ਪੰਜਾਬ ’ਚ ਗੱਠਜੋੜ ਰਹੇਗਾ ਕਾਇਮ

ਨਾਖ਼ੁਸ਼ੀ ਦੇ ਬਾਵਜੂਦ ਭਾਜਪਾ ਨਹੀਂ ਤੋੜੇਗੀ ਨਾਤਾ; ਐਲਾਨ ਅਗਲੇ ਹਫ਼ਤੇ ਹੋਣ ਦੀ ਸੰਭਾਵਨਾ
* ਪੰਜਾਬ ਭਾਜਪਾ ਦੇ ਪ੍ਰਧਾਨ ਬਾਰੇ ਨਾ ਹੋਇਆ ਕੋਈ ਵਿਚਾਰ ਵਟਾਂਦਰਾ

Untitled-1-copy2ਨਵੀਂ ਦਿੱਲੀ : ਅਕਾਲੀ ਦਲ ਦੀ ਸਿਰਦਰਦੀ ਵਧਾਉਂਦਿਆਂ ਭਾਜਪਾ ਨੇ ਪੰਜਾਬ ਵਿੱਚ ਗੱਠਜੋਡ਼ ਬਰਕਰਾਰ ਰੱਖਣ ਜਾਂ ਨਾ ਰੱਖਣ ਦਾ ਫੈਸਲਾ ਅਗਲੇ ਹਫ਼ਤੇ ਤਕ ਟਾਲ ਦਿੱਤਾ ਹੈ। ਪਾਰਟੀ ਦੇ ਉਚ ਸੂਤਰਾਂ ਅਨੁਸਾਰ ਅੱਜ ਨਵੀਂ ਦਿੱਲੀ ਵਿੱਚ ਹੋਈ ਮੀਟਿੰਗ ਦੌਰਾਨ ਪੰਜਾਬ ਭਾਜਪਾ ਦੇ ਬਹੁਤੇ ਆਗੂਆਂ ਨੇ ਹੁਕਮਰਾਨ ਅਕਾਲੀ ਦਲ ਵਿਰੁੱਧ ਖੁੱਲ੍ਹ ਕੇ ਭਡ਼ਾਸ ਕੱਢੀ ਪਰ ਪਾਰਟੀ ਅਕਾਲੀ ਦਲ ਨਾਲੋਂ ਨਾਤਾ ਤੋਡ਼ਨ ਬਾਰੇ ਅਜੇ ਖਾਮੋਸ਼ ਹੈ। ਇਹ ਮੀਟਿੰਗ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਬੁਲਾਈ ਸੀ। ਅੱਜ ਭਾਜਪਾ ਪ੍ਰਧਾਨ ਅਤੇ ਹੋਰ ਕੇਂਦਰੀ ਆਗੂਆਂ ਨੂੰ ਮਿਲੇ ਪੰਜਾਬ ਦੇ ਆਗੂਆਂ ਨੂੰ ਗੱਲਬਾਤ ਦੌਰਾਨ ਇਹ ਸਪਸ਼ਟ ਕੀਤਾ ਗਿਆ ਕਿ ਦੋਵੇਂ ਪਾਰਟੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਮਿਲ ਕੇ ਲਡ਼ਨਗੀਆਂ। ਪੰਜਾਬ ਦੇ ਆਗੂ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ, ਕੇਂਦਰੀ ਮੰਤਰੀ ਅਰੁਣ ਜੇਤਲੀ ਅਤੇ ਕੌਮੀ ਜਨਰਲ ਸਕੱਤਰ ਰਾਮ ਲਾਲ ਨੂੰ ਮਿਲੇ ਸਨ। ਸੀਨੀਅਰ ਲੀਡਰਸ਼ਿਪ ਨੇ ਪੰਜਾਬ ਤੋਂ ਗਏ ਆਗੂਆਂ ਨੂੰ ਇਸ਼ਾਰਾ ਕੀਤਾ ਹੈ ਕਿ ਦੋਵੇਂ ਪਾਰਟੀਆਂ ਵਿਧਾਨ ਸਭਾ ਚੋਣਾਂ ਮਿਲਕੇ ਲਡ਼ਨਗੀਆਂ। ਅੱਜ ਦਿੱਲੀ ਵਿੱਚ ਹੋਈ ਮੀਟਿੰਗ ਵਿੱਚ ਪੰਜਾਬ ਸਰਕਾਰ ਦੇ ਭਾਜਪਾ ਦੇ ਚਾਰੋਂ ਮੰਤਰੀ ਅਤੇ ਹੋਰ ਸੀਨੀਅਰ ਆਗੂ ਇਸ ਆਸ ਨਾਲ ਮੀਟਿੰਗ ਵਿੱਚ ਗਏ ਸਨ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਐਲਾਨ ਦਿੱਤਾ ਜਾਵੇਗਾ ਪਰ ਇਸ ਮਾਮਲੇ ਉੱਤੇ ਮੀਟਿੰਗ ਵਿੱਚ ਕੋਈ ਵਿਚਾਰ ਨਹੀਂ ਕੀਤਾ ਗਿਆ। ਇਸੇ ਦੌਰਾਨ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੀਟਿੰਗ ਵਿੱਚ ਭਾਜਪਾ ਹਨ,ਉੱਥੇ ਪਠਾਨਕੋਟ ਤੋਂ ਵਿਧਾਇਕ ਅਸ਼ਵਨੀ ਸ਼ਰਮਾ ਵੀ ਪ੍ਰਧਾਨਗੀ ਦੇ ਅਹੁਦੇ ਲਈ ਵਿਚਾਰੇ ਜਾਣ ਵਾਲੇ ਉਮੀਦਵਾਰਾਂ ਵਿੱਚ ਮੋਹਰੀ ਹਨ। ਦੋ ਘੰਟੇ ਚੱਲੀ ਇਸ ਮੀਟਿੰਗ ਵਿੱਚ ਅਕਾਲੀ ਦਲ ਨਾਲ ਭਾਜਪਾ ਦੇ ਗੱਠਜੋਡ਼ ਦੀਆਂ ਸੰਭਾਵਨਾਵਾਂ ਵੀ ਵਿਚਾਰੀਆਂ ਗਈਆਂ ਅਤੇ ਪੰਜਾਬ ਤੋਂ ਗਏ ਆਗੂਆਂ ਦੀ ਰਾਏ ਲਈ ਗਈ। ਭਾਜਪਾ ਦੇ ਸੀਨੀਅਰ ਆਗੂਆਂ ਨੇ ਕਿਹਾ ਕਿ ਮੀਟਿੰਗ ਵਿੱਚ ਇਹ ਆਮ ਰਾਏ ਸੀ ਕਿ ਗੱਠਜੋਡ਼ ਦੇਸ਼ ਅਤੇ ਕੌਮੀ ਹਿੱਤ ਵਿੱਚ ਹੈ ਪਰ ਇਸ ਦੇ ਨਾਲ ਹੀ ਪਾਰਟੀ ਆਗੂਆਂ ਦੀ ਰਾਏ ਸੀ ਕਿ ਪਾਰਟੀ ਨੂੰ ਸੱਤਾ ਵਿੱਚੋਂ ਬਣਦਾ ਹੱਕ ਨਹੀਂ ਮਿਲਿਆ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਵਧ ਰਹੇ ਆਧਾਰ ਬਾਰੇ ਵੀ ਚਰਚਾ ਹੋਈ। ਸਾਰੀ ਚਰਚਾ ਤੋਂ ਬਾਅਦ ਕੇਂਦਰੀ ਆਗੂਆਂ ਨੇ ਪੰਜਾਬ ਦੇ ਆਗੂਆਂ ਨੂੰ ਕਿਹਾ ਕਿ ਅੰਤਿਮ ਰਣਨੀਤੀ ਸਬੰਧੀ ਇੱਕ ਹਫ਼ਤੇ ਦੇ ਵਿੱਚ ਜਾਣਕਾਰੀ ਦੇ ਦਿੱਤੀ ਜਾਵੇਗੀ।
ਭਾਜਪਾ ਦੇ ਬਹੁਤੇ ਸੂਬਾੲੀ ਆਗੂ ਅਕਾਲੀ ਦਲ ਨਾਲੋਂ ਨਾਤਾ ਤੋੜਨ ਦੇ ਹੱਕ ’ਚ
ਨਵੀਂ ਦਿੱਲੀ  : ਪੰਜਾਬ ਵਿੱਚ ਪੈਦਾ ਹੋਏ ਨਵੇਂ ਰਾਜਸੀ ਦਿ੍ਸ਼ ਦੇ ਮੱਦੇੇਨਜ਼ਰ ਅਤੇ ਅਕਾਲੀ ਦਲ ਪ੍ਰਤੀ ਸੂਬੇ ਦੇ ਲੋਕਾਂ ਦੇ ਨਾਂਹ-ਪੱਖੀ ਨਜ਼ਰੀਏ ਕਾਰਨ ਪੰਜਾਬ ਭਾਜਪਾ ਦੇ ਬਹੁਤੇ ਆਗੂ ਅਕਾਲੀ ਦਲ ਨਾਲੋਂ ਗੱਠਜੋਡ਼ ਦੇ ਤੋਡ਼ਨ ਦੇ ਹੱਕ ਵਿੱਚ ਹਨ। ਪੰਜਾਬ ਦੇ ਆਗੂਆਂ ਨੇ ਆਪਣੀ ਰਾਏ ਪਾਰਟੀ ਦੇ ਕੇਂਦਰੀ ਆਗੂਆਂ ਕੋਲ ਅੱਜ ਇੱਥੇ ਖੁੱਲ੍ਹ ਕੇ ਰੱਖੀ। ਪੰਜਾਬ ਵਿੱਚ ਅਕਾਲੀ ਦਲ ਭਾਜਪਾ ਤੋਂ ਇਹ ਚਾਹੁੰਦਾ ਹੈ ਕਿ ਉਹ ਗੱਠਜੋਡ਼ ਦੇ ਭਵਿੱਖ ਬਾਰੇ ਜਲਦੀ ਆਪਣਾ ਪੱਖ ਰੱਖੇ। ਭਾਜਪਾ ਸੂਤਰਾਂ ਅਨੁਸਾਰ ਬਹੁਤੇ ਆਗੂਆਂ ਨੇ ਅਕਾਲੀ ਦਲ ਨਾਲ ਗੱਠਜੋਡ਼ ਜਾਰੀ ਰੱਖਣ ਵਿਰੁੱਧ ਆਪਣੀ ਰਾਏ ਦਿੱਤੀ। ਇਸ ਤੋਂ ਇਲਾਵਾ ਪਾਰਟੀ ਵਿੱਚ ਧਡ਼ੇਬੰਦੀ, ਅਕਾਲੀ ਦਲ ਨਾਲ ਸਬੰਧਾਂ ਦੇ ਭਵਿੱਖ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵਿਰੁੱਧ ਲੋਕ ਰੋਹ ਨੂੰ ਦੇਖਦਿਆਂ ਭਾਜਪਾ ਆਗੂ ਗੱਠਜੋਡ਼ ਨੂੰ ਤੋਡ਼ਨ ਦੇ ਹੱਕ ਵਿੱਚ ਹਨ। ਅੱਜ ਦੀ ਮੀਟਿੰਗ ਵਿੱਚ ਪੰਜਾਬ ਤੋਂ ਅਵਿਨਾਸ਼ ਰਾਏ ਖੰਨਾ, ਕਮਲ ਸ਼ਰਮਾ, ਅਸ਼ਵਨੀ ਸ਼ਰਮਾ, ਤਰੁਣ ਚੁੱਘ ਪਾਰਟੀ ਪ੍ਰਧਾਨ ਅਮਿਤ ਸ਼ਾਹ ਨਾਲ ਪੰਜਾਬ ਵਿੱਚ ਪਾਰਟੀ ਦੀ ਰਣਨੀਤੀ ਬਣਾਉਣ ਵਿੱਚ ਲੱਗੇ ਰਹੇ। ਅੱਜ ਹੋਈ ਕੋਰ ਕਮੇਟੀ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲੲੀ ਨਵਜੋਤ ਸਿੰਘ ਸਿੱਧੂ ਨੂੰ ਨਹੀਂ ਸੱਦਿਆ ਗਿਆ। ਇਹ ਪ੍ਰਭਾਵ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਪਾਰਟੀ ਉਸ ਨੂੰ ਪੰਜਾਬ ਮਾਮਲਿਆਂ ਤੋਂ ਦੂਰ ਰੱਖਣਾ ਚਾਹੁੰਦੀ ਹੈ। ਇਹ ਵੀ ਧਾਰਨਾ ਹੈ ਕਿ ਪਾਰਟੀ ਉਸ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਥਾਪ ਦੇਵੇ। ਇਸੇ ਦੌਰਾਨ ਹੀ ਇਸ ਤਰ੍ਹਾਂ ਦੀਆਂ ਅਫਵਾਹਾਂ ਦਾ ਬਾਜ਼ਾਰ ਗਰਮ ਹੈ ਕਿ ਨਵਜੋਤ ਸਿੱਧੂ ਅਤੇ ਉਸਦੀ ਪਤਨੀ ਨਾਲ ‘ਆਪ’ ਨੇ ਸੰਪਰਕ ਸਾਧਿਆ ਹੋਇਆ ਹੈ।



from Punjab News – Latest news in Punjabi http://ift.tt/1L79UoN
thumbnail
About The Author

Web Blog Maintain By RkWebs. for more contact us on rk.rkwebs@gmail.com

0 comments