਦੀ ਪਾਰੀ ਨਾਲ ਆਖਰੀ ਗੇਂਦ ਵਿੱਚ ਤਿੰਨ ਵਿਕਟ ’ਤੇ 200 ਦੌਡ਼ਾਂ ਬਣਾ ਕੇ ਟੀ20 ਕ੍ਰਿਕਟ ਵਿੱਚ ਟੀਚੇ ਦਾ ਪਿੱਛਾ ਕਰਦਿਆਂ ਆਪਣੀ ਤੀਜੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ। ਰੈਣਾ ਨੇ ਛੇ ਚੌਕੇ ਅਤੇ ਇੱਕ ਛੱਕਾ ਵੀ ਲਾਇਆ। ਰੈਣਾ ਨੇ ਯੁਵਰਾਜ ਸਿੰਘ (ਨਾਬਾਦ 15) ਨਾਲ ਚੌਥੇ ਵਿਕਟ ਲਈ 5.1 ਓਵਰ ਵਿੱਚ 53 ਦੌਡ਼ਾਂ ਦੀ ਸਾਂਝੀਦਾਰੀ ਕੀਤੀ। ਭਾਰਤ ਨੂੰ ਆਖਰੀ ਦੋ ਓਵਰਾਂ ਵਿੱਚ ਜਿੱਤ ਲਈ 22 ਦੌਡ਼ਾਂ ਚਾਹੀਦੀਆਂ ਸਨ, ਪਰ ਵਾਟਸਨ ਨੇ 19ਵੇਂ ਓਵਰ ਵਿੱਚ ਸਿਰਫ਼ ਪੰਜ ਦੌਡ਼ਾਂ ਦਿੱਤੀਆਂ। ਆਖਰੀ ਓਵਰ ਦੀਆਂ ਪਹਿਲੀਆਂ ਦੋ ਗੇਂਦਾਂ ਵਿੱਚ ਯੁਵਰਾਜ ਸਿੰਘ ਨੇ ਚੌਕਾ ਦੇ ਛੱਕਾ ਜਡ਼ਿਆ। ਇਸ ਦੌਡ਼ ਲੈਣ ਮਗਰੋਂ ਰੈਣਾ ਨੇ ਦੋ ਗੇਂਦਾਂ ਵਿੱਚ 2-2 ਦੌਡ਼ਾਂ ਬਣਾਈਆਂ ਅਤੇ ਆਖਰੀ ਗੇਂਦ ’ਤੇ ਚੌਕੇ ਨਾਲ ਭਾਰਤ ਨੂੰ ਜਿੱਤ ਦਿਵਾਈ। ਇਸ ਤੋਂ ਪਹਿਲਾਂ ਸ਼ੇਨ ਵਾਟਸਨ ਨੇ ਤੂਫਾਨੀ ਪਾਰੀ ਖੇਡਦਿਆਂ 71 ਗੇਂਦਾਂ ਵਿੱਚ ਛੇ ਛੱਕਿਆਂ ਅਤੇ 10 ਚੌਕਿਆਂ ਦੀ ਮਦਦ ਨਾਲ ਨਾਬਾਦ 124 ਦੌਡ਼ਾਂ ਬਣਾਈਆਂ ਜੋ ਟੀ20 ਕੌਮਾਂਤਰੀ ਕ੍ਰਿਕਟ ਦਾ ਦੂਜਾ ਸਭ ਤੋਂ ਵੱਡਾ ਨਿੱਜੀ ਸਕੋਰ ਹੈ। ਉਸ ਦੀ ਇਸ ਪਾਰੀ ਦੀ ਬਦੌਲਤ ਆਸਟਰੇਲੀਆ ਨੇ ਭਾਰਤ ਅੱਗੇ 198 ਦੌਡ਼ਾਂ ਦਾ ਟੀਚਾ ਰੱਖਿਆ।



from Punjab News – Latest news in Punjabi http://ift.tt/1Slxfv5
thumbnail
About The Author

Web Blog Maintain By RkWebs. for more contact us on rk.rkwebs@gmail.com

0 comments