ਕਰਾਚੀ : ਪਾਕਿਸਤਾਨ ‘ਚ ਸ਼ਨਿਚਰਵਾਰ ਨੂੰ ਤਾਲਿਬਾਨ ਨੇ ਫੌਜ ਦੇ ਵਾਹਨ ਨੂੰ ਨਿਸ਼ਾਨਾ ਬਣਾ ਕੇ ਵੱਡਾ ਧਮਾਕਾ ਕੀਤਾ। ਇਸ ਘਟਨਾ ‘ਚ ਅੱਠ ਸਾਲਾ ਬੱਚੀ ਸਮੇਤ ਨੌਂ ਲੋਕਾਂ ਦੀ ਮੌਤ ਹੋ ਗਈ। ਮਿ੍ਰਤਕਾਂ ‘ਚ ਚਾਰ ਸੁਰੱਖਿਆ ਮੁਲਾਜ਼ਮ ਵੀ ਹਨ। ਤਾਲਿਬਾਨੀ ਅੱਤਵਾਦੀਆਂ ਨੇ ਦੇਸ਼ ਦੇ ਅਸ਼ਾਂਤ ਬਲੂਚਿਸਤਾਨ ਸੂਬੇ ਦੀ ਰਾਜਧਾਨੀ ਕਵੇਟਾ ‘ਚ ਖੁਦ ਨੂੰ ਉਡਾ ਕੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ।
ਡੀਆਈਜੀ ਇਮਤਿਆਜ਼ ਸ਼ਾਹ ਨੇ ਦੱਸਿਆ ਕਿ ਹਮਲਾ ਜ਼ਿਲ੍ਹਾ ਅਦਾਲਤ ਦੇ ਨੇੜੇ ਕੀਤਾ ਗਿਆ। ਭੀੜ-ਭਾੜ ਵਾਲੇ ਇਸ ਇਲਾਕੇ ‘ਚ ਭਾਰੀ ਸੁਰੱਖਿਆ ਵਿਵਸਥਾ ਰਹਿੰਦੀ ਹੈ। ਸੂਬਾਈ ਗਵਰਨਰ ਨੇ ਬੁਲਾਰੇ ਅਨਵਰ ਓਲ ਹਕ ਨੇ ਦੱਸਿਆ ਕਿ ਧਮਾਕੇ ‘ਚ 40 ਲੋਕ ਜ਼ਖਮੀ ਹੋਏ ਹਨ। ਇਨ੍ਹਾਂ ‘ਚੋਂ ਅੱਠ ਦੀ ਹਾਲਤ ਗੰਭੀਰ ਹੈ। ਧਮਾਕੇ ਨਾਲ ਆਲੇ-ਦੁਆਲੇ ਦੀਆਂ ਇਮਾਰਤਾਂ ਨੂੰ ਵੀ ਨੁਕਸਾਨ ਪੁੱਜਾ ਹੈ। ਤਾਲਿਬਾਨ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਪੇਸ਼ਾਵਰ ਨਾਲ ਲੱਗਦੇ ਚਾਰਸੱਦਾ ਦੇ ਬਾਸ਼ਾ ਖਾਨ ਯੂਨੀਵਰਸਿਟੀ ‘ਤੇ ਹਮਲੇ ਤੋਂ ਬਾਅਦ ਤਾਲਿਬਾਨ ਦਾ ਪਾਕਿਸਤਾਨ ‘ਚ ਇਹ ਪਹਿਲਾ ਵੱਡਾ ਹਮਲਾ ਹੈ।
28 ਅੱਤਵਾਦੀ ਮਾਰੇ ਗਏ
ਅਫ਼ਗਾਨਿਸਤਾਨ ‘ਚ ਡਰੋਨ ਹਮਲਿਆਂ ‘ਚ ਘੱਟ ਤੋਂ ਘੱਟ 28 ਅੱਤਵਾਦੀ ਮਾਰੇ ਗਏ ਅਤੇ 10 ਹੋਰ ਜ਼ਖਮੀ ਹੋ ਗਏ। ਮਾਰੇ ਗਏ ਅੱਤਵਾਦੀ ਆਈਐਸ ਨਾਲ ਜੁੜੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਨੇ ਸ਼ੁੱਕਰਵਾਰ ਦੀ ਰਾਤ ਨਾਂਗਰਹਾਰ ਸੂਬੇ ਦੇ ਅਚਿਨ ਅਤੇ ਕੋਟ ਜ਼ਿਲਿ੍ਹਆਂ ‘ਚ ਆਈਐਸ ਿਠਕਾਣਿਆਂ ‘ਤੇ ਹਮਲਾ ਕੀਤਾ ਸੀ।
15 ਜਵਾਨਾਂ ਦੀ ਮੌਤ
ਇਰਾਕ ‘ਚ ਸ਼ਨਿਚਰਵਾਰ ਨੂੰ ਆਈਐਸ ਦੇ ਹਮਲਿਆਂ ‘ਚ 15 ਫੌਜੀਆਂ ਦੀ ਮੌਤ ਹੋ ਗਈ ਅਤੇ 21 ਜਵਾਨ ਜ਼ਖਮੀ ਹੋ ਗਏ। ਸਿਨਹੂਆ ਮੁਤਾਬਕ ਅਨਵਾਰ ਸੂਬੇ ਦੇ ਐਨਐਲ ਅਸਦ ‘ਚ ਫੌਜੀ ਅੱਡੇ ‘ਤੇ ਇਕ ਅੱਤਵਾਦੀ ਨੇ ਧਮਾਕਾਖੇਜ਼ ਸਮੱਗਰੀ ਨਾਲ ਲੱਦੀ ਕਾਰ ਨਾਲ ਖੁਦ ਨੂੰ ਉਡਾ ਲਿਆ। ਇਸ ਹਮਲੇ ‘ਚ ਨੌਂ ਫੌਜੀਆਂ ਦੀ ਮੌਤ ਹੋ ਗਈ ਅਤੇ 16 ਜ਼ਖਮੀ ਹੋ ਗਏ। ਧਮਾਕੇ ‘ਚ ਕਈ ਫੌਜੀ ਵਾਹਨਾਂ ਨੂੰ ਵੀ ਨੁਕਸਾਨ ਪੁੱਜਾ। ਰਮਾਦੀ ਦੇ ਸੂਫੀਆਹ ‘ਚ ਇਕ ਹੋਰ ਹਮਲੇ ‘ਚ ਛੇ ਫੌਜੀਆਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖ਼ਮੀ ਹੋ ਗਏ।
from Punjab News – Latest news in Punjabi http://ift.tt/1S82GbV
0 comments