ਕੁਪਵਾੜਾ ਮੁਕਾਬਲਾ: ਪੰਜ ਅਤਿਵਾਦੀ ਤੇ ਦੋ ਸੁਰੱਖਿਆ ਜਵਾਨ ਹਲਾਕ

ਕੁਪਵਾਡ਼ਾ ਜ਼ਿਲ੍ਹੇ ਦੇ ਚੌਕੀਬਲ ਦੇ ਇਕ ਘਰ ਵਿੱਚ ਲੁਕੇ ਅਤਿਵਾਦੀਆਂ ਖ਼ਿਲਾਫ਼ ਪੁਜ਼ੀਸ਼ਨਾਂ ਲੈਂਦੇ ਹੋਏ ਫੌਜ ਤੇ ਜੰਮੂ ਕਸ਼ਮੀਰ ਪੁਲੀਸ ਦੇ ਜਵਾਨ।

ਕੁਪਵਾਡ਼ਾ ਜ਼ਿਲ੍ਹੇ ਦੇ ਚੌਕੀਬਲ ਦੇ ਇਕ ਘਰ ਵਿੱਚ ਲੁਕੇ ਅਤਿਵਾਦੀਆਂ ਖ਼ਿਲਾਫ਼ ਪੁਜ਼ੀਸ਼ਨਾਂ ਲੈਂਦੇ ਹੋਏ ਫੌਜ ਤੇ ਜੰਮੂ ਕਸ਼ਮੀਰ ਪੁਲੀਸ ਦੇ ਜਵਾਨ।

