‘ਦਿ ਰੈਵੇਨੈਂਟ’ ਨੇ ਬਾਫਟਾ ਐਵਾਰਡਾਂ ੳੁਤੇ ਫੇਰਿਆ ਹੂੰਝਾ

London: Director Alejandro Gonzalez Inarritu, left, actor Leonardo Di Caprio, right, with the Best Film and Best Actor award for the film 'The Revenant' presented by actor Tom Cruise, centre, backstage at the BAFTA 2016 film awards at the Royal Opera House in London, Sunday, Feb. 14, 2016. AP/PTI(AP2_15_2016_000011B)

ਲੰਡਨ, 15 ਫਰਵਰੀ : ਫਿਲਮ ‘ਰੈਵੇਨੈਂਟ’ ਦੇ ਡਾਇਰੈਕਟਰ ਅਲੇਜੈਂਡਰੋ ਗੌਂਜ਼ਾਲੇਜ਼ (ਖੱਬੇ) ਅਤੇ ਅਦਾਕਾਰ ਲੀਓਨਾਰਡੋ ਡੀ ਕੈਪਰੀਓ ਨੂੰ ਟਰਾਫੀਅਾਂ ਸੌਂਪਣ ਬਾਅਦ ਅਦਾਕਾਰ ਟੌਮ ਕਰੂਜ਼। -ਫੋਟੋ: ਏਪੀ
ਮੌਤ ਦੇ ਮੂੰਹ ਵਿੱਚੋਂ ਬਚਣ ਲੲੀ ਸੰਘਰਸ਼ ਦੀ ਕਹਾਣੀ ‘ਦਿ ਰੈਵੇਨੈਂਟ’ ਦੀ ਬਾਫਟਾ 2016 ਐਵਾਰਡ ਸਮਾਰੋਹ ਵਿੱਚ ਸਰਦਾਰੀ ਰਹੀ। ਇਸ ਨੇ ਜਿੱਥੇ ਬਿਹਤਰੀਨ ਫਿਲਮ ਦਾ ਐਵਾਰਡ ਜਿੱਤਿਆ, ੳੁਥੇ ਫਿਲਮ ਦੇ ਮੁੱਖ ਕਲਾਕਾਰ ਲਿਓਨਾਰਡੋ ਡੀਕੈਪਰੀਓ ਨੂੰ ਬਿਹਤਰੀਨ ਅਦਾਕਾਰ ਦੀ ਟਰਾਫ਼ੀ ਮਿਲੀ, ਜਿਸ ਨਾਲ ੳੁਸ ਦੇ ਆਸਕਰ ਐਵਾਰਡਾਂ ਲੲੀ ਆਸਾਰ ਹੋਰ ਰੌਸ਼ਨ ਹੋ ਗਏ ਹਨ। ਬਰਤਾਨਵੀ ਸਿਨੇਮਾ ਦੇ ਸਭ ਤੋਂ ਅਹਿਮ ਐਵਾਰਡ ਬਾਫਟਾ ਵਿੱਚ ਵੈਲੇਨਟਾੲੀਨ ਡੇਅ ਦਾ ਸਾਰਾ ਪਿਆਰ ਅਲੈਜੈਂਡਰੋ ਗੋਂਜ਼ਾਲੇਜ਼ ਦੀ ਫਿਲਮ ‘ਦਿ ਰੈਵੇਨੈਂਟ’ ੳੁਤੇ ਹੀ ਵਰ੍ਹਿਆ, ਜਿਸ ਨੂੰ ਪੰਜ ਵੱਡੇ ਐਵਾਰਡ ਮਿਲੇ, ਜਦੋਂ ਕਿ ਫਿਲਮ ‘ਕੈਰੋਲ’ ਨੌਂ ਨਾਮਜ਼ਦਗੀਆਂ ਦੇ ਬਾਵਜੂਦ ਇਕ ਵੀ ਐਵਾਰਡ ਨਹੀਂ ਜਿੱਤ ਸਕੀ। ‘ਦਿ ਐਵੀਏਟਰ’, ‘ਦਿ ਡਿਪਾਰਟਿਡ’ ਅਤੇ ‘ਦਿ ਵੌਲਫ ਆਫ ਵਾਲ ਸਟਰੀਟ’ ਲੲੀ ਤਿੰਨ ਵਾਰ ਬਾਫਟਾ ਵਿੱਚ ਨਾਮਜ਼ਦਗੀ ਹਾਸਲ ਕਰਨ ਵਾਲੇ ਕੈਪਰੀਓ ਨੇ ਆਪਣੇ ਭਾਸ਼ਣ ਵਿੱਚ ਮਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ੳੁਸ ਨੇ ਕਿਹਾ ਕਿ ਪੂਰਬੀ ਲਾਸ ਏਂਜਲਸ ਵਿੱਚ ਜਿਸ ਥਾਂ ੳੁਸ ਦਾ ਪਾਲਣ ਪੋਸ਼ਣ ਹੋਇਆ, ੳੁਥੋਂ ੳੁਸ ਦੀ ਮਾਂ ਰੋਜ਼ਾਨਾ ਤਿੰਨ ਘੰਟੇ ਕਾਰ ਚਲਾ ਕੇ ਵੱਖਰੇ ਸਕੂਲ ਲੈ ਕੇ ਜਾਂਦੀ ਸੀ ਤਾਂ ਕਿ ੳੁਹ ਮੈਨੂੰ ਵੱਖਰਾ ਦ੍ਰਿਸ਼ਟੀਕੋਣ ਦੇ ਸਕੇ। ਪਿਛਲੇ ਸਾਲ ਆਸਕਰ ਐਵਾਰਡ ਜਿੱਤਣ ਵਾਲੇ 52 ਸਾਲਾ ਅੈਲਜੈਂਡਰੋ ਗੋਂਜ਼ਾਲੇਜ਼ ਨੇ ਕਿਹਾ ਕਿ ਬਾਫਟਾ ਵਿੱਚ ਇਸ ਫਿਲਮ ਦੀ ਸਫ਼ਲਤਾ ਲਾਜਵਾਬ ਹੈ।
