ਨਵੀਂ ਦਿੱਲੀ : ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇੰਡੀਅਨ ਪ੍ਰੀਮੀਅਰ ਲੀਗ ਦੀ ਨਿਲਾਮੀ ਵਿਚ ਕੁਝ ਹੈਰਾਨੀਜਨਕ ਬੋਲੀਆਂ ਲੱਗੀਆਂ ਤਾਂ ਕੁਝ ਵੱਡੇ ਨਾਵਾਂ ‘ਚ ਫ੍ਰੈਂਚਾਈਜੀਆਂ ਨੇ ਦਿਲਚਸਪੀ ਨਹੀਂ ਵਿਖਾਈ। ਬੰਗਲੌਰ ‘ਚ ਸ਼ਨਿਚਰਵਾਰ ਨੂੰ ਹੋਈ ਨਿਲਾਮੀ ਵਿਚ ਸਭ ਤੋਂ ਵੱਧ ਹੈਰਾਨ ਕਰਨ ਵਾਲਾ ਨਾਂ ਪਵਨ ਨੇਗੀ ਦਾ ਰਿਹਾ, ਜਿਹੜਾ ਯੁਵਰਾਜ ਸਿੰਘ ਨੂੰ ਪਿੱਛੇ ਛੱਡਦੇ ਹੋਏ ਭਾਰਤ ਦਾ ਸਭ ਤੋਂ ਮਹਿੰਗਾ ਖਿਡਾਰੀ ਬਣਿਆ। ਉਥੇ ਆਸਟ੫ੇਲੀਆਈ ਆਲ ਰਾਉਂਡਰ ਸਾਢੇ ਨੌਂ ਕਰੋੜ ਦੀ ਬੋਲੀ ਦੇ ਨਾਲ ਇਸ ਨਿਲਾਮੀ ਵਿਚ ਸਭ ਤੋਂ ਮਹਿੰਗੇ ਖਿਡਾਰੀ ਬਣੇ।
ਪਵਨ ਰਿਹਾ ਖਿੱਚ ਦਾ ਕੇਂਦਰ
ਹਾਲ ਹੀ ‘ਚ ਭਾਰਤ ਦੀ ਏਸ਼ੀਆ ਕੱਪ ਅਤੇ ਟੀ-20 ਵਿਸ਼ਵ ਕੱਪ ਲਈ ਚੁਣੀ ਗਈ ਟੀਮ ਵਿਚ ਸ਼ਾਮਲ ਕੀਤੇ ਗਏ ਪਵਨ ਨੇਗੀ ਦਿਨ ਦੀ ਬੋਲੀ ਵਿਚ ਖਿੱਚ ਦਾ ਕੇਂਦਰ ਰਹੇ। ਕਈ ਫ੍ਰੈਂਚਾਈਜੀਆਂ ਦੀ ਉਨ੍ਹਾਂ ‘ਤੇ ਨਜ਼ਰ ਸੀ, ਪਰ ਬਾਜ਼ੀ ਦਿੱਲੀ ਡੇਅਰਡੇਵਿਲਸ ਨੇ ਮਾਰ ਲਈ। ਦਿੱਲੀ ਨੇ ਉਨ੍ਹਾਂ ਨੂੰ 8.5 ਕਰੋੜ ‘ਚ ਖ਼ਰੀਦਿਆ।
ਯੁਵੀ ਨੂੰ ਮਿਲੀ ਅੱਧੀ ਕੀਮਤ
ਇਸ ਵਾਰ ਯੁਵਰਾਜ ਸਿੰਘ ਨੂੰ ਸਹੀ ਕੀਮਤ ਨਹੀਂ ਮਿਲੀ। ਪਿਛਲੇ ਸੀਜ਼ਨ ਨਾਲ ਜੇਕਰ ਮੁਕਾਬਲਾ ਕਰੀਏ ਤਾਂ ਉਨ੍ਹਾਂ ਨੂੰ ਅੱਧੇ ਤੋਂ ਵੀ ਘੱਟ ਕੀਮਤ ਮਿਲੀ ਹੈ। ਪਿਛਲੇ ਸਾਲ ਉਨ੍ਹਾਂ ਨੂੰ 16 ਕਰੋੜ ‘ਚ ਖ਼ਰੀਦਿਆ ਗਿਆ ਸੀ, ਜਦਕਿ ਇਸ ਵਾਰ ਸਨਰਾਈਜਰਸ ਨੇ ਉਨ੍ਹਾਂ ਨੂੰ ਸੱਤ ਕਰੋੜ ਵਿਚ ਖ਼ਰੀਦਿਆ ਹੈ।
ਗੁੰਮਨਾਮ ਮੁਰੂਗਨ ਅਸ਼ਵਿਨ ਨੇ ਕੀਤਾ ਹੈਰਾਨ
ਚੇਨਈ ਵਿਚ ਜਨਮੇ 25 ਸਾਲਾਂ ਦੇ ਮੁਰੂਗਨ ਅਸ਼ਵਿਨ ਦੇ ਨਾਂ ਤੋਂ ਸ਼ਾਇਦ ਹੀ ਕੋਈ ਅਜੇ ਤਕ ਵਾਕਿਫ਼ ਸੀ ਪਰ ਜਦੋਂ ਉਸ ਦਾ ਨਾਂ ਬੋਲੀ ਲਈ ਸਾਹਮਣੇ ਆਇਆ ਤਾਂ ਫ੍ਰੈਂਚਾਈਜੀਆਂ ਉਨ੍ਹਾਂ ਨੂੰ ਜੋੜਨ ਲਈ ਹੋੜ ‘ਚ ਆ ਗਈਆਂ ਅਤੇ ਆਖਰ ‘ਚ 10 ਲੱਖ ਦੀ ਬੇਸ ਕੀਮਤ ਵਾਲੇ ਇਸ ਖਿਡਾਰੀ ਨੂੰ ਐਮਐਸ ਧੋਨੀ ਦੀ ਪੁਣੇ ਸੁਪਰਜਾਇੰਟਸ ਨੇ ਉਨ੍ਹਾਂ ਨੂੰ 4.50 ਕਰੋੜ ਦੀ ਬੋਲੀ ਨਾਲ ਟੀਮ ਨਾਲ ਜੋੜਿਆ।
ਸਭ ਤੋਂ ਵੱਧ ਰਾਸ਼ੀ ਪਾਉਣ ਵਾਲੇ ਸਿਖਰਲੇ ਪੰਜ ਖਿਡਾਰੀ
ਖਿਡਾਰੀ ਕੀਮਤ ਟੀਮ
ਸ਼ੇਨ ਵਾਟਸਨ 9.50 ਕਰੋੜ ਰਾਇਲ ਚੈਲੇਂਜਰਸ ਬੰਗਲੌਰ
ਪਵਨ ਨੇਗੀ 8.50 ਕਰੋੜ ਦਿੱਲੀ ਡੇਅਰਡੇਵਿਲਸ
ਯੁਵਰਾਜ ਸਿੰਘ 7 ਕਰੋੜ ਸਨਰਾਈਜਰਸ ਹੈਦਰਾਬਾਦ
ਿਯਸ ਮਾਰਿਸ 7 ਕਰੋੜ ਦਿੱਲੀ ਡੇਅਰਡੇਵਿਲਸ
ਮੋਹਿਤ ਸ਼ਰਮਾ 6.50 ਕਰੋੜ ਕਿੰਗਸ ਇਲੈਵਨ ਪੰਜਾਬ
from Punjab News – Latest news in Punjabi http://ift.tt/1K5Vla4
0 comments