-ਨਿਸ਼ਾਨ ਸਿੰਘ ਮੂਸੇ
ਗੁਰੂ ਨਾਨਕ ਸਾਹਿਬ ਜੀ ਦੇ ਜਨਮ ਤੋਂ ਸਿੱਖ ਕੌਮ ਹੋਂਦ ਵਿੱਚ ਆਈ, ਜਦੋਂ ਗੁਰੂ ਨਾਨਕ ਦੇਵ ਜੀ ਨੂੰ ਪੰਡਿਤਾਂ ਨੇ ਜਨੇਊ ਪਾਉਣ ਲਈ ਕਿਹਾ, ਤਾਂ ਗੁਰੂ ਜੀ ਨੇ ਜਨੇਊ ਪਾਉਣ ਤੋਂ ਸਾਫ ਨਾਂਹ ਕਰ ਦਿੱਤੀ। ਉਹਨਾਂ ਨੇ ਸਾਫ ਲਫਜ਼ਾਂ ਵਿੱਚ ਪੰਡਿਤ ਨੂੰ ਕਿਹਾ ਜਿਹੜਾ ਜਨੇਊ ਮੇਰੀ ਮਾਂ ਨਹੀਂ ਪਾ ਸਕਦੀ, ਭੈਣ ਨਹੀਂ ਪਾ ਸਕਦੀ, ਮੈਂ ਉਸ ਜਨੇਊ ਨੂੰ ਕਿਉਂ ਧਾਰਨ ਕਰਾਂ, ਜਿਸ ਦਿਨ ਪੰਡਿਤ ਨੂੰ ਗੁਰੂ ਜੀ ਜਨੇਊ ਪਾਉਣ ਤੋਂ ਨਾਂਹ ਕੀਤੀ ਹੋਵੇਗੀ ਕੀ ਉਸ ਦਿਨ ਪੰਡਿਤ ਚੈਨ ਨਾਲ ਘਰ ਬੈਠ ਗਿਆ ਹੋਵੇਗਾ? ਨਹੀਂ ਉਸ ਦਿਨ ਤੋਂ ਹੀ ਵਿਊਂਤਾਂ ਬਣਾਉਣੀਆਂ ਸ਼ੁਰੂ ਹੋ ਗਈਆਂ ਸਨ, ਕਿ ਇਹ ਕੌਣ ਲੋਗ ਹਨ, ਜਿਹੜੇ ਜਨੇਊ ਪਾਉਣ ਤੋਂ ਇਨਕਾਰ ਕਰਦੇ ਹਨ। ਇਹ ਭਾਰਤ ਦੇ ਬਹੁ ਗਿਣਤੀ ਹਿੰਦੂ ਸੰਗਠਨਾਂ ਵੱਲੋਂ ਘੱਟ ਗਿਣਤੀ ਕੌਮਾਂ ਨੂੰ ਨਿਗਲਣ ਦੀਆਂ ਸਾਜ਼ਿਸ਼ਾਂ ਸੀਨਾ ਬਸੀਨਾ ਚੱਲਦੀਆਂ ਰਹੀਆਂ, ਇਹ ਕੱਟੜਤਾ ਦਾ ਜ਼ਹਿਰ ਭਾਰਤ ਦੇ ਕੁਝ ਸੰਗਠਨਾਂ ਦੇ ਪਸੀਨੇ ਅੰਦਰ ਗੰਦੇ ਜਰਾਸੀਨ ਵਾਂਗੂੰ ਚਿੰਬੜਿਆ ਸੀ। ਹਿੰਦੂ ਕੌਮ ਦੀ ਭਾਰਤ ਅੰਦਰ ਇਸਲਾਮ ਦੇ ਮੁਸਲਿਮ ਵਰਗ ਨਾਲ ਵੀ ਕਈ ਤਰ੍ਹਾਂ ਦੀ ਧਰਾਤਲ ਖਹਿ ਭੇੜ ਚੱਲਦੀ ਸੀ।
