ਚੰਡੀਗੜ੍ਹ : ਚੋਣ ਕਮਿਸ਼ਨ ਨੇ ਹਿਦਾਇਤ ਜਾਰੀ ਕਰਦਿਆਂ ਕਿਹਾ ਹੈ ਕਿ ਪੰਜਾਬ ਵਿਚ ਖਡੂਰ ਸਾਹਿਬ ਵਿਧਾਨ ਸਭਾ ਖੇਤਰ ਦੀਆਂ ਜ਼ਿਮਨੀ ਚੋਣਾਂ ਦੀ ਪ੍ਰਿਯਆ ਪੂਰੀ ਹੋਣ ਤੱਕ ਕਿਸੇ ਵੀ ਸਰਕਾਰੀ ਜਾਂ ਜਨਤਕ ਖੇਤਰ ਦੇ ਕਿਸੇ ਅਦਾਰੇ ਦੀ ਇਮਾਰਤ ‘ਤੇ ਸਿਆਸੀ ਇਸ਼ਤਿਹਾਰ ਲਗਾਉਣ ਦੀ ਮਨਾਹੀ ਹੋਵੇਗੀ। ਭਾਵੇਂ ਉਹ ਥਾਂ ਨਿਜੀ ਠੇਕੇਦਾਰਾਂ ਨੂੰ ਕਿਰਾਏ ਤੇ ਹੀ ਕਿਉਂ ਨਾ ਦਿੱਤੀ ਗਈ ਹੋਵੇ। ਅੱਜ ਇਥੇ ਇਹ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਧਿਕਾਰੀ ਪੰਜਾਬ ਦੇ ਇਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਨੂੰ ਭੇਜੀਆਂ ਹਿਦਾਇਤਾਂ ‘ਚ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਖਡੂਰ ਸਾਹਿਬ ਵਿਧਾਨਸਭਾ ਖੇਤਰ ਜਿੱਥੇ 13 ਫਰਵਰੀ ਨੂੰ ਜ਼ਿਮਨੀ ਚੋਣ ਹੋ ਰਹੀ ਹੈ, ਦੇ ਤਹਿਤ ਆਉਂਦੀਆਂ ਸਰਕਾਰੀ ਇਮਾਰਤਾਂ ‘ਤੇ ਚੋਣਾਂ ਨਾਲ ਸਬੰਧਤ ਇਸ਼ਤਿਹਾਰ, ਹੋਰਡਿੰਗ ਜਾਂ ਬੈਨਰ ਨਾ ਲਗਾਏ ਜਾਣ।
ਬੁਲਾਰੇ ਨੇ ਦੱਸਿਆ ਕਿ ਕਮਿਸ਼ਨ ਦੇ ਧਿਆਨ ‘ਚ ਆਇਆ ਹੈ ਕਿ ਸਿਆਸੀ ਪਾਰਟੀਆਂ ਵੱਲੋਂ ਸਰਕਾਰੀ ਅਤੇ ਜਨਤਕ ਖੇਤਰ ਦੇ ਅਦਾਰਿਆਂ ‘ਤੇ ਚੋਣ ਮੁਹਿੰਮ ਦੌਰਾਨ ਇਸ਼ਤਿਹਾਰ ਤੇ ਬੈਨਰ ਲਗਾਏ ਜਾਂਦੇ ਹਨ। ਭਾਰਤੀ ਚੋਣ ਕਮਿਸ਼ਨ ਨੇ ਰਾਜ ਸਰਕਾਰ ਨੂੰ ਚੋਣ ਪ੍ਰਿਯਆ ਪੂਰੀ ਹੋਣ ਤੱਕ ਤਰਨ ਤਾਰਨ ਜ਼ਿਲ੍ਹੇ ਵਿਚ ਲਾਗੂ ਚੋਣ ਜ਼ਾਬਤੇ ਨੂੰ ਪੂਰੀ ਤਰ੍ਹਾਂ ਯਕੀਨੀ ਬਣਾਉਣ ਲਈ ਕਿਹਾ ਹੈ।
from Punjab News – Latest news in Punjabi http://ift.tt/1L4GnMC
0 comments