* ਸਿਆਸੀ ਦਾਅ
– ਉਪ ਰੱਖਿਆ ਮੰਤਰੀ ਨੂੰ ਜਾਨਨਸ਼ੀਨ ਚੁਣ ਸਕਦੇ ਹਨ ਰੂਸੀ ਰਾਸ਼ਟਰਪਤੀ
– 43 ਸਾਲਾ ਡਿਊਮਿਨ ਦੇ ਬਹਾਦਰੀ ਦੇ ਕਿੱਸੇ ਮੀਡੀਆ ‘ਚ ਛਾਏ
ਨਵੀਂ ਦਿੱਲੀ : ਅਗਲੇ ਕੁਝ ਸਾਲਾਂ ਵਿਚ ਰੂਸ ਦੀ ਅਗਵਾਈ ਇਕ ਫ਼ੌਜੀ ਹੀਰੋ ਕਰਦਾ ਨਜ਼ਰ ਆ ਸਕਦਾ ਹੈ। ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ 2018 ਵਿਚ ਅਲੈਕਸੇਈ ਡਿਊਮਿਨ ਨੂੰ ਆਪਣਾ ਜਾਨਨਸ਼ੀਨ ਚੁਣ ਸਕਦੇ ਹਨ। ਅਚਾਨਕ ਰੂਸੀ ਮੀਡੀਆ ਵਿਚ ਡਿਊਮਿਨ ਦੀ ਬਹਾਦਰੀ ਦੇ ਕਿੱਸੇ ਛਪੇ ਹਨ ਤੇ ਤੇਜ਼ੀ ਨਾਲ ਉਸ ਨੂੰ ਤਰੱਕੀ ਮਿਲੀ ਹੈ, ਜਿਸ ਤੋਂ ਇਹੀ ਅੰਦਾਜ਼ੇ ਲਗਾਏ ਜਾ ਰਹੇ ਹਨ। ਦੋ ਮਹੀਨੇ ਪਹਿਲਾਂ ਉਪ ਰੱਖਿਆ ਮੰਤਰੀ ਬਣਾਏ ਗਏ ਡਿਊਮਿਨ ਨੂੰ ਇਸੇ ਹਫ਼ਤੇ ਰਣਨੀਤਕ ਤੌਰ ‘ਤੇ ਮਹੱਤਵਪੂਰਨ ਤੁਲਾ ਇਲਾਕੇ ਵਿਚ ਗਵਰਨਰ ਵਜੋਂ ਜ਼ਿੰਮੇਵਾਰੀ ਸੌਂਪੀ ਗਈ ਹੈ।
ਡੇਲੀ ਮੇਲ ਮੁਤਾਬਕ ਉਹ ਰੂਸ ਦੀ ਸਪੈਸ਼ਲ ਆਪ੍ਰੇਸ਼ਨ ਫੋਰਸ ਦੇ ਕਮਾਂਡਰ ਰਹੇ ਹਨ। ਇਕ ਵੇਲੇ ਉਹ ਪੁਤਿਨ ਦਾ ਬਾਡੀਗਾਰਡ ਵੀ ਸੀ। 2014 ਵਿਚ ਯੁਕਰੇਨ ਵਿਚ ਰੂਸੀ ਮੁਹਿੰਮ ਦਾ ਸੰਚਾਲਨ ਉਸੇ ਨੇ ਕੀਤਾ ਸੀ। ਉਸ ਨੇ ਫ਼ੌਜੀ ਸਰਵਿਸ ਵਿਚ ਉਪ ਮੁਖੀ ਵਜੋਂ ਸੇਵਾਵਾਂ ਦਿੱਤੀਆਂ ਹਨ। ਪੁਤਿਨ ਦੀ ਆਈਸ ਹਾਕੀ ਟੀਮ ਵਿਚ ਡਿਊਮਿਨ ਗੋਲਕੀਪਰ ਸੀ।
ਯੁਕਰੇਨ ਵਿਚ ਸਫਲਤਾ ਮਗਰੋਂ ਡਿਊਮਿਨ ਨੂੰ ‘ਹੀਰੋ ਆਫ ਰਸ਼ੀਆ’ ਐਵਾਰਡ ਨਾਲ ਨਵਾਜ਼ਿਆ ਗਿਆ ਸੀ। ਇਸ ਮਗਰੋਂ ਉਪ ਰੱਖਿਆ ਮੰਤਰੀ ਬਣਾਇਆ ਗਿਆ। ਇੰਨੀ ਛੇਤੀ ਤੁਲਾ ਦਾ ਗਵਰਨਰ ਬਣਾਉਣ ਤੋਂ ਵੀ ਲੱਗਦਾ ਹੈ ਕਿ ਪੁਤਿਨ ਛੇਤੀ ਵੱਡਾ ਐਲਾਨ ਵੀ ਕਰ ਦੇਣਗੇ। ਰੂਸ ਦੇ ਸੀਨੀਅਰ ਟੀਵੀ ਤੇ ਰੇਡੀਓ ਐਂਕਰ ਸੇਰਜੀ ਡੋਰੈਂਕੋ ਨੇ ਦੱਸਿਆ ਕਿ ਡਿਊਮਿਨ ਹੀ ਆਉਂਦੇ ਦਿਨੀਂ ਪੁਤਿਨ ਦਾ ਜਾਨਸ਼ੀਨ ਹੋਵੇਗਾ।
from Punjab News – Latest news in Punjabi http://ift.tt/1QO4yTY
0 comments