ਜੀ. ਕੇ. ਨੇ ਕੇਜਰੀਵਾਲ ਨੂੰ ਵਾਇਦਆਂ ਤੋਂ ਭਗੌੜਾ ‘ਤੇ ਕਾਰਗੁਜਾਰੀ ’ਚ ਸਿਫ਼ਰ ਕਰਾਰ ਦਿੱਤਾ

ਨਵੀਂ ਦਿੱਲੀ : ਦਿੱਲੀ ਵਿਖੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇਕ ਵਰ੍ਹਾ ਪੂਰਾ ਹੋਣ ’ਤੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਾਰਟੀ ਦੀ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ, ਨੇ ਦਿੱਲੀ ਦੇ ਮੁਖਮੰਤਰੀ ਅਰਵਿੰਦ ਕੇਜਰੀਵਾਲ ਨੂੰ ਵਾਇਦਆਂ ਤੋਂ ਭਗੌੜਾ ਅਤੇ ਕਾਰਗੁਜਾਰੀ ’ਚ ਸਿਫ਼ਰ ਕਰਾਰ ਦਿੰਦੇ ਹੋਏ ਕੇਜਰੀਵਾਲ ਦਾ ਝੂਠ ਸਿੱਖ ਮਸਲਿਆਂ ’ਤੇ ਜਨਤਕ ਹੋਣ ਦੀ ਵੀ ਗੱਲ ਕਹੀ। ਜੀ. ਕੇ. ਨੇ ਕਿਹਾ ਕਿ ਕਾਠ ਦੀ ਹਾਂਡੀ ਇਕ ਵਾਰ ਚੜ੍ਹ ਗਈ ਹੈ ਤੇ ਦੁਬਾਰਾ ਦਿੱਲੀ ਦੇ ਲੋਕ ਇਨ੍ਹਾਂ ਨੌਟੰਕੀਬਾਜਾਂ ਨੂੰ ਮੂੰਹ ਨਹੀਂ ਲਗਾਉਣਗੇ।

ਦਿੱਲੀ ਸਰਕਾਰ ਵੱਲੋਂ ਸਰਕਾਰੀ ਖਜਾਨੇ ਤੋਂ ਦਿੱਲੀ ਦੀਆਂ ਹਿੰਦੀ ਅਤੇ ਅੰਗ੍ਰੇਜੀ ਅਖਬਾਰਾਂ ਵਿਚ ਰੋਜਾਨਾ 2 ਪੇਜ ਤੇ ਮੀਡੀਆ ਇਨੀਸ਼ੀਏਟਿਵ ਤੇ ਕੰਜਇਊਮਰ ਕਨੈਕਟ ਦੇ ਸਿਰਲੇਖ ਹੇਠ ਲਗਵਾਈ ਜਾ ਰਹੀਆਂ ਆਪਣੀ ਵਡਿਆਈ ਦੀਆਂ ਖਬਰਾਂ ਨੂੰ ਜੀ. ਕੇ. ਨੇ ਪੇਡ ਨਿਊਜ ਵੀ ਕਰਾਰ ਦਿਤਾ। ਜੀ. ਕੇ. ਨੇ ਸਵਾਲ ਕੀਤਾ ਕਿ ਕੇਜਰੀਵਾਲ ਆਪਣੇ ਦਿੱਲੀ ਦੇ ਇਸ ਪੇਡ ਨਿਊਜ ਮਾਡਲ ਨੂੰ ਪੰਜਾਬ ’ਚ ਵੀ ਲੈ ਜਾਣਾ ਚਾਹੁੰਦੇ ਹਨ ?

ਜੀ. ਕੇ.  ਨੇ ਸਾਫ ਕਿਹਾ ਕਿ ਜਿਸ ਵਿਦਿਆਰਥੀ ਨੇ ਪੂਰਾ ਸਾਲ ਪੜ੍ਹਾਈ ਨਾ ਕੀਤੀ ਹੋਵੇ ਉਸਨੂੰ ਪ੍ਰੀਖਿਆ ਪਾਸ ਕਰਨ ਵਾਸਤੇ ਜਿਸ ਪ੍ਰਕਾਰ ਗ੍ਰੇਸ ਮਾਰਕ ਦੀ ਲੋੜ ਹੁੰਦੀ ਹੈ ਉਸੇ ਤਰ੍ਹਾਂ ਪੂਰਾ ਸਾਲ ਲੋਕਾਂ ਦੇ ਮੂੰਹ ਵਿਚ ਕੇਜਰੀਵਾਲ-ਕੇਜਰੀਵਾਲ ਪਾਉਣ ਵਾਲੀ ਆਪ ਸਰਕਾਰ ਨੂੰ ਲੋਕਾਂ ਨੂੰ ਹੁਣ ਜਵਾਬ ਦਿੰਦੇ ਨਹੀਂ ਬਣ ਰਿਹਾ ਹੈ। ਜੀ. ਕੇ. ਨੇ ਇਸੇ ਕਾਰਨ ਦਿੱਲੀ ਸਰਕਾਰ ਵੱਲੋਂ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਵਾਸਤੇ ਪੇਡ ਨਿਊਜ ਦਾ ਸਹਾਰਾ ਲੈਣ ਦਾ ਵੀ ਦਾਅਵਾ ਕੀਤਾ।

ਅਕਾਲੀ ਦਲ ਦੀ ਦਿੱਲੀ ਇਕਾਈ ਵੱਲੋਂ ਸਿੱਖ ਮਸਲਿਆਂ ’ਤੇ ਕੇਜਰੀਵਾਲ ਦੇ ਝੂਠ ਦੇ ਪੁਲਿੰਦੇ ਨੂੰ ਵਾਰ-ਵਾਰ ਸੰਗਤਾਂ ਅੱਗੇ ਰੱਖਣ ਸਦਕਾ ਜੀ. ਕੇ. ਨੇ ਅਕਾਲੀਆਂ ਤੋਂ ਘਬਰਾਏ ਕੇਜਰੀਵਾਲ ਵੱਲੋਂ ਆਪਣੀਆਂ ਪ੍ਰਾਪਤੀਆਂ ’ਚ 1984 ਦੇ ਪੀੜਿਤ ਪਰਿਵਾਰਾਂ ਨੂੰ 5 ਲੱਖ ਰੁਪਏ ਦੀ ਮਾਲੀ ਸਹਾਇਤਾ ਦੇਣ ਅਤੇ ਕਤਲੇਆਮ ਦੇ ਮਸਲੇ ’ਤੇ ਇਨਸਾਫ ਦਿਵਾਉਣ ਲਈ ਐਸ. ਆਈ. ਟੀ. ਆਦਿ ਬਣਾਉਣ ਦੇ ਦਾਅਵੇ ਕੇਜਰੀਵਾਲ ਵੱਲੋਂ ਨਾ ਕਰਨ ਦਾ ਵੀ ਖੁਲਾਸਾ ਕੀਤਾ। ਜੀ. ਕੇ. ਨੇ ਕਿਹਾ ਕਿ ਕੇਜਰੀਵਾਲ ਨੇ ਉਕਤ ਦੋਨੋਂ ਮਸਲਿਆਂ ਤੇ ਕੇਂਦਰ ਸਰਕਾਰ ਵੱਲੋਂ ਕੀਤੇ ਕਾਰਜਾਂ ਨੂੰ ਆਪਣੀ ਪ੍ਰਾਪਤੀ ਦੱਸਣ ਦੀ ਕੋਝੀ ਕੋਸ਼ਿਸ਼ ਜਰੂਰ ਕੀਤੀ ਸੀ ਪਰ ਪੂਰੀ ਤਰ੍ਹਾਂ ਚੌਕਸ ਦਿੱਲੀ ਦੇ ਅਕਾਲੀ ਆਗੂਆਂ ਨੇ ਦਿੱਲੀ ਸਰਕਾਰ ਦਾ ਝੂਠ ਆਰ. ਟੀ. ਆਈ. ਦੇ ਜਵਾਬ ਰਾਹੀਂ ਜਨਤਕ ਕਰ ਦਿੱਤਾ।

ਜੀ. ਕੇ. ਨੇ ਦਿੱਲੀ ਸਰਕਾਰ ਦੀ ਐਸ. ਆਈ. ਟੀ. ਦੀ ਫਾਈਲ ਦਿੱਲੀ ਸਰਕਾਰ ਵੱਲੋਂ ਗੁਵਾਉਣ ਨੂੰ ਕੇਜਰੀਵਾਲ ਸਰਕਾਰ ਦੀ ਪ੍ਰਸ਼ਾਸਨਿਕ ਨਾਕਾਮੀ ਦੇ ਤੌਰ ਤੇ ਵੀ ਗਿਣਾਇਆ। ਜੀ. ਕੇ.  ਨੇ ਕਿਹਾ ਕਿ ਸਿਰ ਤੇ ਪੱਗ ਰੱਖਣ ਨਾਲ ਕੋਈ ਸਿੱਖਾਂ ਦਾ ਹਿਮਾਇਤੀ ਨਹੀਂ ਹੋ ਜਾਂਦਾ ਸਗੋਂ ਪੰਥਕ ਮਸਲਿਆਂ ’ਤੇ ਕੌਮ ਦੇ ਨਾਲ ਡਟਣ ਵਾਸਤੇ ਜਿਗਰੇ ਦੀ ਜਰੂਰਤ ਹੁੰਦੀ ਹੈ। ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੇ ਜਨਮ ਦਿਹਾੜੇ ’ਤੇ ਆਪ ਵੱਲੋਂ ਪਹਿਲੇ ਪੋਸਟਰ ਛਾਪਣ ਤੇ ਫਿਰ ਉਸਤੋਂ ਮੁਕਰਨ ਨੂੰ ਜੀ. ਕੇ.  ਨੇ ਆਪ ਦੀ ਦੋਹਰੀ ਮਾਨਸਿਕਤਾ ਦੱਸਿਆ।



from Punjab News - Quami Ekta Punjabi Newspaper (ਕੌਮੀ ਏਕਤਾ) http://ift.tt/20zNNyr
thumbnail
About The Author

Web Blog Maintain By RkWebs. for more contact us on rk.rkwebs@gmail.com

0 comments