ਵੱਖਵਾਦੀਅਾਂ ਵੱਲੋਂ ਬੰਦ ਦਾ ਸੱਦਾ, ਸ੍ਰੀਨਗਰ ਦੀ ਸੁਰੱਖਿਆ ਵਧਾਈ

Srinagar: A security forces jawan patrols during restrictions in Srinagar on Monday. Authorities have imposed restrictions at several parts of the city following a strike called by separatists to protest the death of two civilians allegedly in firing by security forces on Sunday. PTI Photo by S Irfan (PTI2_15_2016_000056A) *** Local Caption ***

ਸ੍ਰੀਨਗਰ, 15 ਫਰਵਰੀ : ਹਿੰਸਕ ਰੋਸ ਪ੍ਰਦਰਸ਼ਨ ਦੌਰਾਨ ਕੱਲ੍ਹ ਸੁਰੱਖਿਆ ਬਲਾਂ ਵੱਲੋਂ ਚਲਾਈ ਗੋਲੀ ਨਾਲ ਦੋ ਮੁਸਲਮਾਨਾਂ ਦੀ ਹੋਈ ਮੌਤ ਦੇ ਰੋਸ ਵਿੱਚ ਕਸ਼ਮੀਰ ਦੇ ਲੋਕਾਂ ਨੇ ਅੱਜ ਹੜਤਾਲ ਦਾ ਸੱਦਾ ਦਿੱਤਾ ਹੈ। ਇਸ ਕਾਰਨ ਪ੍ਰਸ਼ਾਸਨ ਨੇ ਇਥੇ ਸ਼ਹਿਰ ਵਿੱਚ ਸੁਰੱਖਿਆ ਵਧਾ ਕੇ ਰੋਕਾਂ ਲਗਾ ਦਿੱਤੀਅਾਂ ਹਨ। ਹੁਰੀਅਤ ਕਾਨਫਰੰਸ ਦੇ ਦੋਵੇਂ ਗੁੱਟਾਂ ਸਮੇਤ ਹੋਰ ਧੜਿਆਂ ਵੱਲੋਂ ਦਿੱਤੇ ਸੱਦੇ ਕਾਰਨ ਅੱਜ ਸਾਰੇ ਬਾਜ਼ਾਰ ਬੰਦ ਰਹੇ। ਜ਼ਿਕਰਯੋਗ ਹੈ ਕਿ ਕੱਲ੍ਹ ਪੁਲਵਾਮਾ ਵਿੱਚ ਪੁਲੀਸ ਤੇ ਪ੍ਰਦਰਸ਼ਨਕਾਰੀਅਾਂ ਵਿਚਾਲੇ ਝੜਪ ਕਾਰਨ ਇਕ ਕੁੜੀ ਸਮੇਤ ਦੋ ਜਣਿਅਾਂ ਦੀ ਮੌਤ ਹੋ ਗਈ ਸੀ ਅਤੇ ਕਈ ਫੱਟੜ ਹੋ ਗਏ ਸਨ।
ਇਹ ਪ੍ਰਦਰਸ਼ਨ ਜ਼ਿਲ੍ਹੇ ਦੇ ਕੋਕਾਪੋਰਾ ਇਲਾਕੇ ਵਿੱਚ ਹੋਏ ਮੁਕਾਬਲੇ, ਜਿਸ ’ਚ ਇਕ ਨੌਜਵਾਨ ਨੂੰ ਮਾਰ ਦੇਣ ਖ਼ਿਲਾਫ਼ ਕੀਤਾ ਜਾ ਰਿਹਾ ਸੀ। ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸ਼ਹਿਰ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਹਾਲ ਰੱਖਣ ਲਈ ਪੁਲੀਸ ਤੇ ਨੀਮ ਸੈਨਿਕ ਬਲ ਤਾਇਨਾਤ ਕੀਤੇ ਗਏ ਹਨ। ਅੱਜ ਕਿਸੇ ਵੀ ਅਣਸੁਖਾਵੀਂ ਘਟਨਾ ਦੀ ਕੋਈ ਖ਼ਬਰ ਨਹੀਂ ਹੈ। ਉਨ੍ਹਾਂ ਦੱਸਿਆ ਕਿ ਬੰਦ ਦੇ ਸੱਦੇ ਕਾਰਨ ਸ਼ਹਿਰ ਦੇ ਛੇ ਥਾਣਿਅਾਂ ਅਧੀਨ ਆਉਂਦੇ ਇਲਾਕਿਅਾਂ ਵਿੱਚ ਕੁੱਝ ਰੋਕਾਂ ਲਗਾਈਅਾਂ ਗਈਅਾਂ ਹਨ ਅਤੇ ਸੁ੍ਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ।



from Punjab News – Latest news in Punjabi http://ift.tt/20Afrvh
thumbnail
About The Author

Web Blog Maintain By RkWebs. for more contact us on rk.rkwebs@gmail.com

0 comments