ਸਮਾਰੋਹ ਦੌਰਾਨ ਬਰਾੲੇ ਲਾਰਸਨ (26) ਨੂੰ ਫਿਲਮ ‘ਰੂਮ’ ਲੲੀ ਬਿਹਤਰੀਨ ਅਦਾਕਾਰਾ ਦਾ ਐਵਾਰਡ ਮਿਲਿਆ। ‘ਮੈਡ ਮੈਕਸ: ਫਿੳੁਰੀ ਰੋਡ’ ਨੂੰ ਤਕਨੀਕੀ ਵਰਗਾਂ ਵਿੱਚ ਚਾਰ ਇਨਾਮ ਮਿਲੇ। ‘ਟਾੲੀਟੈਨਿਕ’ ਵਿੱਚ ਕੈਪਰੀਓ ਦੀ ਸਹਿ ਅਦਾਕਾਰ ਕੇਟ ਵਿੰਸਲੇਟ ਨੇ ਜੋਨਾ ਹੌਫਮੈਨ ਦੀ ਫਿਲਮ ‘ਸਟੀਵ ਜੌਬਜ਼’ ਲੲੀ ਆਪਣੀ ਤੀਜੀ ਬਾਫਟਾ ਟਰਾਫੀ ਜਿੱਤੀ। ਭਾਰਤੀ ਮੂਲ ਦੇ ਬਰਤਾਨਵੀ ਨਾਗਰਿਕ ਆਸਿਫ ਕਪਾਡੀਆ ਨੂੰ ‘ਐਮੀ’ ਲੲੀ ਬਿਹਤਰੀਨ ਦਸਤਾਵੇਜ਼ੀ ਫਿਲਮ ਦਾ ਐਵਾਰਡ ਮਿਲਿਆ।
ਜਾਫ਼ਰੀ ਦੀ ਫਿਲਮ ਵੀ ਹੋੲੀ ਨਾਮਜ਼ਦ
ਹਿੰਦੀ ਤੇ ਬਰਤਾਨਵੀ ਫਿਲਮਾਂ ਵਿੱਚ ਸਫ਼ਲ ਕੱਰੀਅਰ ਬਣਾੳੁਣ ਵਾਲੇ ਪਹਿਲੇ ਭਾਰਤੀ ਅਦਾਕਾਰ ਸੲੀਦ ਜਾਫ਼ਰੀ ਨੂੰ ਇਸ ਸਾਲ ਬਾਫਟਾ ਐਵਾਰਡ ਲੲੀ ਯਾਦ ਰੱਖਿਆ ਜਾਵੇਗਾ। ਜਾਫਰੀ, ਜਿਸ ਦੀ ਫਿਲਮ ‘ਮਾੲੀ ਬਿੳੂਟੀਫੁੱਲ ਲਾੳੂਂਡਰੇਟ’ ਬਾਫਟਾ ਐਵਾਰਡਾਂ ਲੲੀ ਨਾਮਜ਼ਦ ਹੋੲੀ, ਦਾ 86 ਸਾਲ ਦੀ ੳੁਮਰ ਵਿੱਚ ਪਿਛਲੇ ਵਰ੍ਹੇ ਦੇਹਾਂਤ ਹੋ ਗਿਆ ਸੀ। ਇਸ ਮੌਕੇ ਜਾਫ਼ਰੀ ਨੂੰ ਸ਼ਰਧਾਂਜਲੀ ਭੇਟ ਕੀਤੀ ਗੲੀ। ਸ਼ਰਧਾਂਜਲੀ ਭੇਟ ਕਰਨ ਵਾਲਿਆਂ ਵਿੱਚ ਐਲਨ ਰਿਕਮੈਨ, ਮੌਰੀਨ ਓ ਹਾਰਾ, ੳੁਮਰ ਸ਼ਰੀਫ਼, ਡੇਵਿਡ ਬੌਵੀ, ਰੌਨ ਮੂਡੀ, ਫਰੈਂਡ ਫਿਨਲੇਅ ਅਤੇ ਕ੍ਰਿਸਟੋਫਰ ਲੀ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਜਾਫ਼ਰੀ ਪਹਿਲਾ ਭਾਰਤੀ ਹੈ, ਜਿਸ ਨੂੰ ਨਾਟਕਾਂ ਵਿੱਚ ਯੋਗਦਾਨ ਬਦਲੇ ‘ਆਰਡਰ ਆਫ ਬ੍ਰਿਟਿਸ਼ ਐਂਪਾਇਰ’ ਮਿਲਿਆ ਸੀ।



from Punjab News – Latest news in Punjabi http://ift.tt/1QhWWfz
thumbnail
About The Author

Web Blog Maintain By RkWebs. for more contact us on rk.rkwebs@gmail.com

0 comments