ਸ੍ਰੀਨਗਰ, 13 ਫਰਵਰੀ : ਕਸ਼ਮੀਰ ਦੇ ਕੁਪਵਾਡ਼ਾ ਜ਼ਿਲੇ ਵਿੱਚ ਅਤਿਵਾਦੀਆਂ ਖ਼ਿਲਾਫ਼ ਅਪਰੇਸ਼ਨ ਦੇ ਦੂਜੇ ਦਿਨ ਅੱਜ ਗੋਲੀਬਾਰੀ ਵਿੱਚ ਪੰਜ ਅਤਿਵਾਦੀ ਅਤੇ ਦੋ ਸੁਰੱਖਿਆ ਕਰਮੀ ਹਲਾਕ ਹੋ ਗਏ।
ਇਕ ਫ਼ੌਜੀ ਅਫ਼ਸਰ ਨੇ ਦੱਸਿਆ ‘‘ ਕੁਪਵਾਡ਼ਾ ਜ਼ਿਲੇ ਵਿੱਚ ਚੌਕੀਬਾਲ ਵਿਖੇ ਹੋਏ ਮੁਕਾਬਲੇ ਦੌਰਾਨ ਪੰਜ ਅਤਿਵਾਦੀ ਮਾਰੇ ਗੲੇ।’’ ਉਨ੍ਹਾਂ ਦੱਸਿਆ ਕਿ ਚੌਕੀਬਾਲ ਖੇਤਰ ਦੇ ਪਿੰਡ ਮਾਰਸੇਰੀ ਵਿੱਚ ਕੱਲ੍ਹ ਸ਼ੁਰੂ ਹੋਏ ਮੁਕਾਬਲੇ ਵਿੱਚ ਦੋ ਫ਼ੌਜੀ ਵੀ ਮਾਰੇ ਗੲੇ ਹਨ। ਇਕ ਅਫ਼ਸਰ ਸਮੇਤ ਦੋ ਫ਼ੌਜੀ ਕੱਲ੍ਹ ਮੁਕਾਬਲਾ ਸ਼ੁਰੂ ਹੋਣ ਵੇਲੇ ਜ਼ਖ਼ਮੀ ਹੋ ਗਏ ਸਨ ਤੇ ੳੁਨ੍ਹਾਂ ਨੂੰ ਇਕ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ। ਫ਼ੌਜੀ ਅਫ਼ਸਰ ਨੇ ਦੱਸਿਆ ਕਿ ਤਲਾਸ਼ੀ ਮੁਹਿੰਮ ਅਜੇ ਜਾਰੀ ਸੀ।
ਇਸ ਦੌਰਾਨ, ਫ਼ੌਜ ਨੇ ਜੰਮੂ ਕਸ਼ਮੀਰ ਦੇ ਰਾਮਬਨ ਜ਼ਿਲੇ ਵਿੱਚ ਅਤਿਵਾਦੀਆਂ ਦੀ ਇਕ ਛੁਪਣਗਾਹ ’ਤੇ ਛਾਪਾ ਮਾਰ ਕੇ ਵੱਡੀ ਤਦਾਦ ਵਿੱਚ ਹਥਿਆਰ ਤੇ ਗੋਲੀ ਸਿੱਕਾ ਬਰਾਮਦ ਕੀਤਾ ਹੈ। ਉਨ੍ਹਾਂ ਕਿਹਾ ਕਿ ਛੁਪਣਗਾਹ ਵਿੱਚੋਂ ਤਿੰਨ ਪਿਸਤੌਲ ਤੇ ਮੈਗਜ਼ੀਨ, ਏਕੇ 47 ਦੇ 2042 ਰੌਂਦ, ਸਨਾੲੀਪਰ ਰਾਈਫ਼ਲ ਦੇ 25 ਰੌਂਦ, ਪੰਜ ਹਥਗੋਲੇ, ਦੋ ਰੇਡੀਓ ਸੈੱਟ,ੲਿਕ ਵੈਪਨ ਸਾੲੀਟ ਅਤੇ ਹੋਰ ਸਾਜ਼ੋ ਸਾਮਾਨ ਬਰਾਮਦ ਹੋਇਆ ਹੈ। ੲਿਹ ਛੁਪਣਗਾਹ ਉਨ੍ਹਾਂ ਅਤਿਵਾਦੀਅਾਂ ਦੀ ਸਮਝੀ ਜਾਂਦੀ ਹੈ ਜੋ ਸੁਰੱਖਿਆ ਦਸਤਿਆਂ ਹੱਥੋਂ ਮਾਰੇ ਜਾ ਚੁੱਕੇ ਹਨ। ਸ਼ਹੀਦ ਹੋਏ ਫ਼ੌਜੀਆਂ ਦੀ ਪਛਾਣ ਨਾੲਿਕ ਸ਼ਿੰਦੇ ਸ਼ੰਕਰ ਅਤੇ ਗੰਨਰ ਸਹਿਦੇਵ ਮਾਰੂਤੀ ਮੋਰੇ ਵਜੋਂ ਹੋਈ।
ਮੌਕੇ ਤੋਂ ਪੰਜ ੲੇਕੇ 47 ਰਾੲੀਫਲਾਂ ਅਤੇ ਭਾਰੀ ਮਾਤਰਾ ਵਿੱਚ ਅਸਲ੍ਹਾ ਬਰਾਮਦ ਕੀਤਾ ਗਿਆ ਹੈ।
ਡੈਲਟਾ ਫੋਰਸ ਦੀ ਕਾਰਵਾੲੀ ਸ਼ਲਾਘਾਯੋਗ: ਜੇਓਸੀ
ਬੁਲਾਰੇ ਨੇ ਇਕ ਬਿਆਨ ਵਿੱਚ ਦੱਸਿਆ ਕਿ ਡੈਲਟਾ ਫੋਰਸ ਦੇ ਜੇਓਸੀ ਨੇ ਅਪਰੇਸ਼ਨ ਵਿੱਚ ਹਿੱਸਾ ਲੈਣ ਵਾਲੇ ਦਸਤਿਆਂ ਦੀ ਸ਼ਲਾਘਾ ਕੀਤੀ ਅਤੇ ਭਾਰੀ ਮਾਤਰਾ ਵਿੱਚ ਫਡ਼ੀ ਗਈ ਇਹ ਖੇਪ ਡੈਲਟਾ ਫੋਰਸ ਦੇ ਨਿਰੰਤਰ ਯਤਨਾਂ ਦਾ ਨਤੀਜਾ ਹੈ।



from Punjab News – Latest news in Punjabi http://ift.tt/243enVh
thumbnail
About The Author

Web Blog Maintain By RkWebs. for more contact us on rk.rkwebs@gmail.com

0 comments