ਨਵੀਂ ਦਿੱਲੀ : ਟੀ-20 ਵਰਲਡ ਕੱਪ ਤੇ ਏਸ਼ੀਆ ਕੱਪ ਲਈ ਸ਼ੁੱਕਰਵਾਰ ਨੂੰ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਗਿਆ। ਸੰਦੀਪ ਪਾਟਿਲ ਦੀ ਅਗਵਾਈ ਵਾਲੀ ਚੋਣਕਾਰ ਕਮੇਟੀ ਨੇ ਨੌਜਵਾਨ ਖਿਡਾਰੀਆਂ ‘ਤੇ ਭਰੋਸਾ ਕੀਤਾ ਹੈ। ਟੀਮ ਦੀ ਕਪਤਾਨ ਸਫਲ ਕਪਤਾਨਾਂ ਵਿਚ ਸ਼ੁਮਾਰ ਮਹਿੰਦਰ ਸਿੰਘ ਧੋਨੀ ਨੂੰ ਹੀ ਸੌਂਪੀ ਗਈ ਹੈ। ਯੁਵਰਾਜ, ਭੱਜੀ ਤੇ ਨਹਿਰਾ ਨੂੰ ਮੌਕਾ ਮਿਲਿਆ : ਆਸਟ੫ੇਲੀਆ ਦੌਰੇ ‘ਤੇ ਗਏ ਯੁਵਰਾਜ ਸਿੰਘ, ਹਰਭਜਨ ਸਿੰਘ ਤੇ ਆਸ਼ੀਸ਼ ਨਹਿਰਾ ਨੂੰ ਟੀਮ ਵਿਚ ਬਰਕਾਰ ਰੱਖਿਆ ਹੈ।
ਨੇਗੀ ਨੇ ਕੀਤਾ ਹੈਰਾਨ : ਹਾਲੇ ਤਕ ਇਕ ਵੀ ਮੈਚ ਨਾ ਖੇਡ ਸਕਣ ਵਾਲੇ ਦਿੱਲੀ ਦੇ ਹਰਫ਼ਨਮੌਲਾ ਿਯਕਟ ਖਿਡਾਰੀ ਪਵਨ ਨੇਗੀ ਦੀ ਚੋਣ ਹੈਰਾਨੀ ਭਰੀ ਰਹੀ। ਖੱਬੇ ਹੱਥ ਦੇ ਸਪਿਨਰ ਤੇ ਬੱਲੇਬਾਜ਼ੀ ਵਿਚ ਸਮਰੱਥ 23 ਸਾਲਾ ਨੇਗੀ ਨੂੰ ਘਰੇਲੂ ਮੈਚਾਂ ਵਿਚ ਚੰਗੀ ਕਾਰਗੁਜ਼ਾਰੀ ਬਦਲੇ ਇਹ ਇਨਾਮ ਮਿਲਿਆ ਹੈ। ਨੇਗੀ ਨੂੰ ਸ੍ਰੀਲੰਕਾ ਵਿਰੁੱਧ ਤਿੰਨ ਟੀ-20 ਮੈਚਾਂ ਦੀ ਲੜੀ ਲਈ ਚੁਣਿਆ ਗਿਆ ਹੈ। ਆਸਟ੫ੇਲੀਆ ਦੌਰੇ ਵਿਚ ਪ੍ਰਭਾਵਤ ਕਰਨ ਵਾਲੇ ਜਸਪ੍ਰੀਤ ਬੁਮਰਾਹ ਤੇ ਹਾਰਦਿਕ ਪਾਂਡਿਆ ਨੂੰ ਵੀ ਇਨਾਮ ਮਿਲ ਗਿਆ ਹੈ।
ਪਾਂਡੇ ‘ਤੇ ਰਹਾਣੇ ਨੂੰ ਤਰਜੀਹ : ਆਸਟ੫ੇਲੀਆ ਦੌਰੇ ‘ਤੇ ਆਖ਼ਰੀ ਵੰਨ ਡੇ ਟੀਮ ਨੂੰ ਜਿੱਤ ਦਿਵਾਉਣ ਵਾਲੇ ਮਨੀਸ਼ ਪਾਂਡੇ ‘ਤੇ ਅਜਿੰਕਿਆ ਰਹਾਣੇ ਨੂੰ ਤਰਜੀਹ ਦਿੱਤੀ ਗਈ ਹੈ। ਰਹਾਣੇ ਨੂੰ ਸੱਟ ਲੱਗੀ ਹੋਣ ਕਾਰਨ ਉਸ ਨੂੰ ਇਹ ਮੌਕਾ ਮਿਲਿਆ ਸੀ। ਉਸ ਨੇ ਇਸ ਦਾ ਫ਼ਾਇਦਾ ਵੀ ਮਿਲਿਆ ਪਰ ਚੋਣਕਾਰਾਂ ਨੇ ਮੁੰਬਈ ਦੇ ਤਜਰਬਾਕਾਰ ਖਿਡਾਰੀਆਂ ਨੂੰ ਤਰਜੀਹ ਦਿੱਤੀ।
ਸ਼ਮੀ ਵੀ ਟੀਮ ‘ਚ ਲਿਆ : ਸੱਟਾਂ ਨਾਲ ਜੂਝਣ ਵਾਲੇ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ ਪਰ ਉਸ ਦੀ ਚੋਣ ਫਿਟਨੈੱਸ ‘ਤੇ ਨਿਰਭਰ ਕਰੇਗੀ। ਸ਼ਮੀ ਨੂੰ ਪਿਛਲੇ ਮਹੀਨੇ ਆਸਟ੫ੇਲੀਆ ਦੌਰੇ ਤੋਂ ਵੀ ਸੱਟ ਲੁਆ ਕੇ ਮੁੜਣਾ ਪਿਆ ਸੀ। ਟੀਮ ਵਿਚ ਧੋਨੀ ਕਪਤਾਨ ਹੋਵੇਗਾ। ਰੋਹਿਤ ਸ਼ਰਮਾ, ਸ਼ਿਖਰ ਧਵਨ, ਵਿਰਾਟ ਕੋਹਲੀ, ਸੁਰੇਸ਼ ਰੈਣਾ, ਯੁਵਰਾਜ ਸਿੰਘ, ਅਜਿੰਕਿਆ ਰਹਾਣੇ, ਰਵਿੰਦਰ ਜਡੇਜਾ, ਹਾਰਦਿਕ ਪਾਂਡਿਆ, ਆਰ ਅਸ਼ਵਿਨ, ਹਰਭਜਨ ਸਿੰਘ, ਜਸਪ੍ਰੀਤ ਬੁਮਰਾਹ, ਆਸ਼ੀਸ਼ ਨਹਿਰਾ, ਪਵਨ ਨੇਗੀ ਤੇ ਮੁਹੰਮਦ ਸ਼ਮੀ ਹਨ।
from Punjab News – Latest news in Punjabi http://ift.tt/1PYWM6k
0 comments