ਇੱਕੋ ਸਵਾਲ ਨੇ ਲੋਕ ਸੇਵਾ ਕਮਿਸ਼ਨ ਨੂੰ ਉਲਝਾਇਆ

 ਪੀਪੀਐਸਸੀ ਦੀ ਇਮਾਰਤ ਦਾ ਬਾਹਰੀ ਦਿ੍ਸ਼।


ਪੀਪੀਐਸਸੀ ਦੀ ਇਮਾਰਤ ਦਾ ਬਾਹਰੀ ਦਿ੍ਸ਼।

ਪਟਿਆਲਾ, 30 ਜਨਵਰੀ : ਪੰਜਾਬ ਲੋਕ ਸੇਵਾ ਕਮਿਸ਼ਨ (ਪੀਪੀਐੱਸਸੀ) ਇੱਕ ਸਵਾਲ ਨੂੰ ਲੈ ਕੇ ਉਲਝਿਆ ਹੋਇਆ ਹੈ। ਇਸ ਸਬੰਧੀ ਮਾਹਿਰਾਂ ਦੀ ਰਾਇ ਲਈ ਜਾ ਰਹੀ ਹੈ ਤੇ ਹਾਈ ਕੋਰਟ ਵਿੱਚ ਇਸ ਸਵਾਲ ਸਬੰਧੀ ਜਵਾਬ ਪੇਸ਼ ਕਰਨਾ ਹੈ। ਇਸ ਸਵਾਲ ਨੂੰ ਲੈ ਕੇ ਇੱਕ ਪੀਸੀਐੱਸ (ਈ.ਬੀ.) ਦੇ ਉਮੀਦਵਾਰ ਨੇ ਹਾਈ ਕੋਰਟ ਵਿੱਚ ਗੁਹਾਰ ਲਾਈ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਪੀਸੀਐੱਸ (ਈ.ਬੀ.) ਦੇ 12 ਦਸੰਬਰ 2015 ਨੂੰ ਲਏ ਗਏ ਮੁੱਢਲੇ ਟੈਸਟ ਵਿੱਚ ਪਾਏ ਗਏ ਇੱਕ ਸਵਾਲ ‘ਢਕੀ ਰਿੱਝੇ ਕੋਈ ਨਾ ਬੁੱਝੇ’ ਨੇ ਪੀਪੀਐੱਸਸੀ ਨੂੰ ਸੰਕਟ ਵਿੱਚ ਪਾਇਆ ਹੋਇਆ ਹੈ ਜਿਸ ਸਬੰਧੀ ਜਲੰਧਰ ਦੇ ਦੇਵ ਕੁਮਾਰ ਨੇ ਹਾਈ ਕੋਰਟ ਵਿੱਚ ਪਟੀਸ਼ਨ ਪਾ ਕੇ ਇਨਸਾਫ਼ ਦੀ ਮੰਗ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਜੋ ਉਸ ਨੇ ਸਵਾਲ ਦਾ ਜਵਾਬ ਦਿੱਤਾ ਸੀ, ਉਹ ਸਹੀ ਸੀ ਜਿਸਨੂੰ ਗ਼ਲਤ ਕਰ ਦਿੱਤਾ ਗਿਆ ਹੈ ਜਿਸ ਕਰਕੇ ਉਹ ਮੁੱਖ ਇਮਤਿਹਾਨ ਤੋਂ ਬਾਹਰ ਹੋ ਗਿਆ ਹੈ। ਉਸ ਨੇ ਦੱਸਿਆ ਕਿ ਪ੍ਰਸ਼ਨ ਨੰਬਰ 38 ਵਿੱਚ ‘ਢਕੀ ਰਿੱਝੇ ਕੋਈ ਨਾ ਬੁੱਝੇ’ ਦੇ ਸਵਾਲ ਵਿੱਚ ਤਿੰਨ ਵਿਕਲਪ ਸਨ ਜਿਨ੍ਹਾਂ ਵਿੱਚ ਪਹਿਲਾ ਭੇਦ ਰੱਖਣਾ, ਦੂਜਾ ਅੰਦਰਖਾਤੇ ਸਹੀ ਜਾਣਾ, ਤੀਜਾ ਉਤਾਵਲੇ ਹੋਣਾ ਅਤੇ ਚੌਥਾ ਕੋਸ਼ਿਸ਼ ਕਰਨੀ ਦਿੱਤੇ ਗਏ ਸਨ। ਉਹ ਭੇਦ ਰੱਖਣਾ ਜਵਾਬ ਦੇ ਕੇ ਆਇਆ ਸੀ ਜੋ ਸਹੀ ਹੈ। ਇਸ ਪੇਪਰ ਵਿੱਚ ਹਰੇਕ ਪ੍ਰਸ਼ਨ ਦੇ ਸਹੀ ਉੱਤਰ ਦੇ 2.5 ਅੰਕ ਦਿੱਤੇ ਜਾਣੇ ਸਨ। ਉਸ ਦੇ ਪਾਸ ਹੋਣ ਵਿੱਚ ਸਿਰਫ਼ 2.5 ਅੰਕ ਹੀ ਘਟਦੇ ਸਨ। ਜੇਕਰ ਉਸ ਦਾ ਜਵਾਬ ਸਹੀ ਮੰਨ ਲਿਆ ਜਾਂਦਾ ਹੈ ਤਾਂ ਉਹ ਮੁੱਖ ਪੇਪਰ ਵਿੱਚ ਬੈਠਣ ਲਈ ਸਫ਼ਲ ਹੋ ਸਕਦਾ ਹੈ।
ਇਸ ਸਬੰਧੀ ਹਾਈ ਕੋਰਟ ਨੇ ਕਮਿਸ਼ਨ ਤੋਂ ਸਵਾਲ ਨੂੰ ਸਹੀ ਜਾਂ ਗ਼ਲਤ ਹੋਣ ਬਾਰੇ ਜਵਾਬ ਮੰਗਿਆ ਹੈ ਤੇ ਕਿਹਾ ਹੈ ਕਿ ਇਸ ਸਬੰਧੀ ਆਪਣੀ ਰਾਏ ਦੇਵੇ ਕਿ ਕਿਉਂ ਨਾ ਇਹ ਸਵਾਲ ਰੱਦ ਕਰ ਦਿੱਤਾ ਜਾਵੇ।

ਮਾਹਿਰਾਂ ਦੀ ਰਾਇ ਲਈ ਜਾ ਰਹੀ ਹੈ: ਅਧਿਕਾਰੀ

ਲੋਕ ਸੇਵਾ ਕਮਿਸ਼ਨ ਦੇ ਸਕੱਤਰ (ਇਮਤਿਹਾਨ) ਮਨਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਇਸ ਬਾਰੇ ਮਾਹਿਰਾਂ ਦੀ ਰਾਇ ਲਈ ਜਾ ਰਹੀ ਹੈ। ਜੋ ਵੀ ਮਾਹਿਰ ਆਪਣੀ ਦਰੁਸਤ ਰਾਏ ਪੇਸ਼ ਕਰਨਗੇ, ਉਸ ਸਬੰਧੀ ਜਵਾਬ ਹਾਈ ਕੋਰਟ ਵਿੱਚ ਦੇ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਉਲਝਣ ਦੀ ਕੋਈ ਗੱਲ ਨਹੀਂ ਹੈ।



from Punjab News – Latest news in Punjabi http://ift.tt/20f8dlp
thumbnail
About The Author

Web Blog Maintain By RkWebs. for more contact us on rk.rkwebs@gmail.com

0 comments