ਕਰਾਚੀ, 6 ਫਰਵਰੀ : ਪਾਕਿਸਤਾਨ ਦੇ ਗਡ਼ਬਡ਼ ਵਾਲੇ ਸੂਬੇ ਬਲੋਚਿਸਤਾਨ ਦੀ ਰਾਜਧਾਨੀ ਕੋਇਟਾ ਵਿੱਚ ਫਰੰਟੀਅਰ ਕੋਰ ਦੇ ਕਾਫਲੇ ’ਤੇ ਕੀਤੇ ਗਏ ਤਾਲਿਬਾਨੀ ਆਤਮਘਾਤੀ ਹਮਲੇ ਵਿੱਚ ਚਾਰ ਸੁਰੱਖਿਆ ਕਰਮੀਆਂ ਤੇ ਇੱਕ ਅੱਠ ਸਾਲਾ ਬੱਚੀ ਸਮੇਤ ਨੌਂ ਵਿਅਕਤੀਆਂ ਦੀ ਮੌਤ ਹੋ ਗਈ ਅਤੇ 40 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਅੱਜ ਇਹ ਹਮਲਾ ਕੋਇਟਾ ਦੇ ਕਚਾਰੀ ਖੇਤਰ ਵਿੱਚ ਜ਼ਿਲ੍ਹਾ ਕਚਹਿਰੀਆਂ ਨੇਡ਼ੇ ਹੋਇਆ। ਉਨ੍ਹਾਂ ਦੱਸਿਆ ਕਿ ਫਰੰਟੀਅਰ ਕੋਰ ਦੇ ਕਾਫਲੇ ਨੂੰ ਨਿਸ਼ਾਨਾ ਬਣਾ ਕੇ ਇਹ ਹਮਲਾ ਕੀਤਾ ਗਿਆ ਹੈ ਤੇ ਇਸ ਹਮਲੇ ਵਿੱਚ ਤਕਰੀਬਨ ਨੌਂ ਵਿਅਕਤੀਆਂ ਦੀ ਮੌਤ ਗਈ ਅਤੇ 40 ਹੋਰ ਜ਼ਖ਼ਮੀ ਹੋ ਗਏ ਹਨ। ਡੀਆਈਜੀ ਇਮਤਿਆਜ਼ ਸ਼ਾਹ ਨੇ ਬਿਆਨ ਦਿੱਤਾ ਕਿ ਇਹ ਇੱਕ ਆਤਮਘਾਤੀ ਹਮਲਾ ਸੀ ਪਾਬੰਦੀਸ਼ੁਦਾ ਦਹਿਸ਼ਤੀ ਜਥੇਬੰਦੀ ਤਹਿਰੀਕ-ਏ-ਤਾਲਿਬਾਨ (ਟੀਟੀਪੀ) ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
from Punjab News – Latest news in Punjabi http://ift.tt/20B1VwF
0 comments