ਜੰਮੂ : ਪੀਡੀਪੀ ਦੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਕਿਹਾ ਹੈ ਕਿ ਸੂਬੇ ‘ਚ ਸਰਕਾਰ ਹਵਾ ਵਿਚ ਨਹੀਂ ਬਣੇਗੀ। ਭਾਜਪਾ ਨਾਲ ਸਰਕਾਰ ਬਣਾਉਣ ਤੋਂ ਪਹਿਲਾਂ ਕੇਂਦਰ ਸਰਕਾਰ ਵਲੋਂ ਵਿਸ਼ਵਾਸ ਬਹਾਲੀ ਨਹੀਂ ਹੋਈ ਤਾਂ ਸੂਬੇ ‘ਚ ਸਥਿਤੀ ਇਸੇ ਤਰ੍ਹਾਂ ਰਹੇਗੀ। ਰਾਜਪਾਲ ਨਾਲ ਮੁਲਾਕਾਤ ਦੇ ਤੀਜੇ ਦਿਨ ਸ਼ੁੱਕਰਵਾਰ ਦੁਪਹਿਰ ਨੂੰ ਗਾਂਧੀ ਨਗਰ ਵਿਚ ਪਾਰਟੀ ਹੈਡਕੁਆਰਟਰ ਵਿਚ ਜੰਮੂ ਸੂਬੇ ਦੇ ਅਹੁਦੇਦਾਰਾਂ ਦੀ ਬੈਠਕ ‘ਚ ਮਹਿਬੂਬਾ ਨੇ ਕਿਹਾ ਕਿ ਮੁਫਤੀ ਮੁਹੰਮਦ ਸਈਦ ਨੇ ਹਮੇਸ਼ਾ ਅਸੂਲਾਂ ਅਤੇ ਲੋਕਾਂ ਨੂੰ ਚੁਣਿਆ। ਇਹ ਸਿਧਾਂਤ ਉਨ੍ਹਾਂ ਤੋਂ ਵਿਰਾਸਤ ‘ਚ ਮਿਲੇ ਹਨ ਅਤੇ ਇਨ੍ਹਾਂ ਨਾਲ ਸਮਝੌਤਾ ਨਹੀਂ ਕੀਤਾ ਜਾਏਗਾ।
ਦੁਪਹਿਰ ਨੂੰ ਸ਼੍ਰੀਨਗਰ ਰਵਾਨਾ ਹੋਣ ਤੋਂ ਪਹਿਲਾਂ ਉਨ੍ਹਾਂ ਕਿਹਾ ਕਿ ਅਸੀਂ ਬਲੈਕਮੇਲ ਨਹੀਂ ਕਰ ਰਹੇ, ਸਿਰਫ ਇਹ ਚਾਹੁੰਦੇ ਹਾਂ ਕਿ ਭਾਜਪਾ ਨਾਲ ਅੱਗੇ ਵਧਣ ਤੋਂ ਪਹਿਲਾਂ ਗੁਡਵਿਲ ਹੋਣੀ ਚਾਹੀਦੀ ਹੈ ਤਾਂ ਜੋ ਨਵੀਂ ਨਵੀਂ ਸਰਕਾਰ ਦੀ ਕਾਮਯਾਬੀ ਦਾ ਰਸਤਾ ਖੁੱਲ ਸਕੇ। ਸਰਕਾਰ ਬਣਾਉਣਾ ਅਸਾਨ ਹੈ, ਪਰ ਇਹ ਕਾਮਯਾਬ ਸਾਬਤ ਹੋਵੇ, ਇਸ ਦੇ ਲਈ ਗਰਾਉਂਡ ਬਣਾਉਣੀ ਪਵੇਗੀ। ਮਹਿਬੂਬਾ ਨੇ ਕਿਹਾ ਕਿ ਇਹ ਪੈਸੇ ਲਈ ਨਹੀਂ ਕੀਤਾ ਜਾ ਰਿਹਾ, ਕੇਂਦਰ ਸਰਕਾਰ ਪੈਸੇ ਨਹੀਂ ਦਿੰਦੀ ਤਾਂ ਕੰਮ ਕਿਵੇਂ ਹੁੰਦੇ।
from Punjab News – Latest news in Punjabi http://ift.tt/23OZNAI
0 comments