ਨਵੀਂ ਦਿੱਲੀ, 6 ਫਰਵਰੀ : ’1984 ਸਿੱਖ ਕਤਲੇਆਮ ਸਮੇਂ ਉੱਚ ਅਦਾਲਤ ਦੇ ਜੱਜਾਂ ਦਾ ਝੁਕਾਅ ਕਾਂਗਰਸ ਪੱਖੀ ਸੀ। ਇਸ ਕਰਕੇ ਹੀ ਕਤਲੇਆਮ ਨੂੰ ਰੋਕਣ ਵਿੱਚ ਨਿਆਂਪਾਲਿਕਾ ਨੇ ਕੋਈ ਸਰਗਰਮ ਭੂਮਿਕਾ ਨਹੀਂ ਨਿਭਾਈ।
ਕਤਲੇਆਮ ਦੀ ਜਾਂਚ ਬਾਰੇ ਬਣਿਆ ਰੰਗਾਨਾਥ ਮਿਸ਼ਰਾ ਕਮਿਸ਼ਨ ਵੀ ਕਾਂਗਰਸ ਪੱਖੀ ਸੀ ਤੇ ਬਾਅਦ ਸੁਪਰੀਮ ਕੋਰਟ ਦੇ ਸਾਬਕਾ ਮੁੱਖ ਜਸਟਿਸ ਰੰਗਾਨਾਥ ਮਿਸ਼ਰਾ ਕਾਂਗਰਸ ਪਾਰਟੀ ਵੱਲੋਂ ਰਾਜ ਸਭਾ ਮੈਂਬਰ ਵੀ ਬਣੇ।’ ਇਹ ਪ੍ਰਗਟਾਵਾ ਬਹਿਬਲ ਕਲਾਂ ਕਾਂਡ ਦੀ ਜਾਂਚ ਲਈ ਕਾਇਮ ਪੀਪਲਜ਼ ਕਮਿਸ਼ਨ ਦੇ ਮੁਖੀ ਸਾਬਕਾ ਜਸਟਿਸ ਮਾਰਕੰਡੇ ਕਾਟਜੂ ਨੇ ਇੱਕ ਟੀਵੀ ਇੰਟਰਵਿਊ ਦੌਰਾਨ ਕੀਤਾ ਹੈ। ਉਨ੍ਹਾਂ ਕਿਹਾ ਕਿ 84 ਵਿੱਚ ਨਿਆਂਪਾਲਿਕਾ ਦਾ ਰੋਲ ਠੀਕ ਨਹੀਂ ਸੀ। ਅਦਾਲਤ ਕਤਲੇਆਮ ਨੂੰ ਰੁਕਵਾਉਣ ਲਈ ਜੋ ਭੂਮਿਕਾ ਨਿਭਾਅ ਸਕਦੀ ਸੀ, ਉਹ ਨਹੀਂ ਨਿਭਾਈ ਗੲੀ।
ਜਸਟਿਸ ਕਾਟਜੂ ਨੇ ਕਿਹਾ ਕਿ ਪੰਜਾਬ ਦੇ ਲੋਕ ‘ਆਮ ਆਦਮੀ ਪਾਰਟੀ’ ਦੇ ਪੱਖ ‘ਚ ਹਨ ਤੇ ਲੋਕ ਕਹਿ ਰਹੇ ਹਨ ਕਿ ਪੰਜਾਬ ਵਿੱਚ ਇਸ ਵਾਰ ਝਾੜੂ ਚੱਲੇਗਾ। ਉਨ੍ਹਾਂ ਅਰਵਿੰਦ ਕੇਜਰੀਵਾਲ ਬਾਰੇ ਬੋਲਦਿਆਂ ਕਿਹਾ ਕਿ ਕਿ ਕੇਜਰੀਵਾਲ ਸਟੰਟਬਾਜ਼ ਹੈ ਤੇ ਪੰਜਾਬੀ ਉਸਦੀ ‘ਸਟੰਟਬਾਜ਼ੀ’ ਨੂੰ ਹੀ ਪਸੰਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਖਾਲਿਸਤਾਨ ਜਾਂ ਮਾਓਵਾਦ ਦੀ ਮੰਗ ਉਠਾਉਣੀ ਗਲਤ ਨਹੀਂ ਹੈ ਪਰ ਇਸਦਾ ਤਰੀਕਾ ਹਿੰਸਕ ਨਹੀਂ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਫ਼ਜ਼ਲ ਗੁਰੂ ਤੇ ਯਾਕੂਬ ਮੈਮਨ ਨਿਰਦੋਸ਼ ਸਨ ਕਿਉਂਕਿ ਉਨ੍ਹਾਂ ਨੂੰ ਸਿਰਫ਼ ਇਕਬਾਲੀਆ ਬਿਆਨ ਦੇ ਅਧਾਰ ‘ਤੇ ਫਾਂਸੀ ਦਿੱਤੀ ਗਈ ਹੈ।
ਬਾਦਲ ਪਰਿਵਾਰ ਦੇ ਪਾਸਪੋਰਟ ਜ਼ਬਤ ਹੋਣ
ਬਾਦਲ ਪਰਿਵਾਰ ਬਾਰੇ ਬੋਲਦਿਆਂ ਸ੍ਰੀ ਕਾਟਜੂ ਕਿਹਾ ਕਿ ਬਾਦਲ ਪਰਿਵਾਰ ਦੇ ਪਾਸਪੋਰਟ ਜ਼ਬਤ ਹੋਣੇ ਚਾਹੀਦੇ ਹਨ ਕਿਉਂਕਿ ਬਾਦਲ ਪੰਜਾਬ ਵਿੱਚੋਂ ਭੱਜਣਗੇ। ਅਗਲੀ ਸਰਕਾਰ ਅਕਾਲੀ ਦਲ ਦੀ ਨਹੀਂ ਬਣੇਗੀ ਤੇ ਬਾਦਲ ਪੰਜਾਬ ਵਿੱਚੋਂ ਭੱਜਣ ਦੀ ਕੋਸ਼ਿਸ਼ ਕਰਨਗੇ। ਇਸ ਲਈ ਇਨ੍ਹਾਂ ਦੇ ਪਾਸਪੋਰਟ ਜ਼ਬਤ ਹੋ ਜਾਣੇ ਚਾਹੀਦੇ ਹਨ।
from Punjab News – Latest news in Punjabi http://ift.tt/1L79UoT
0 comments