ਧਾਰਮਿਕ ਤੌਰ ‘ਤੇ ਵੀ ਅਤੇ ਰਾਜਸੀ ਵਿਚਾਰਧਾਰਾ ਦੇ ਖੇਤਰ ਅੰਦਰ ਵੀ ਭਾਰਤ ਅੰਦਰ ਮੁਸਲਿਮ ਵਰਗ ਵੀ ਹਿੰਦੂ ਰਾਸ਼ਟਰਵਾਦ ਲਈ ਵੱਡੀ ਚੁਣੌਤੀ ਸੀ, ਜਿਥੇ ਹਿੰਦੂਵਾਦ ਸਿੱਖ ਕੌਮ ਨੂੰ ਆਪਣੇ ਅੰਦਰ ਜਜ਼ਬ ਕਰਨ ਦੀਆਂ ਨੀਤੀਆਂ ਖੇਡਦਾ ਸੀ, ਉਥੇ ਹੀ ਮੁਸਲਿਮ ਵਰਗ ਲਈ ਦੋਹਰੀ ਮਾਨਸਿਕਤਾ ਦਾ ਸ਼ਿਕਾਰ ਸੀ। ਅਧਿਆਤਮਕ ਪੱਖ ਤੋਂ ਇਹ ਹਿੰਦੂ ਧਰਮ ਇਸਲਾਮ ਨਾਲੋਂ ਕਈ ਦਰਜੇ ਉਤਮ ਸਮਝਣ ਦੀ ਗੁਮਾਨ ਭਰੀ ਸੋਚ ਰੱਖਦਾ ਸੀ, ਓਥੇ ਹੀ ਜਿਸਮਾਨੀ ਪੱਖ ਤੋਂ ਹੀਣ ਭਾਵਨਾ ਦੀ ਮਰਜ਼ ਦਾ ਸ਼ਿਕਾਰ ਸੀ। ਲੜਾਕੂ ਬਿਰਤੀ ਤੇ ਸਮਰੱਥਾ ਪੱਖੋਂ ਹਿੰਦੂ ਸਮਾਜ ਆਪਣੇ ਆਪ ਨੂੰ ਹੀਣਾ ਮਹਿਸੂਸ ਕਰਦਾ ਸੀ। ਇਸੇ ਲਈ ਸਿੱਖ ਕੌਮ ਦੀ ਜੁਝਾਰੂ ਪਰੰਪਰਾ ਨੂੰ ਹਥਿਆਉਣ ਦੇ ਸੁਚੇਤ ਉਪਰਾਲੇ ਇਸ ਨੇ ਆਰੰਭੇ ਸਨ। ਸੁਰਿੰਦਰ ਨਾਥ ਬੈਨਰਜੀ 1877 ਵਿੱਚ ਆਪਣੇ ਭਾਸ਼ਣ ਅੰਦਰ ਗੁਰੂ ੋੌਬਿੰਦ ਸਿੰਘ ਜੀ ਦੀ ਤੁਲਨਾ ਸ਼ਿਵਾਜੀ ਮਰਹੱਟੇ ਨਾਲ ਕਰਦੇ ਹੋਏ ਗੁਰੂ ਜੀ ਨੂੰ ਹਿੰਦੂ ਕੌਮ ਦੇ ਨਾਇਕ ਵਜੋਂ ਵਡਿਆਉਣਾ ਸ਼ੁਰੂ ਕਰ ਦਿੱਤਾ ਸੀ, ਇਸੇ ਤਰ੍ਹਾਂ ਸਵਾਮੀ ਵਿਵੇਕਾਨੰਦ ਨੇ ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਹਿੰਦੂ ਜਾਤੀ ਦੇ ਸਭ ਨਾਲੋਂ ਤੇਜਸਵੀ ਦੱਸ ਕੇ ਹਿੰਦੂ ਵੀਰ ਪੁਰਸ਼ਾਂ ਦੀ ਕਤਾਰ ਵਿੱਚ ਸ਼ਾਮਿਲ ਕਰਨ ਦੀ ਕਵਾਇਦ ਆਰੰਭੀ ਸੀ। ਵੀਹਵੀਂ ਸਦੀ ਦੇ ਆਰੰਭ ਵਿੱਚ ਹੀ ਇੰਗਲੈਂਡ ਹਿੰਦੂ ਰਾਸ਼ਟਰਵਾਦ ਦੀਆਂ ਸਰਗਰਮੀਆਂ ਦਾ ਤਕੜਾ ਕੇਂਦਰ ਬਣ ਚੁੱਕਾ ਸੀ, ਜਿਵੇਂ ਕਿ ਵੀਰ ਸਾਵਰਕਰ, ਲਾਲ ਲਾਜਪਤ ਰਾਏ, ਬਿਪਨ ਚੰਦਰਪਾਲ, ਪ੍ਰੋ- ਗੋਕਲ ਚੰਦ ਨਾਰੰਗ ਵਗੈਰਾ, ਨੇ ਸਿੱਖ ਭਾਈਚਾਰੇ ਨੂੰ ਹਿੰਦੂ ਰਾਸ਼ਟਰਵਾਦੀ ਧਾਰਾ ਵਿੱਚ ਸ਼ਾਮਿਲ ਕਰਨ ਲਈ ਬਾਕਾਇਦਾ ਵਿਉਂਤ-ਬੱਧ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਸਨ। ਇਸ ਮੰਤਵ ਲਈ 29 ਦਸੰਬਰ 1908 ਵਿੱਚ ਲੰਡਨ ਦੇ ਕੈਕਸਟਨ ਹਾਲ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਦੇ ਸਬੰਧ ਵਿੱਚ ਇੱਕ ਉਚੇਰੀ ਸਭਾ ਬੁਲਾ ਕੇ ਬਿਪਨ ਚੰਦਰਪਾਲ ਨੇ ਸਿੱਖਾਂ ਨੂੰ ਰਾਸ਼ਟਰਵਾਦ ਲਈ ਕੁਰਬਾਨੀ ਦੇਣ ਲਈ ਉਤੇਜਿਤ ਕੀਤਾ। ਸ਼ਾਤਰ ਪੰਡਿਤਾਂ ਨੇ ਇਥੇ ਸਿੱਖਾਂ ਨਾਲ ਇੱਕ ਚਾਲ ਖੇਡ ਕੇ ਇਸ ਦਾ ਨਾਮ ਵੰਦੇ ਮਾਤਰਮ ਖਾਲਸਾ ਰੱਖਿਆ।
ਇਸ ਤਰੀਕੇ ਦੀਆਂ ਯੋਜਨਾ ਬੱਧ ਕਈ ਤਕਰੀਰਾਂ ਕਰਕੇ ਸ਼ਾਤਰ ਦਿਮਾਗ ਆਗੂਆਂ ਨੇ ਸਿੱਖ ਕੌਮ ਨੂੰ ਆਪਣੇ ਜਾਲ ਵਿੱਚ ਫਸਾ ਕੇ ਸੰਘਰਸ਼ ਕਰਨ ਅਤੇ ਫਾਹੇ ਟੰਗਵਾਉਣ ਦਾ ਰਸਤਾ ਸਾਫ ਕਰ ਲਿਆ। ਹਿੰਦੂਆਂ ਖੇਡਿਆ ਹਰ ਪੱਤਾ ਸਿੱਧਾ ਪੈਣ ਲੱਗਾ, ਹਜ਼ਾਰਾਂ ਸਿੱਖ ਅਜ਼ਾਦੀ ਲਈ ਹੱਸ ਕੇ ਕੁਰਬਾਨ ਹੋਏ, ਆਖਰ ਹਿੰਦ-ਪਾਕਿ ਅੱਡ ਹੋ ਗਏ। ਮੁਸਲਮਾਨ ਆਪਣੀ ਕੌਮ ਲਈ ਵੱਖਰਾ ਖਿੱਤਾ ਲੈ ਕੇ ਵਿਸ਼ਵ ਪੱਧਰ ‘ਤੇ ਆਪਣੀ ਵੱਖਰੀ ਪਛਾਨ ਬਣਾ ਗਏ ਅਤੇ ਸਿੱਖ ਨਾ ਘਰ ਦੇ ਰਹੇ ਨਾ ਘਾਟ ਦੇ, ਡਿੱਕ ਡੋਲੇ ਖਾਂਦੀ ਸਿੱਖ ਕੌਮ ਦੇ ਲੀਡਰਾਂ ਨੇ ਭਾਰਤ ਅੰਦਰ ਹਿੰਦੂ ਵਰਗ ਨਾਲ ਰਹਿਣਾ ਠੀਕ ਸਮਝਿਆ, ਦੂਜੇ ਪਾਸੇ ਕੋਹ ਨਾ ਤੁਰੀ ਤੇ ਬਾਬਾ ਤਿਹਾਈ ਵਾਲੀ ਗੱਲ ਹੋਈ ਪਹਿਲਾ ਤਾਂ ਸਿੱਖਾਂ ਨੂੰ ਕੋਈ ਖਿੱਤਾ ਹੀ ਨਹੀਂ ਦਿੱਤਾ ਗਿਆ ਜੇਕਰ ਤਕੜੇ ਹੋ ਕੇ ਜੇਲ੍ਹਾਂ ਕੱਟਕੇ ਕੋਈ ਮਾੜਾ ਮੋਟਾ ਮਿਲਿਆ ਵੀ, ਉਹ ਦੋ ਭਾਸ਼ਾਈ ਮਿਲਿਆ ਬਾਕੀ ਰਾਜ ਇੱਕ ਭਾਸ਼ਾਈ ਅਤੇ ਇਹ ਦੋ ਭਾਸ਼ਾਈ, ਪੰਜਾਬੀ ਅਤੇ ਹਿੰਦੀ, ਸ਼ਾਤਰ ਦਿਮਾਗ ਹਰ ਹੀਲੇ ਸਿੱਖ ਕੌਮ ਦੇ ਜਮਹੂਰੀ ਹੱਕ ਖੋਹਣ ਨੂੰ ਕਾਹਲਾ ਹੈ ਅਤੇ ਹਰ ਤਰੀਕੇ ਨਾਲ ਸਿੱਖਾਂ ਅੰਦਰ ਘੁਸਪੈਠ ਕਰ ਕੇ ਕੋਝੀਆਂ ਚਾਲਾਂ ਸਮੇਂ-ਸਮੇਂ ‘ਤੇ ਚੱਲਦਾ ਰਹਿੰਦਾ ਹੈ। ਸਿੱਖੀ ਨੂੰ ਢਾਹ ਲਾਉਣ ਦੀ ਕੋਈ ਵੀ ਕਸਰ ਬਾਕੀ ਨਹੀਂ ਛੱਡਦਾ। ਗੁਰੂ ਵੱਲੋਂ ਬਖਸ਼ਿਸ਼ ਕੀਤੀ ਸਿੱਖੀ ਇਸ ਨੂੰ ਚੰਗੀ ਨਹੀਂ ਲੱਗਦੀ, ਜਿਹੜਾ ਬੜੇ ਸ਼ੌਕ ਨਾਲ ਗਾਉਂਦਾ ਸੀ ਪਗੜੀ ਸੰਭਾਲ ਜੱਟਾ ਪਗੜੀ, ਅੱਜ ਉਸ ਦੀ ਔਲਾਦ ਉਸੇ ਹੀ ਪਗੜੀ ਦੇ ਵੈਰ ਪਈ ਹੈ। ਜਿਨ੍ਹਾਂ ਨੇ ਆਪਣੀ ਹੱਡ ਭੰਨਵੀਂ ਮਿਹਨਤ ਕਰਕੇ ਦੇਸ਼ ਦਾ ਢਿੱਡ ਭਰਿਆ, ਉਹੀ ਅੱਜ ਇਸ ਦੇਸ਼ ਦੀਆਂ ਸਰਕਾਰਾ ਨੂੰ ਚੰਗਾ ਨਹੀਂ ਲੱਗਦਾ। ਆਰ ਐਸ ਐਸ ਦੇ ਹੱਥਾਂ ਵਿੱਚ ਖੇਡ ਰਹੀ ਭਾਰਤ ਸਰਕਾਰ ਘੱਟ ਗਿਣਤੀ ਕੌਮਾਂ ਨੂੰ ਆਪਣੇ ਵਿੱਚ ਜਜ਼ਬ ਕਰਨ ਨੂੰ ਤਰਲੋਮੱਛੀ ਹੋਈ ਪਈ ਹੈ, ਜਿਥੇ ਸਿੱਖ ਕੌਮ ਦਾ ਲੋਹਾ ਅਮਰੀਕਾ ਕੈਨੇਡਾ, ਇੰਗਲੈਂਡ ਵਰਗੇ ਦੇਸ਼ ਮੰਨ ਰਹੇ ਹਨ । ਪਰ ਅਹਿਸਾਨ ਫਰਾਮੋਸ਼ ਹਿੰਦੂ ਰਾਸ਼ਟਰਵਾਦ ਸਿੱਖਾਂ ਨੂੰ ਖਤਮ ਕਰਨ ਦੇ ਟੀਚੇ ਮਿੱਥ ਰਿਹਾ ਹੈ, 2070 ਤੱਕ ਸਿੱਖ ਕੌਮ ਦਾ ਖੁਰਾ ਖੋਜ ਮਿਟਾਉਣ ਦੀ ਨੀਤੀ ਤਹਿਤ ਬੀਤੀ 26 ਜਨਵਰੀ ਨੂੰ ਲੰਘੀ ਪਰੇਡ ਅੰਦਰ ਸਿੱਖ ਕੌਮ ਦੀ ਦਸਤਾਰ ਅਲੋਪ ਕਰਕੇ ਆਰ ਐਸ ਦੀਆਂ ਨੀਤੀਆਂ ਨੂੰ ਤਤਕਾਲੀ ਪ੍ਰਧਾਨ ਮੰਤਰੀ ਨੇ ਬੂਰ ਹੀ ਨਹੀਂ ਪਾਇਆ, ਸਗੋਂ ਕੌਮਾਂਤਰੀ ਪੱਧਰ ‘ਤੇ ਸਿੱਖ ਕੌਮ ਨੂੰ ਨੀਵਾਂ ਵਿਖਾਉਣ ਦੀਆਂ ਸਾਜ਼ਿਸ਼ਾਂ ਵੀ ਕੀਤੀਆਂ ਹਨ, ਜਦ ਕਿ ਫਰਾਂਸ ਅੰਦਰ ਸਿੱਖਾਂ ਦੀ ਦਸਤਾਰ ਖ਼ਤਰੇ ਵਿੱਚ ਹੈ, ਸਿੱਖਾਂ ਲਈ ਵੱਡੀ ਚੁਣੌਤੀ ਵੀ ਹੈ, ਤਤਕਾਲੀ ਪ੍ਰਧਾਨ ਮੰਤਰੀ ਦੀ ਨਜ਼ਰ ਵਿੱਚ ਇਹ ਸਾਰਾ ਮਸਲਾ ਸੀ, ਫਿਰ ਦੇਸ਼ ਲਈ ਆਪਣੇ ਖੂਨ ਦਾ ਆਖਰੀ ਕਤਰਾ ਤੱਕ ਵਹਾਉੇਣ ਵਾਲੀ ਸਿੱਖ ਕੌਮ ਨਾਲ ਦੇਸ਼ ਵਿੱਚ ਹੀ ਏਡੀ ਵੱਡੀ ਗੱਦਾਰੀ ਕਿਉਂ? ਚਾਹੀਦਾ ਤਾਂ ਇਹ ਸੀ ਕਿ ਜਿਥੇ ਸਾਡੀਆਂ ਇੱਕ ਜਾਂ ਦੋ ਟੁਕੜੀਆਂ ਪਰੇਡ ਵਿੱਚ ਸ਼ਾਮਿਲ ਹੁੰਦੀਆਂ ਸਨ, ਇਸ ਵਾਰ ਜਿਆਦਾ ਸਿੱਖ ਸ਼ਾਮਿਲ ਕਰਨੇ ਚਾਹੀਦੇ ਸਨ, ਕਿਉਂਕਿ ਇਸ ਵਾਰ ਫਰਾਂਸ ਦਾ ਰਾਸ਼ਟਰਪਤੀ ਮੁੱਖ ਮਹਿਮਾਨ ਸੀ, ਤਾਂ ਸਿੱਖਾ ਦੀਆਂ ਅੱਡ ਅੱਡ ਕੰਪਨੀਆਂ ਦੇਖਦਾ ਤਾਂ ਸਿੱਖਾ ਦਾ ਦਸਤਾਰ ਮਸਲਾ ਹੱਲ ਹੋਣਾ ਹੋਰ ਵੀ ਸੌਖਾ ਹੋ ਜਾਣਾ ਸੀ। ਪ੍ਰਧਾਨ ਮੰਤਰੀ ਫਰਾਂਸ ਦੇ ਰਾਸ਼ਟਰਪਤੀ ਨੂੰ ਅੱਡ ਅੱਡ ਦਲੀਲਾਂ ਦੇ ਕੇ ਦਸਤਾਰ ਮਸਲਾ ਹੱਲ ਕਰਵਾਉਣ ਲਈ ਦਬਾ ਵੀ ਪਾ ਸਕਦਾ ਸੀ ਪਰ ਸਿੱਖ ਵਿਰੋਧੀ ਆਰ ਐਸ ਐਸ ਨੂੰ ਸਿੱਖਾਂ ਦੀ ਕੌਮਾਂਤਰੀ ਪੱਧਰ ‘ਤੇ ਪਹਿਚਾਣ ਮਨਜ਼ੂਰ ਨਹੀਂ, ਦੂਜੇ ਪਾਸੇ ਸਿੱਖਾਂ ਦੀ ਨੁਮਾਇੰਦਗੀ ਦਾ ਢੰਡੋਰਾ ਪਿੱਟਣ ਵਾਲਾ ਸ਼੍ਰੋਮਣੀ ਅਕਾਲੀ ਦਲ ਜਿਸ ਦਾ ਬੀ ਜੇ ਪੀ ਆਰ ਐਸ ਐਸ ਨਾਲ ਗੱਠਜੋੜ ਹੈ ਉਹ ਅਮਿਤ ਸ਼ਾਹ ਦੇ ਪ੍ਰਧਾਨ ਬਣਨ ਨਾਲ ਖੁਸ਼ੀ ਤਾਂ ਜ਼ਰੂਰ ਮਨਾ ਰਹੀ ਹੈ, ਪਰ ਸਿੱਖਾਂ ਨਾਲ ਸਿੱਖਾਂ ਦੇ ਹੀ ਦੇਸ਼ ਅੰਦਰ ਹੋ ਰਹੀ ਧੱਕੇਸ਼ਾਹੀ ਦੀ ਰਤੀ ਭਰ ਵੀ ਚਿੰਤਾ ਨਹੀਂ, ਜੇਕਰ ਭਾਰਤ ਦੀ ਪਰੇਡ ਅੰਦਰ ਸਿੱਖਾਂ ਦੀ ਦਸਤਾਰ ਅਲੋਪ ਹੋ ਗਈ ਫਿਰ ਇਸ ਅਕਾਲੀ ਦਲ ਵਲੋਂ ਵਿਦੇਸ਼ਾਂ ਵਿੱਚ ਹੋ ਰਹੇ ਸਿੱਖਾਂ ‘ਤੇ ਅਤਿਆਚਾਰ ਵਿੱਚ ਸਿੱਖਾਂ ਦੇ ਭਲੇ ਦੀ ਕੀ ਆਸ ਕੀਤੀ ਜਾ ਸਕਦੀ ਹੈ, ਜਿਥੇ ਇੱਕ ਬੰਨੇ ਪੰਜਾਬ ਵਿੱਚ ਸਿੱਖਾਂ ਦੀ ਭਾਈਵਾਲੀ ਬੀਜੇਪੀ ਨਾਲ ਹੈ, ਓਥੇ ਹੀ ਦਿੱਲ਼ੀ ਵਿੱਚ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵੀ ਆਪਣੇ ਫਰਜਾਂ ਤੋਂ ਟਾਲਾ ਵੱਟ ਰਹੀ ਹੈ, ਮੂੰਹ ਨੂੰ ਜਿੰਦਰਾ ਮਾਰ ਕੇ ਘੁੰਮ ਰਹੀ ਹੈ, ਹੋ ਰਹੀ ਸਿੱਖਾਂ ਨਾਲ ਬੇਇਨਸਾਫੀ ਖਿਲਾਫ ਹਾਅ ਦਾ ਨਾਹਰਾ ਤੱਕ ਨਹੀਂ ਮਾਰਿਆ, ਦੂਜੇ ਬੰਨੇ ਸਿੱਖ ਕੌਮ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਕਮੇਟੀ, ਦੇ ਪ੍ਰਧਾਨ ਅਵਤਾਰ ਸਿੰਘ ਜੀ ਸਿਰਫ਼ ਦੇਸ਼ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਪੱਤਰ ਹੀ ਲਿਖ ਰਹੈ ਹਨ, ਜਦ ਸਿੱਖ ਕੌਮ ‘ਤੇ ਇਸ ਆਰ ਐਸ ਐਸ ਵਲੋਂ ਲਗਾਤਾਰ ਹਮਲੇ ਕੀਤੇ ਜਾ ਰਹੈ ਹਨ, ਜਦ ਹੁਣ ਇਹਨਾਂ ਦਾ ਹੱਥ ਸਿੱਖਾਂ ਦੀ ਪੱਗ ਤੱਕ ਪੈ ਚੁੱਕਾ ਹੈ ਤਾਂ ਇਹ ਪੱਤਰ ਲਿਖ ਕੇ ਸਿਰਫ਼ ਰੋਸ ਹੀ ਪ੍ਰਗਟ ਕਰਨਗੇ, ਜਦਕਿ ਇਹਨਾਂ ਦਾ ਫਰਜ਼ ਸੀ ਕਿ ਸਿੱਖ ਕੌਮ ਦਾ ਇਕੱਠ ਕਰਕੇ ਦਿੱਲੀ ਵਿੱਚ ਧਰਨਾ ਲਾਉਂਦੇ। ਇਹ ਤੇ ਸਿੱਖਾਂ ਦੀ ਆਨ ਅਤੇ ਸ਼ਾਨ ਦਾ ਮਸਲਾ ਸੀ ਪ੍ਰਧਾਨ ਜੀ ਤੁਸੀਂ ਇਤਿਹਾਸ ਤੋਂ ਜਿਆਦਾ ਗਿਆਤ ਜੋ ਪੁਰਾਤਨ ਇਤਿਹਾਸ ਅੰਦਰ ਸਿੱਖਾਂ ਦੇ ਆਗੂਆਂ ਵੱਲੋਂ ਪੱਤਰ ਨਹੀਂ ਸੀ ਲਿਖੇ ਜਾਂਦੇ ਅਗਵਾਈ ਕੀਤੀ ਜਾਂਦੀ ਸੀ । ਜੇਕਰ ਪੱਤਰ ਲਿਖਦੇ ਵੀ ਸਨ, ਉਹਨਾਂ ਦਾ ਦੱਬ ਦੱਬਾ ਇੰਨਾ ਹੁੰਦਾ ਸੀ ਕੇ ਡਰਦੇ ਮਾਰੇ ਹੀ ਰਾਜੇ, ਮਹਾਰਾਜੇ, ਪ੍ਰਧਾਨ ਮੰਤਰੀ, ਮਸਲੇ ਹੱਲ ਕਰ ਦਿੰਦੇ ਸਨ। ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਤੁਸੀ ਪੱਤਰ ਲਿਖਿਆ ਹੈ, ਇਸਦਾ ਅਸਰ ਕਿੰਨਾ ਕੁ ਹੋਵੇਗਾ, ਪ੍ਰਧਾਨ ਜੀ ਹੁਣ ਢੁਕਵਾਂ ਸਮਾਂ ਹੈ ਜਦੋਂ ਸਿੱਖ ਕੌਮ ਇੱਕ ਨਾਜੁ ਦੌਰ ਵਿਚੋਂ ਬੜੀ ਮੁਸ਼ਕਿਲ ਨਾਲ ਗੁਜਰ ਰਹੀ ਹੈ, ਜਦੋਂ ਵੇਲਾ ਹੱਥੋਂ ਨਿਕਲ ਗਿਆ ਫਿਰ ਤੁਹਾਡੀ ਅਗਵਾਈ ਵੀ ਕੌਮ ਨੇ ਵੀ ਮਨਜ਼ੂਰ ਨਹੀਂ ਕਰਨੀ?
from Punjab News – Latest news in Punjabi http://ift.tt/1Whjxam
0 comments