ਨਵੀਂ ਦਿੱਲੀ, 6 ਫਰਵਰੀ : ਉੱਘੇ ਕਾਰਟੂਨਿਸਟ ਸੁਧੀਰ ਤੈਲੰਗ ਦਾ ਅੱਜ ਇੱਥੇ ਦੇਹਾਂਤ ਹੋ ਗਿਆ। ਉਹ ਪਿਛਲੇ ਦੋ ਸਾਲ ਤੋਂ ਦਿਮਾਗ ਦੇ ਕੈਂਸਰ ਤੋਂ ਪੀਡ਼ਤ ਸਨ। ਸ੍ਰੀ ਤੈਲੰਗ ਦਾ ਸਾਲ 2014 ਤੋਂ ਦਿਮਾਗ ਦੇ ਕੈਂਸਰ ਦਾ ਇਲਾਜ ਚੱਲ ਰਿਹਾ ਸੀ ਤੇ ਅੱਜ ਉਨ੍ਹਾਂ ਪੂਰਬੀ ਦਿੱਲੀ ਦੇ ਮਯੂਰ ਵਿਹਾਰ ਵਿੱਚ ਆਪਣੀ ਰਿਹਾਇਸ਼ ’ਤੇ ਆਖਰੀ ਸਾਹ ਲਏ। ਇਸ 26 ਫਰਵਰੀ ਨੂੰ ਉਨ੍ਹਾਂ 56 ਸਾਲ ਮੁਕੰਮਲ ਕਰਨੇ ਸੀ। ਉਹ ਪਿੱਛੇ ਆਪਣੀ ਪਤਨੀ ਤੇ ਬੇਟੀ ਨੂੰ ਛੱਡ ਗਏ ਹਨ। ਹਿੰਦੁਸਤਾਨ ਟਾਈਮਜ਼, ਦਿ ਇੰਡੀਅਨ ਐਕਸਪ੍ਰੈੱਸ ਅਤੇ ਟਾਈਮਜ਼ ਆਫ ਇੰਡੀਆ ਸਮੇਤ ਕਈ ਅਖ਼ਬਾਰਾਂ ਵਿੱਚ ਕੰਮ ਕਰਨ ਵਾਲੇ ਕਾਰਟੂਨਿਸਟ ਸੁਧੀਰ ਤੈਲੰਗ ਨੂੰ ਦਸੰਬਰ ਵਿੱਚ ਗੁਡ਼ਗਾਓਂ ਦੇ ਮੇਦਾਂਤਾ ਮੈਡੀਸਿਟੀ ਹਸਪਤਾਲ ਦਾਖ਼ਲ ਕਰਾਇਆ ਗਿਆ ਤੇ ਇੱਕ ਮਹੀਨਾ ਪਹਿਲਾਂ ਹੀ ਘਰ ਲਿਆਂਦਾ ਗਿਆ ਸੀ। ਉਨ੍ਹਾਂ ਨੂੰ 2004 ਵਿੱਚ ਪਦਮ ਸ੍ਰੀ ਦਿੱਤਾ ਗਿਆ ਸੀ। ਉਨ੍ਹਾਂ ਇੰਦਰਾ ਗਾਂਧੀ, ਰਾਜੀਵ ਗਾਂਧੀ, ਅਟਲ ਬਿਹਾਰੀ ਵਾਜਪਾਈ, ਪੀਵੀ ਨਰਸਿਮ੍ਹਾ ਰਾਓ, ਮਨਮੋਹਨ ਸਿੰਘ ਅਤੇ ਨਰਿੰਦਰ ਮੋਦੀ ਸਮੇਤ ਕਈ ਸਿਆਸੀ ਆਗੂਆਂ ਦੇ ਕਾਰਟੂਨ ਬਣਾਏ ਸਨ।
from Punjab News – Latest news in Punjabi http://ift.tt/1K5VkTM
0 comments