ਬਠਿੰਡਾ : ਸਿਰਸਾ ਦੇ ਡਿਪਟੀ ਕਮਿਸ਼ਨਰ (ਇਨਕਮ ਟੈਕਸ) ਨਿਤਿਨ ਗਰਗ ਆਈਆਰਐਸ ਦੇ ਬਿਠੰਡਾ ਸਥਿਤ ਘਰ ਵਿਚ ਸੀਬੀਆਈ ਨੇ ਛਾਪਾਮਾਰੀ ਕੀਤੀ। ਸੀਬੀਆਈ ਚੰਡੀਗੜ੍ਹ ਦੀ ਟੀਮ ਨੇ ਡੀਐਸਪੀ ਆਰਐਸ ਗੁੰਜਾਲ ਤੇ ਡੀਐਸਪੀ ਐਸਕੇ ਪੁਰੀ ਵੱਲੋਂ ਨਿਤਿਨ ਗਰਗ ਦੇ ਗਣੇਸ਼ਾ ਬਸਤੀ ਵਿਚ ਸਥਿਤ ਘਰ ਵਿਚ ਛਾਪਾਮਾਰੀ ਕੀਤੀ ਹੈ। ਸੀਬੀਆਈ ਅਧਿਕਾਰੀਆਂ ਨੇ ਹਾਲੇ ਇਸ ਬਾਰੇ ਕੁਝ ਵੀ ਦੱਸਣ ਤੋਂ ਮਨ੍ਹਾ ਕੀਤਾ ਹੈ। ਉਨ੍ਹਾਂ ਕਿਹਾ ਕਿ ਹਾਲੇ ਤਕ ਛਾਪਾਮਾਰੀ ਜਾਰੀ ਹੈ, ਹਾਲੇ ਇਸ ਸਬੰਧੀ ਕੁਝ ਵੀ ਨਹੀਂ ਦੱਸਿਆ ਜਾ ਸਕਦਾ। ਦੱਸਣਯੋਗ ਹੈ ਕਿ ਹੁਣੇ ਜਿਹੇ ਗਰਗ ਨੇ ਆਪਣੀ ਐਮਡੀ ਪਤਨੀ ਲਈ ਸੌ ਫੁੱਟ ਰੋਡ ‘ਤੇ ਗਲੋਬਲ ਇਮੇਜ਼ਿੰਗ ਸੈਂਟਰ ਲਈ ਆਲੀਸ਼ਾਨ ਇਮਾਰਤ ਤਿਆਰ ਕਰਵਾਈ ਹੈ। ਉਨ੍ਹਾਂ ਦੇ ਆਲੀਸ਼ਾਨ ਘਰ ‘ਤੇ ਸੀਬੀਆਈ ਦੀ ਟੀਮ ਸ਼ਾਮ ਨੂੰ ਤਕਰੀਬਨ ਸਾਢੇ ਛੇ ਵਜੇ ਪਹੁੰਚੀ ਤੇ ਰਾਤ ਤਕ ਪਰਿਵਾਰ ਨੂੰ ਬਿਠਾ ਕੇ ਪੁੱਛ-ਪੜਤਾਲ ਕਰਦੀ ਰਹੀ। ਟੀਮ ਨੇ ਘਰੋਂ ਮਿਲੇ ਕਾਫੀ ਕਾਗਜ਼ਾਤ ਆਪਣੇ ਕਬਜ਼ੇ ਵਿਚ ਲਏ ਹਨ। ਡੀਐਸਪੀ ਐਸਕੇ ਪੁਰੀ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਹਾਲੇ ਮੁੱਖ ਮੁਲਜ਼ਮ ਤਾਂ ਹਸਪਤਾਲ ਵਿਚ ਦਾਖ਼ਲ ਹੈ। ਇਸ ਲਈ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ।
from Punjab News – Latest news in Punjabi http://ift.tt/1ogR75A
0 comments